‘ਐਹੋ ਜਿਹੀਆਂ ਮਾਰਦੀਆਂ ਮਾਰਾਂ ਬੰਦੇ’ ਨੂੰ ਪੰਜਾਬੀ ਗੀਤ ਦੀ ਸ਼ੂਟਿੰਗ ਆਰ.ਐਸ. ਧੁੰਨਾ ਦੀ ਨਿਰਦੇਸ਼ਨਾਂ ਵਿੱਚ ਹੋਈ ਮੁਕੰਮਲ

ss1

‘ਐਹੋ ਜਿਹੀਆਂ ਮਾਰਦੀਆਂ ਮਾਰਾਂ ਬੰਦੇ’ ਨੂੰ ਪੰਜਾਬੀ ਗੀਤ ਦੀ ਸ਼ੂਟਿੰਗ ਆਰ.ਐਸ. ਧੁੰਨਾ ਦੀ ਨਿਰਦੇਸ਼ਨਾਂ ਵਿੱਚ ਹੋਈ ਮੁਕੰਮਲ

photoਸਾਦਿਕ, 23 ਨਵੰਬਰ (ਗੁਲਜ਼ਾਰ ਮਦੀਨਾ)-ਅਜੋਕੇ ਤੇਜ਼ ਤਰਾਰ ਯੁੱੱਗ ਵਿਚ ਗੀਤਕਾਰੀ ਤੇ ਪੇਸ਼ਕਾਰੀ ਵੀ ਇੱਕ ਵੱਖਰੀ ਤਰਾਂ ਦੀ ਹੋ ਕੇ ਰਹਿ ਗਈ ਹੈ ਜਿਸ ਵਿਚ ਜੱਟ ਦੀ ਜੀਵਨ ਸ਼ੈਲੀ ਨੂੰ ਮਾਰਧਾੜ, ਮਾਰੂ ਹਥਿਆਰਾਂ, ਕਬਜ਼ੇ ਲੈਣੇ ਆਦਿ ਸਮੇਤ ਹੋਰ ਕਈ ਤਰਾਂ ਦੀਆਂ ਭੜਕਾਊ ਵੰਨਗੀਆਂ ਵਿਚ ਵਿਖਾਇਆ ਜਾਂਦਾ ਹੈ ਜੋ ਜੱਟ ਦੀ ਅਸਲੀਅਤ ਤੋਂ ਕੋਹਾਂ ਦੂਰ ਹੁੰਦਾ ਹੈ ਤੇ ਇਹ ਠੀਕ ਹੈ ਕਿ ਹਰ ਵਰਗ ਵਿਚ ਕੁੱਝ ਲੋਕ ਹੀ ਅਜਿਹੇ ਹੁੰਦੇ ਹਨ ਜੋ ਅਜਿਹੀਆਂ ਕਾਰਵਾਈਆਂ ਕਰਦੇ ਹਨ। ਜੇਕਰ ਜੱਟ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਅਜਿਹੇ ਜੱਟ ਵੀ ਨਜ਼ਰ ਆਉਂਦੇ ਹਨ ਜੋ ਨਾਂਅ ਦੇ ਤਾਂ ਜੱਟ ਹਨ ਪਰ ਉਹਨਾਂ ਕੋਲ ਜ਼ਮੀਨ ਨਾ ਮਾਤਰ ਹੋਣ ਕਰਕੇ ਉਹ ਆਪਣੇ ਪ੍ਰੀਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ ਅਤੇ ਅਜੋਕੇ ਸਮਾਜ ਦੇ ਇਕ ਮੱਧਵਰਗੀ ਕਿਸਾਨ ਦੀ ਹਕੀਕਤ ਨੂੰ ਬਿਆਨਦਾ ਗੁਰਤੇਜ ਮਚਾਕੀ ਦੁਆਰਾ ਲਿਖੇ ਗੀਤ (ਲੋਕ ਤੱਥ) ‘ਐਹੋ ਜਿਹੀਆਂ ਮਾਰਦੀਆਂ ਮਾਰਾਂ ਬੰਦੇ ਨੂੰ’ ਨੂੰ ਸੰਗੀਤਕਾਰ ਕੁਲਵਿੰਦਰ ਕੰਵਲ ਦੁਆਰਾ ਸ਼ਿੰਗਾਰੀਆਂ ਮਧੁਰ ਧੁਨਾਂ ਵਿਚ ਲੋਕ ਗਾਇਕ ਬਿੱਟਾ ਸੁੱਖਣਵਾਲੀਆ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ। ਇਸ ਗੀਤ ਦੀ ਵੀਡੀਓ ਸ਼ੂਟਿੰਗ, ਨਿਰਦੇਸ਼ਕ ਅਤੇ ਕੈਮਰਾਮੈਨ ਆਰ.ਐਸ.ਧੁੰਨਾ, ਮਨਜੀਤ ਫੋਟੋ ਸਟੂਡੀਓ ਸਾਦਿਕ ਵਾਲਿਆਂ ਦੁਆਰਾ ਨੇੜਲੇ ਪਿੰਡ ਮਚਾਕੀ ਕਲਾਂ ਵਿਖੇ ਬੜੇ ਸੁਚੱਜੇ ਢੰਗ ਨਾਲ ਵੱਖ-ਵੱਖ ਥਾਵਾਂ ਤੇ ਮੁਕੰਮਲ ਕੀਤੀ ਗਈ। ਵੀਡੀਓ ਡਾਇਰੈਕਟਰ ਆਰ.ਐਸ.ਧੁੰਨਾ ਨੇ ਦੱਸਿਆ ਕਿ ਇਹ ਕਹਾਣੀ ਨਿਰੋਲ ਪੇਂਡੂ ਸੱਭਿਆਚਾਰ ਨਾਲ ਜੁੜੀ ਹੋਈ ਹੈ ਤੇ ਇਕ ਗਰੀਬ ਕਿਸਾਨ ਦੇ ਦੁਆਲੇ ਘੁੰਮਦੀ ਹੈ ਜਿਸ ਨੂੰ ਦੁੱਖਾਂ ਨੇ ਘੇਰਿਆ ਹੋਇਆ ਹੈ ਤੇ ਇਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਲਣਮਣ ਭਾਣਾ, ਅਮਰਜੀਤ ਸੇਖੋਂ, ਰਵੀ ਵੜਿੰਗ, ਬੀਬਾ ਪਰਮਜੀਤ ਕੰਮੇਆਣਾ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਤੇ ਇਹਨਾਂ ਦਾ ਸਾਥ ਕਿਰਨ ਕੌਰ, ਵਿੱਕੀ ਬਾਂਸਲ, ਗੁਰਤੇਜ ਮਚਾਕੀ, ਮੰਦਰ ਬੀਹਲੇਵਾਲਾ, ਯਾਦਵਿੰਦਰ ਸੇਖੋਂ, ਡਾ. ਪਿੰਕਾ ਤੋਂ ਇਲਾਵਾ ਬਾਲ ਕਲਾਕਾਰ ਜਸ਼ਨ ਕਲੇਰ ਨੇ ਦਿੱਤਾ ਹੈ। ਇਸ ਦਾ ਰੂਪਸਜਾ ਜਸ਼ਨ ਜਿੰਮੀ ਨੇ ਕੀਤਾ ਹੈ ਅਤੇ ਦਰਸ਼ਕ ਜਲਦੀ ਹੀ ਇਸ ਦਾ ਵੱਖ ਵੱਖ ਟੀ.ਵੀ. ਚੈਨਲਾਂ ਤੇ ਅਨੰਦ ਮਾਨਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *