ਮੁਹੰਮਦ ਸਦੀਕ ਦੇ ਹੱਕ ’ਚ ਆਏ ਫੈਸਲੇ ਨਾਲ ਆਪੂ ਬਣੇ ਦਾਅਵੇਦਾਰਾਂ ਦੀਆਂ ਆਸਾਂ ’ਤੇ ਪਾਣੀ ਫ਼ਿਰਿਆ

ss1

ਮੁਹੰਮਦ ਸਦੀਕ ਦੇ ਹੱਕ ’ਚ ਆਏ ਫੈਸਲੇ ਨਾਲ ਆਪੂ ਬਣੇ ਦਾਅਵੇਦਾਰਾਂ ਦੀਆਂ ਆਸਾਂ ’ਤੇ ਪਾਣੀ ਫ਼ਿਰਿਆ
ਸੁਪਰੀਮ ਕੋਰਟ ਦੇ ਫੈਸਲੇ ਨੇ ਕਈਆਂ ਦੇ ਹਵਾਈ ਕਿਲੇ ਢਾਹੇ

FOR MAIN TRIBUNE Punjabi folk singer Mohammad Sadiq, who is the Congress candidate from Bhadaur assembly segment of Barnala district. A Tribune Photograph. to go with puneet's story on Bureaucrat v/s folk singer in Bhadaur

ਭਦੌੜ 30 ਅਪ੍ਰੈਲ (ਵਿਕਰਾਂਤ ਬਾਂਸਲ) ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਦੇ ਕੇਸ ਦਾ ਫੈਸਲਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਦੇ ਹੱਕ ਚ ਆਉਣ ਕਾਰਨ ਜਿੱਥੇ ਕਾਂਗਰਸੀ ਖੇਮਿਆਂ ਚ ਭਾਰੀ ਖੁਸ਼ੀ ’ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਮੁਹੰਮਦ ਸਦੀਕ ਦੇ ਕੇਸ ਹਾਰਨ ਦੀ ਸੂਰਤ ’ਚ ਕਾਂਗਰਸ ਪਾਰਟੀ ਦੀ ਤਰਫ਼ੋਂ ਵਿਧਾਇਕ ਬਣਨ ਦੇ ਸੁਪਨੇ ਦੇਖਣ ਵਾਲੇ ਆਪੂ ਬਣੇ ਟਿਕਟ ਦੇ ਦਾਅਵੇਦਾਰਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ ਕਿਉਂਕਿ ਸਿਆਸੀ ਮਾਹਿਰ ਮੰਨ ਰਹੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਚ ਵੀ ਹਲਕਾ ਭਦੌੜ ਤੋਂ ਮੌਜੂਦਾ ਵਿਧਾਇਕ ਜਨਾਬ ਮੁਹੰਮਦ ਸਦੀਕ ਹੀ ਦੁਬਾਰਾ ਮਜ਼ਬੂਤ ਉਮੀਦਵਾਰ ਵੱਜੋਂ ਚੋਣ ਲੜ ਸਕਦੇ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਵੱਲੋਂ ਪਾਣੀ ਪਟੀਸ਼ਨ ਦਾ ਫੈਸਲਾ ਹਾਈਕੋਰਟ ਵੱਲੋਂ ਮੁਹੰਮਦ ਸਦੀਕ ਦੇ ਵਿਰੁੱਧ ਆਉਣ ਉਪਰੰਤ ਹੀ ਲੱਗਭੱਗ ਪੌਣੀ ਦਰਜਨਾਂ ਕਾਂਗਰਸੀ ਆਗੂਆਂ ਨੇ ਉੱਪ ਚੋਣ ਲੜਨ ਦੀ ਤਿਆਰੀ ਵਿੱਢ ਦਿੱਤੀ ਸੀ ਅਤੇ ਹਲਕੇ ਚ ਸਰਗਰਮੀਆਂ ਵਧਾ ਦਿੱਤੀਆਂ ਸਨ ਕੁੱਝ ਪੰਚ ਪੱਧਰ ਤੋਂ ਵੀ ਹੇਠਾਂ ਦੇ ਕਾਂਗਰਸੀਆਂ ਨੇ ਐਨੀ ਸਰਗਰਮੀ ਵਧਾ ਦਿੱਤੀ ਸੀ ਕਿ ਉਹ ਵਿਧਾਇਕ ਬਣੇ ਕਿ ਬਣੇ। ਕਈਆਂ ਨੇ ਤਾਂ ਵਿਧਾਇਕ ਸਦੀਕ ਦੇ ਉੱਚੇ ਅਹੁਦੇ ਨੂੰ ਵੀ ਦਰਕਿਨਾਰ ਕਰਦਿਆਂ ਗਾਹੇ-ਵਗਾਹੇ ਆਪਣੇ ਹਿਮਾਇਤੀਆਂ ਤੋਂ ਅਜਿਹੀ ਬਿਆਨਬਾਜ਼ੀ ਵੀ ਕਰਵਾਈ ਕਿ ਆਉਣ ਵਾਲੀ ਚੋਣ ’ਚ ਖਾਲਸ ਐੱਸ.ਸੀ. ਨੂੰ ਚੋਣ ਲੜਾਈ ਜਾਵੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਆਪੂ ਬਣੇ ਦਾਅਵੇਦਾਰਾਂ ਨੂੰ ਮੁਹੰਮਦ ਸਦੀਕ ਦੇ ਹੱਕ ਚ ਆਏ ਫੈਸਲੇ ਦੀ ਉੱਕਾ ਹੀ ਉਮੀਦ ਨਹੀਂ ਸੀ। ਉਕਤ ਫੈਸਲੇ ਨਾਲ ਜਿੱਥੇ ਆਪੂ ਬਣੇ ਕਾਂਗਰਸੀ ਉਮੀਦਵਾਰਾਂ ਦੇ ਹਵਾਈ ਕਿਲੇ ਢਹਿ ਗਏ ਹਨ ਉੱਥੇ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜੇ ਅਤੇ ਵਿਧਾਇਕ ਮੁਹੰਮਦ ਸਦੀਕ ਦੇ ਖਾਸਮਖ਼ਾਸਾਂ ਚ ਖੁਸ਼ੀਆਂ ਦਾ ਆਲਮ ਛਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *