ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਪ੍ਰਸ਼ਾਸਨ ਦੇ ਦਿੱਤੀ ਕੁਲਫੀ ਪਿਘਲੀ -ਮਨਦੀਪ ਪਟਿਆਲਾ

ss1

ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਪ੍ਰਸ਼ਾਸਨ ਦੇ ਦਿੱਤੀ ਕੁਲਫੀ ਪਿਘਲੀ -ਮਨਦੀਪ ਪਟਿਆਲਾ
16 ਮਈ ਨੂੰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਊਣ ਦਾ ਦਿੱਤਾ ਲਿਖਤੀ ਭਰੋਸਾ ਲਾਰੇ ਦੀ ਭੇਟ ਚੜਿਆਂ-ਕੁਲਵਿੰਦਰ ਪਟਿਆਲਾ

17-36 (1) 17-36 (3)

ਪਟਿਆਲਾ, 16 ਮਈ (ਏਜੰਸੀ): ) ਈ.ਟੀ.ਟੀ ਟੈਟ ਪਾਸ ਯੂਨੀਅਨ ਪਟਿਆਲਾ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਆਗੂ ਕੁਲਵਿੰਦਰ ਸਿੰਘ ,ਮਨਦੀਪ ਸਿੰਘ ,ਹਰਦੀਪ ਸਿੰਘ ਨੇ ਦੱਸਿਆਂ ਕਿ 11 ਮਈ ਨੂੰ ਈ.ਟੀ.ਟੀ.ਟੈਟ ਪਾਸ ਯੂਨੀਅਨ ਨੇ ਬਠਿੰਡਾ ਜਿਲ੍ਹੇ ਦੇ ਸਥਾਨਕ ਚਿਲਡਰਨ ਪਾਰਕ ਵਿਖੇ 8500 ਈ.ਟੀ.ਟੀ ਟੈਟ ਪਾਸ ਬੋਰੋਜ਼ਗਾਰਾ ਲਈ ਕੱਢੀਆਂ ਗਈਆਂ 4500 ਪੋਸਟਾਂ ਦੀ ਗਿਣਤੀ 8500 ਕਰਵਾਊਣ ਲਈ ਰੋਸ ਰੈਲੀ ਕੀਤੀ ਸੀ । ਪੰਜਾਬ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਊਣ ਲਈਂ ਸੈਕੜੇ ਅਧਿਆਪਕ ਚਿਲਡਰਨ ਪਾਰਕ ਵਿਚ ਇਕੱਠੇ ਹੋਏ ਸੀ । ਪਰ ਅਧਿਕਾਰੀਆਂ ਨੇ ਉਹਨਾਂ ਦੀ ਇਕ ਨਾ ਸੁਣੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ ਨਾਅਰੇਬਾਜ਼ੀ ਸ਼ੂਰੁ ਕਰ ਦਿੱਤੀ । ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਸਾਰਾ ਪਾਰਕ ਗੁੰਜ਼ ਉੱਠਿਆਂ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਹੋਸ਼ ਵਿਚ ਆਏ ਤੇ ਉਹਨਾਂ ਨੇ 12 ਮਈ ਨੂੰ ਡੀ.ਸੀ. ਬਠਿੰਡਾ ਰਾਹੀਂ ਲਿਖਤ ਮੀਟਿੰਗ ਕਰਵਾਊਣ ਦਾ ਲਿਖਤ ਭਰੋਸਾ ਦਿੱਤਾ ਜਿਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਆਪਣਾਂ ਧਰਨਾ ਚੁੱਕ ਲਿਆਂ ਪਰ ਅੱਜ 5 ਦਿਨ ਬੀਤ ਜਾਣ ਮਗਰੋਂ ਵੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਊਣ ਦਾ ਲਿਖਤੀ ਭਰੋਸਾ ਕੋਰਾ ਕਾਗਜ਼ ਬਣ ਕੇ ਰਹਿ ਗਿਆਂ ਹੈ ।

ਯੂਨੀਅਨ ਆਗੂ ਹਰਜਿੰਦਰ ਸਿੰਘ ,ਗੁਰਜੀਤ ਸਿੰਘ ਪਟਿਆਲਾ , ਹਰਪ੍ਰੀਤ ਸਿੰਘ ਉੱਪਲ ,ਨੇ ਦੱਸਿਆਂ ਕਿ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸੜਕਾਂ ਤੇ ਧੱਕੇ ਖਾ ਰਹੇਂ ਹਨ । ਪਰ ਪੰਜਾਬ ਸਰਕਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸੜਕਾਂ ਤੇ ਰੋਲ ਰਹੀ ਹੈ ਆਗੂ ਗੁਰਜੀਤ ਪਟਿਆਲਾ ਨੇ ਦੱਸਿਆਂ ਕਿ ਹੁਣ ਯੂਨੀਅਨ ਆਪਣੇ ਕੱਲੇ ਕੱਲੇ ਟੈਟ ਪਾਸ ਨੂੰ ਨੋਕਰੀ ਦਵਾਊਣ ਲਈਂ ਤਿੱਖਾ ਸੰਘਰਸ਼ ਕਰੇਗੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2006 ਤੋਂ ਲੈ ਕੇ 2016 ਤੱਕ ਇਕ ਵੀ ਈ.ਟੀ.ਟੀ. ਟੈਟ ਪਾਸ ਦੀ ਭਰਤੀ ਨਹੀਂ ਕੀਤੀ ਗਈ ਸਿੱਖਿਆ ਵਿਭਾਗ ਦੁਆਰਾ ਟੀਚਰਾ ਦੀ ਭਰਤੀ ਪੂਰੀ ਕਰਨ ਲਈ ਬਣਾਇਆ ਗਿਆ ਭਰਤੀ ਬੋਰਡ ਹਾਸੋਹੀਣਾ ਹੋ ਕੇ ਰਹਿ ਗਿਆ ਹੈ। ਸਰਕਾਰ ਨੇ ਇਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਵੱਖ ਵੱਖ ਵਿਭਾਗਾਂ ਵਿਚ ਡੇਢ ਲੱਖ ਦੇ ਕਰੀਬ ਖਾਲੀ ਪਈਆਂ ਪੋਸਟਾ ਦਰਸਾਈਆਂ ਹੋਈਆਂ ਹਨ । ਜਿਸ ਵਿਚ 30 ਹਜ਼ਾਰ ਦੇ ਕਰੀਬ ਪੋਸਟਾਂ ਸਿੱਖਿਆਂ ਵਿਭਾਗ ਦੀਆਂ ਹਨ । ਜੋ ਕਿ ਸਿਰਫ ਸਿਆਸੀ ਰੈਲੀਆਂ ਵਿਚ ਦਿੱਤੇ ਬਿਆਨਾ ਤੱਕ ਸੀਮਤ ਰਹਿ ਗਈਆਂ ਹਨ । ਹੱਕ ਮੰਗਦੇ ਨੋਜ਼ਵਾਨਾਂ ਤੇ ਡਾਂਗਾ ਦਾ ਮੀਹ ਵਰਸਾਇਆਂ ਜਾ ਰਿਹਾਂ ਰਿਹਾਂ ਹੈ । ਆਮ ਜੰਤਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਕੁਚਲਣ ਦੀ ਕੋਸ਼ਿਸ ਕੀਤੀ ਜਾ ਰਹੀਂ ਹੈ ਇਹੋ ਜਿਹੀਆਂ ਕੋਜੀਆਂ ਚਾਲਾਂ ਨੂੰ ਯੂਨੀਅਨ ਦੁਆਰਾਂ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੋਕੇ ਹੋਰਨਾਂ ਤੋਂ ਇਲਾਵਾ ਮੰਟੂ ਕੁਮਾਰ ,ਅਮਰਿੰਦਰ ਸਿੰਘ , ਗੁਰਵੀਰ ਟੌਡਰਪੁਰ ,ਸਤਨਾਮ ਦੁੱਲੜ , ਗੁਰਪ੍ਰੀਤ ਪਟਿਆਲਾ , ਗੁਰਦੀਪ ਪਟਿਆਲਾ , ਸੁਖਜਿੰਦਰ ਬਲਵੇੜਾਂ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *