ਸਰਕਾਰੀ ਕਰਮਚਾਰੀਆਂ, ਪੁਲੀਸ ਵਾਲਿਆਂ ਦਾ ਧੰਦਾ ਚੱਲਦਾ ਹੀ ਜਨਤਾ ਦੀਆਂ ਜੇਬਾਂ ਵਿੱਚੋਂ ਹੈ

ss1

ਸਰਕਾਰੀ ਕਰਮਚਾਰੀਆਂ, ਪੁਲੀਸ ਵਾਲਿਆਂ ਦਾ ਧੰਦਾ ਚੱਲਦਾ ਹੀ ਜਨਤਾ ਦੀਆਂ ਜੇਬਾਂ ਵਿੱਚੋਂ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗਰਮੀ ਨਾਲ ਦਿਨ ਰਾਤ ਪਸੀਨੇ ਛੁੱਟ ਰਹੇ ਸਨ। ਸਾਹ ਲੈਣਾ ਵੀ ਮੁਸ਼ਕਲ ਸੀ। ਗਰਮੀਆਂ ਨੂੰ ਲੋਕ ਠੰਢੀਆਂ ਥਾਵਾਂ ਵੱਲ ਭੱਜਦੇ ਹਨ। ਪ੍ਰੇਮ ਦੀ ਕੈਨੇਡਾ ਜਾਣ ਦੀ ਤਰੀਕ ਆ ਗਈ ਸੀ। ਵਿਆਹ ਜਿੰਨੇ ਰਿਸ਼ਤੇਦਾਰ ਮਿਲਣ ਲਈ ਇਕੱਠੇ ਹੋ ਗਏ ਸਨ। ਇੰਨਾ ਨੂੰ ਹੀ ਪੰਜਾਬੀ ਕਹਿੰਦੇ ਹਨ। ਇਕੱਠੇ ਹੋਣ ਦਾ ਬਹਾਨਾ ਚਾਹੀਦਾ ਹੈ। ਪੰਜਾਬ ਵਿੱਚ ਸਾਰੇ ਵਿਹਲੇ ਹੀ ਹਨ। ਕੰਮ ਵੱਲ ਕਿਸੇ ਦੀ ਰੁਚੀ ਨਹੀਂ ਹੈ। ਪੰਜਾਬੀ ਤਾਂ ਫੇਰੇ-ਤੋਰੇ ਜੋਗੇ ਹੋ ਰਹਿ ਗਏ ਹਨ। ਭਈਏ ਖੇਤਾਂ ਤੇ ਘਰਾਂ ਵਿੱਚ ਕੰਮ ਕਰਦੇ ਹਨ। ਉਹੀ ਘਰ-ਮਾਲ ਡੰਗਰ ਸੰਭਾਲਦੇ ਹਨ। ਜੱਟ ਮੌਜ ਮੇਲੇ ਤੇ ਪੈਲੇਸ ਦੇ ਪ੍ਰੋਗਰਾਮ ਦੇਖਦੇ ਫਿਰਦੇ ਹਨ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਇੰਨੀ ਕੁ ਸੁੰਗੜ ਕੇ ਰਹਿ ਗਈ ਹੈ। ਪਹਿਨ-ਪੱਚਰ ਕੇ ਦਾਅਵਤਾਂ ਉੱਤੇ ਢੇਰੀ ਹੋ ਗਏ ਹਨ। ਵਿਹਲੇ ਲੋਕ ਹਰ ਰੋਜ਼ ਨਵੇਂ ਪ੍ਰੋਗਰਾਮ ਤੇ ਜਾਣ ਲਈ ਤਿਆਰ ਬੈਠੇ ਹੁੰਦੇ ਹਨ। ਪੰਜਾਬੀ ਇਸੇ ਨੂੰ ਲਾਈਫ਼-ਸਟਾਈਲ ਸਮਝਣ ਲੱਗ ਗਏ ਹਨ। ਸਹੀਂ ਅਸਲੀ ਜੀਵਨ ਜਿਉਣਾ ਛੱਡ ਕੇ, ਫ਼ਿਲਮੀ ਢੰਗ ਨਾਲ ਸਜ-ਧਜ ਕੇ ਰਹਿੰਦੇ ਹਨ। ਬਾਹਰਲੇ ਦੇਸ਼ਾਂ ਦੇ ਲੋਕ ਨੌਕਰੀ ਪੇਸ਼ਾ ਹਨ। ਕੈਨੇਡਾ, ਅਮਰੀਕਾ ਵਿੱਚ ਜੇ ਕੋਈ ਮਹਿਮਾਨ ਘਰ ਆ ਜਾਂਦਾ ਹੈ। ਉਸ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ। ਉਸ ਦੀ ਸੇਵਾ ਤਾਂ ਕੀ ਹੋਣੀ ਹੈ? ਆਪੇ ਚਾਹ ਬਣਾ ਕੇ ਪੀਣੀ ਪੈਂਦੀ ਹੈ। ਹਰ ਕੋਈ ਨੌਕਰੀ ਕਰਦਾ ਹੈ। ਕਿਸੇ ਕੋਲ ਮਹਿਮਾਨ ਬਣ ਕੇ ਜਾਣ ਜਾਂ ਮਹਿਮਾਨ ਨੂੰ ਸੰਭਾਲਣ ਦਾ ਸਮਾਂ ਨਹੀਂ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਵੀ ਕਈ ਵਿਹਲੀਆਂ ਖਾਣ ਵਾਲੇ ਹਨ।

ਕੈਨੇਡਾ ਦੀ ਜ਼ਿੰਦਗੀ ਰੈਂਪ ਕੀਤੇ ਗਿਫ਼ਟ ਵਰਗੀ ਹੈ। ਬਾਹਰੋਂ ਗਿਫ਼ਟ ਰੈਪਰ ਵਾਂਗ ਬਹੁਤ ਸੁੰਦਰ ਹੈ। ਅੰਦਰੋਂ ਸਮਾਨ ਕਿਸੇ ਕੰਮ ਦਾ ਨਹੀਂ ਹੁੰਦਾ। ਸਸਤਾ-ਚੀਪ ਮਾਲ ਚਮਕ-ਦਮਕ ਵਾਲੇ ਪੇਪਰ ਥੱਲੇ ਲੁਕਾਇਆ ਹੁੰਦਾ ਹੈ। ਵੈਸੇ ਹੀ ਲੋਕ ਹਨ। ਸ਼ੋਅੱਪ ਬਹੁਤ ਹੈ। ਅੰਦਰੋਂ ਖੋਖਲੇ ਹੋਏ ਹਨ। ਜੀਵਨ ਜਿਉਣ ਦੀਆਂ ਪ੍ਰੇਸ਼ਾਨੀਆਂ ਬਹੁਤ ਹਨ। ਪ੍ਰੇਮ ਦੇ ਮੰਮੀ ਡੈਡੀ ਨਾਲ ਵਾਪਸ ਕੈਨੇਡਾ ਮੁੜ ਗਿਆ। ਘਰ ਮੂਹਰੇ ਅਜੇ ਅਟੈਚੀ ਰੱਖ ਹੀ ਰਹੇ ਸਨ। ਗੁਆਂਢ ਪੁਲਿਸ ਵਾਲੇ ਆਏ ਖੜ੍ਹੇ ਸੀ। ਸਰਕਾਰੀ ਕਰਮਚਾਰੀਆਂ, ਪੁਲਿਸ ਵਾਲਿਆਂ ਦਾ ਧੰਦਾ ਚੱਲਦਾ ਹੀ ਜਨਤਾ ਦੀਆਂ ਜੇਬਾਂ ਵਿੱਚੋਂ ਹੈ। ਜਦੋਂ ਆਮ ਬੰਦਾ ਮੁਸੀਬਤ ਵਿੱਚ ਫਸਦਾ ਹੈ। ਘਰ ਵਿੱਚ ਝਗੜਾ ਹੋ ਜਾਂਦਾ ਹੈ। ਇੰਨਾ ਦੇ ਕੰਮਾਂ ਵਿੱਚ ਵਾਧਾ ਹੁੰਦਾ ਹੈ। ਆਮਦਨ ਵਧਦੀ ਹੈ। ਕੇਸ ਭੁਗਤ ਦਿਆਂ ਲੋਕਾਂ ਦੀਆਂ ਜਦੋਂ ਜੇਬਾਂ ਖ਼ਾਲੀ ਹੁੰਦੀਆਂ ਹਨ। ਸਰਕਾਰ ਦੀ ਚਾਂਦੀ ਹੁੰਦੀ ਹੈ।

ਪ੍ਰੇਮ ਦੇ ਗੁਆਂਢ ਨੈਟਵ ਇੰਡੀਅਨ, ਬੁਆਏ ਫਰਿੰਡ ਨਾਲ ਕਿਰਾਏ ਉੱਤੇ ਦੋ ਮਹੀਨੇ ਤੋਂ ਰਹਿ ਰਹੀ ਸੀ। ਨੈਟਵ ਲੋਕ ਕੈਨੇਡਾ ਦੇ ਜੱਦੀ ਲੋਕ ਹਨ। ਜ਼ਿਆਦਾ ਤਰ ਇਹ ਲੋਕ ਸਰਕਾਰ ਦੇ ਭੱਤੇ-ਪੈਸੇ ਉੱਤੇ ਰਹਿੰਦੇ ਹਨ। ਗੈਰ ਜ਼ੁੰਮੇਵਾਰ ਲੋਕ ਹਨ। ਆਜ਼ਾਦ ਜੀਵਨ ਜਿਉਂਦੇ ਹਨ। ਕਾਨੂੰਨ ਦੀ ਵੀ ਪ੍ਰਵਾਹ ਨਹੀਂ ਕਰਦੇ। ਬੁਆਏ ਫਰਿੰਡ ਕੁੱਟ-ਮਾਰ ਕਰਕੇ, ਉਸ ਨੂੰ ਛੱਡ ਕੇ ਚੱਲਿਆ ਗਿਆ ਸੀ। ਦੋ ਮਹੀਨੇ ਪਹਿਲਾਂ ਬੱਚਾ ਹੋਇਆ ਸੀ। ਜਿਸ ਦਿਨ ਬੱਚੇ ਨੇ ਜਨਮ ਲਿਆ। ਮਾਂ-ਬਾਪ ਦੋਂਨੇ ਹੀ ਨਸ਼ੇ ਵਿੱਚ ਸਨ। ਐਸੀ ਹਾਲਤ ਵਿੱਚ ਉਹ ਔਰਤ ਬੱਚੇ ਨੂੰ ਆਪਦਾ ਦੁੱਧ ਨਹੀਂ ਪਿਆ ਸਕਦੀ ਸੀ। ਡਾਕਟਰ ਨੇ ਐਸੇ ਮਾਪਿਆਂ ਨੂੰ ਬੱਚਾ ਦੇਣ ਤੋਂ ਜੁਆਬ ਦੇ ਦਿੱਤਾ ਸੀ। ਉਸ ਬੱਚੇ ਦੇ ਮਾਪੇ ਹੁਣ ਕੈਨੇਡਾ ਸਰਕਾਰ ਸੀ। ਬੱਚਾ ਕਿਰਾਏ ਦੇ ਸ਼ੋਸ਼ਲ ਕਰਮਚਾਰੀਆਂ ਕੋਲ ਪਲਣ ਲੱਗਾ ਸੀ। ਕਾਨੂੰਨੀ ਕਾਰਵਾਈ ਲੜ ਕੇ, ਬੱਚੇ ਦੀ ਦਾਦੀ ਨੇ, ਉਸ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਲੈ ਲਈ ਸੀ। ਬੱਚੇ ਦੇ ਮਾਂ-ਬਾਪ ਨੂੰ ਡਾਕਟਰ ਤੇ ਸਰਕਾਰੀ ਸ਼ੋਸ਼ਲ ਕਰਮਚਾਰੀਆਂ ਨਾਲ ਮੀਟਿੰਗਾਂ ਕਰਨ ਨੂੰ ਕਿਹਾ ਸੀ। ਉਹ ਦੇਖਣਾ ਚਾਹੁੰਦੇ ਸਨ। ਇਹ ਕਿੰਨਾ ਤੇ ਕਿਹੜਾ ਨਸ਼ਾ ਖਾਂਦੇ ਹਨ? ਦੋਨਾਂ ਨੇ ਕੁੱਝ ਕੁ ਸਮਾਂ ਸ਼ੋਸ਼ਲ ਕਰਮਚਾਰੀਆਂ ਕੋਲ ਜਾ ਕੇ, ਆਪੇ ਹੀ ਜਾਣਾ ਬੰਦ ਕਰ ਦਿੱਤਾ। ਇਹ ਸਬ ਕੁੱਝ ਸ਼ੋਸ਼ਲ ਕਰਮਚਾਰੀਆਂ ਨੇ ਤਰੀਕ ਵਾਲੇ ਦਿਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ। ਜੱਜ ਮੂਹਰੇ ਦੋਨਾਂ ਨੇ ਉੱਥੇ ਵੀ ਜਾਣਾ ਜ਼ਰੂਰੀ ਨਹੀਂ ਸਮਝਿਆ। ਬੱਚੇ ਦੀ ਦੇਖ-ਭਾਲ ਦੀ ਜ਼ੁੰਮੇਵਾਰੀ, ਮਾਂ-ਬਾਪ ਦੀ ਥਾਂ ਦਾਦੀ ਨੂੰ ਦੇ ਦਿੱਤੀ ਸੀ। ਬੱਚੇ ਦੇ ਮਾਪੇਂ ਬੱਚੇ ਨੂੰ ਮਿਲ ਵੀ ਨਹੀਂ ਸਕਦੇ ਸਨ। ਸੋਸ਼ਲ ਵਰਕਰ ਇਹ ਖ਼ਬਰ ਘਰ ਆ ਕੇ ਦੱਸ ਗਏ ਸਨ। ਖ਼ਬਰ ਮਿਲਦੇ ਹੀ ਮਾਪਿਆ ਵਿੱਚ ਕੁੱਟ-ਮਾਰ ਸ਼ੁਰੂ ਹੋ ਗਈ ਸੀ। ਹੁਣ ਪੁਲਿਸ ਵਾਲੇ ਬੁਆਏ ਫਰਿੰਡ ਦੀ ਭਾਲ ਵਿੱਚ ਨਿਕਲ ਪਏ ਸਨ। ਇਹ ਲੋਕ ਪੁਲਿਸ ਵਾਲਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਨੈਟਵ ਲੋਕਾਂ ਨੂੰ ਪੁਲਿਸ ਵਾਲੇ ਦੱਬਾ-ਧੱਮਕਾ ਕੇ ਛੱਡ ਦਿੰਦੇ ਹਨ।

ਕੈਨੇਡਾ ਵਿੱਚ ਨੌਕਰੀਆਂ ਕਰਨ ਵਾਲੇ, ਬਿਜ਼ਨਸ ਵਾਲੇ ਲੋਕ ਟੈਕਸ ਦਿੰਦੇ ਹਨ। ਇਸੇ ਕਰਕੇ ਇੰਨਾ ਲਈ ਬਹੁਤ ਸਹੂਲਤਾਂ ਹਨ। ਆਮ ਨਾਗਰਿਕਾਂ ਨੂੰ ਸਰਕਾਰੀ ਕੰਮਾਂ ਵਿੱਚ ਤੇ ਹਰ ਪਾਸੇ ਬਹੁਤ ਮਦਦ ਮਿਲਦੀ ਹੈ। ਕਾਰ ਪਾਰਕਿੰਗ ਸ਼ਾਪਿੰਗ ਮਾਲ ਦੁਕਾਨਾਂ, ਰੇਲਵੇ ਸਟੇਸ਼ਨਾਂ ਤੇ ਕੋਈ ਫ਼ੀਸ ਨਹੀਂ ਹੁੰਦੀ। ਕਾਰ ਪਾਰਕਿੰਗ ਦੇ ਬਹੁਤੀਆਂ ਪਬਲਿਕ ਥਾਵਾਂ ਉੱਤੇ ਪੈਸੇ ਨਹੀਂ ਭਰਨੇ ਪੈਂਦੇ। ਪਰ ਇੱਕ ਗੱਲ ਬਹੁਤ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ। ਹਸਪਤਾਲ ਵਿੱਚ ਪਏ ਬਿਮਾਰਾਂ ਤੇ ਪੜ੍ਹਨ ਵਾਲੇ ਕਾਲਜ ਯੂਨੀਵਰਸਿਟੀ ਦੇ ਨੌਜਵਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਸ਼ਾਇਦ ਇਸ ਕਰਕੇ, ਗੌਰਮਿੰਟ ਨੂੰ ਲੱਗਦਾ ਹੋਣਾ ਹੈ। ਕਿ ਇਹ ਟੈਕਸ ਨਹੀਂ ਦਿੰਦੇ। ਇਸੇ ਕਰਕੇ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ ਕਾਰ ਪਾਰਕਿੰਗ ਦਾ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਦੇਣਾ ਪੈਂਦਾ ਹੈ। ਮੀਟਰ ਲੱਗੇ ਹੁੰਦੇ ਹਨ। ਸਬ ਤੋਂ ਪਹਿਲਾਂ ਮੀਟਰ ਵਿੱਚ ਪੈਸੇ ਪਾ ਕੇ ਟਿਕਟ ਕੱਢ ਕੇ, ਕਾਰ ਦੇ ਸ਼ੀਸ਼ੇ ਮੂਹਰੇ ਰੱਖਣੀ ਪੈਂਦੀ ਹੈ। ਇੱਕ ਦਿਹਾੜੀ ਦੇ 10 ਡਾਲਰ ਤੋਂ ਸ਼ੁਰੂ ਹੁੰਦੇ ਹਨ। ਜੇ ਕਿਤੇ ਗ਼ਲਤੀ ਨਾਲ ਡਾਲਰ ਨਾਂ ਭਰੇ ਜਾਣ। ਕਾਰ ਨੂੰ ਕਰੇਨ ਨਾਲ ਚੁਕਵਾ ਕੇ, ਐਸੀ ਥਾਂ ਭੇਜ ਦਿੱਤਾ ਜਾਂਦਾ ਹੈ। ਜਿੱਥੇ ਕਈ ਸੌ ਡਾਲਰ ਲੱਗ ਜਾਂਦੇ ਹਨ। ਸਟੂਡੈਂਟ ਐਸੇ ਖ਼ਰਚੇ ਕਿਥੋਂ ਕਰਨ? ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਨ ਵਾਲੇ ਸਵੇਰੇ 7 ਵਜੇ ਪੜ੍ਹਨ ਲਈ ਜਾਂਦੇ ਹਨ। ਸ਼ਾਮ ਨੂੰ 5 ਵਜੇ ਪੜ੍ਹਾਈ ਤੋਂ ਸਾਹ ਲੈਂਦੇ ਹਨ। ਜ਼ਿਆਦਾ ਤਰ ਸਾਰੇ ਹੀ ਸਟੂਡੈਂਟ ਹਰ ਰੋਜ਼ 5 ਤੋਂ 8 ਘੰਟੇ ਕੰਮ ਕਰਦੇ ਹਨ। ਇੱਕ ਸਮੈਸਟਰ ਚਾਰ ਮਹੀਨਿਆਂ ਵਿੱਚ ਪੂਰਾ ਹੁੰਦਾ ਹੈ। ਜਿਸ ਦਾ ਖ਼ਰਚਾ 5 ਹਜ਼ਾਰ ਤੋਂ ਉੱਪਰ ਕੋਰਸ ਦੀ ਚੋਣ ਅਨੁਸਾਰ ਹੈ। ਕਈ ਸਟੂਡੈਂਟ ਕਰਜ਼ੇ ਚੱਕਦੇ ਹਨ। ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਪੜ੍ਹਾਈ ਕਰਨ ਆਇਆਂ ਨੂੰ ਹੋਰ ਵੀ ਔਖਾ ਹੁੰਦਾ ਹੈ। ਆਪੋ-ਆਪਣੇ ਦੇਸ਼ਾਂ ਤੋਂ ਮਾਪਿਆ ਤੋਂ ਪੈਸੇ ਮੰਗਾਉਂਦੇ ਹਨ। ਉਨ੍ਹਾਂ ਨੂੰ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਹੈ। ਹਾਰ ਕੇ ਉਹ ਪੜ੍ਹਾਈ ਵਿੱਚੇ ਛੱਡ ਕੇ ਵਰਕ ਪਰਮਿਟ ਲੈਣ ਲਈ ਮਜਬੂਰ ਹੋ ਜਾਂਦੇ ਹਨ। ਐਸੇ ਦੇਸ਼ਾਂ ਦਾ ਜੀਵਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਭੱਜ ਦੋੜ ਬਹੁਤ ਹੈ। ਕਾਰ ਬਗੈਰ ਨਹੀਂ ਸਰਦਾ। ਗੱਡੀ ਕੋਲ ਹੋਵੇਗੀ ਤਾਂਹੀਂ 4, 5 ਘੰਟੇ ਆਰਾਮ ਕਰਨ ਨੂੰ ਬਚਦੇ ਹਨ। ਪ੍ਰੇਮ ਦੀ ਪੜ੍ਹਾਈ ਦਾ ਸਾਲ ਰਹਿੰਦਾ ਸੀ। ਬੱਸ ਤੇ ਜਾਣ ਲਈ ਤਿੰਨ ਗੁਣਾਂ ਸਮਾਂ ਲੱਗਦਾ ਹੈ। ਬੱਸ ਉਡੀਕਣ ਤੇ ਟਰੇਨ ਦਾ ਘੰਟੇ ਦਾ ਸਫ਼ਰ ਕਾਰ ਉੱਤੇ 20 ਮਿੰਟਾਂ ਵਿੱਚ ਹੋ ਜਾਂਦਾ ਹੈ। ਇਸੇ ਲਈ ਪ੍ਰੇਮ ਨੂੰ ਹਰ ਰੋਜ਼ ਦੇ 13 ਡਾਲਰ ਕਾਰ ਪਾਰਕਿੰਗ ਦੇ ਭਰਨੇ ਮਨਜ਼ੂਰ ਸਨ। ਉਸ ਨੇ 8 ਘੰਟੇ ਨੌਕਰੀ ਤੇ ਵੀ ਜਾਣਾ ਹੁੰਦਾ ਸੀ।

ਐਂਬੂਲੈਂਸ ਦਾ ਬਿੱਲ 500 ਡਾਲਰ ਦੇ ਨੇੜ ਹੈ। ਇੱਕ ਬੰਦਾ ਬਿਮਾਰ ਹੁੰਦਾ ਹੈ। ਜੇ ਉਹ ਨੌਕਰੀ ਤੇ ਨਹੀਂ ਜਾ ਸਕਦਾ। ਦੁਵਾਈਆ ਦਾ ਖ਼ਰਚਾ ਵੀ ਕਰਨਾ ਪੈਂਦਾ ਹੈ। ਜਿਆਦਾ ਬਿਮਾਰ ਹੋਣ ਕਰਕੇ ਐਂਬੂਲੈਂਸ ਦੀ ਲੋੜ ਪੈਂਦੀ ਹੈ। ਜੇ ਐਂਬੂਲੈਂਸ ਦਾ ਬਿੱਲ ਆ ਜਾਂਦਾ ਹੈ। ਇੰਨਾ ਖ਼ਰਚਾ ਕਰਨਾ ਬਹੁਤ ਔਖਾ ਹੈ। ਬੰਦਾ ਜਿੰਨਾ ਵੀ ਬਿਮਾਰ ਹੋਵੇ। ਜੇ ਕੋਈ ਰਿਸ਼ਤੇਦਾਰ ਗੱਡੀ ਵਿੱਚ ਹਸਪਤਾਲ ਛੱਡਣ ਵਾਲਾ ਹੈ। ਤਾਂ ਹਸਪਤਾਲ ਆਪ ਹੀ ਚੱਲਿਆ ਜਾਂਦਾ ਹੈ। ਬਿਮਾਰ ਨੂੰ ਹਸਪਤਾਲ ਵਿੱਚ ਲਿਜਾਣਾ ਤੋਂ ਪਹਿਲਾਂ, ਕਾਰ ਪਾਰਕਿੰਗ ਦੇ ਪੈਸੇ ਭਰਨੇ ਪੈਂਦੇ ਹਨ। ਜੇ ਕੋਈ ਛੇਤੀ ਵਿੱਚ ਮੀਟਰ ਵਿੱਚ ਪੈਸੇ ਨਹੀਂ ਪਾ ਸਕਦਾ। ਲਿਜਾਣ ਵਾਲਾ ਬੰਦਾ ਜ਼ਿਆਦਾ ਬਿਮਾਰ ਬੰਦੇ ਨੂੰ ਦਾਖਲ ਕਰਾਉਣ ਵੱਲ ਹੋ ਜਾਂਦਾ ਹੈ। ਇੰਨੇ ਚਿਰ ਵਿੱਚ ਘੱਟ ਤੋਂ ਘੱਟ 40 ਡਾਲਰ ਦਾ ਜੁਰਮਾਨਾ ਕਰ ਦਿੰਦੇ ਹਨ। ਕਈ ਬਾਰ ਕਾਰ ਨੂੰ ਕਰੇਨ ਨਾਲ ਚੱਕਕੇ ਵੀ ਲੈ ਜਾਂਦੇ ਹਨ। ਸੌਦਾ ਹਜ਼ਾਰਾਂ ਵਿੱਚ ਪੈਂਦਾ ਹੈ। ਹਸਪਤਾਲ ਲੰਬੀ ਲਾਈਨ ਵਿੱਚ ਅੱਧਾ ਘੰਟਾ ਨਾਮ ਲਿਖਾਉਣ ਨੂੰ ਲੱਗ ਜਾਂਦਾ ਹੈ। ਫਿਰ ਬੈੱਡ ਦੀ ਉਡੀਕ ਵਿੱਚ ਵੇਟਿੰਗ ਏਰੀਏ ਵਿੱਚ ਬੈਠਾ ਦਿੰਦੇ ਹਨ। ਬਾਰੀ ਆਉਣ ਨੂੰ ਅੱਠ ਦਸ ਘੰਟੇ ਵੀ ਲੱਗ ਜਾਂਦੇ ਹਨ। ਹਸਪਤਾਲ ਵਿੱਚ ਬਿਮਾਰਾਂ ਨੂੰ ਮਿਲਣ ਵਾਲੇ ਜਦੋਂ ਆਉਂਦੇ ਹਨ। ਇਸ ਨਾਲ ਬਿਮਾਰਾਂ ਨੂੰ ਆਪਣਿਆਂ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਊਰਜਾ ਤੇ ਹੌਸਲਾ ਮਿਲਦੇ ਹਨ। ਪਿਆਰ ਕਰਨ ਵਾਲੇ ਸਮਾਂ ਕੱਢ ਕੇ ਮਿਲਣ ਆਉਂਦੇ ਹਨ। ਆਪਣਾ ਕੰਮ ਛੱਡ ਕੇ ਆਉਂਦੇ ਹਨ। ਉੱਤੇ ਦੀ ਕਾਰ ਪਾਰਕਿੰਗ ਦੇ ਕਿਰਾਏ ਦਾ 15 ਡਾਲਰ ਦਾ ਜਰਮਨਾਂ ਭਰਨਾ ਦੇਣਾ ਪੈਂਦਾ ਹੈ। ਸੱਚੀ ਗੱਲ ਹੈ, ਜੇ ਬੰਦਾ ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ  ਵਿਜ਼ਟਰ, ਵਲੰਟੀਅਰ ਕਰਨ ਵਾਲਿਆਂ ਨੂੰ ਵੀ ਕਾਰ ਪਾਰਕਿੰਗ ਦਾ ਰਿੰਟ ਦੇਣਾ ਪੈਂਦਾ ਹੈ। ਸਾਰੀ ਉਮਰ ਲੋਕ ਨੌਕਰੀਆਂ ਕਰਕੇ ਇੰਨਾ ਟੈਕਸ ਭਰਦੇ ਹਨ। ਗੌਰਮਿੰਟ ਤੋਂ ਇੰਨਾ ਤਾਂ ਹੋ ਸਕਦਾ ਹੈ। ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ। ਸਰਕਾਰ ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅੰਦਰੋਂ ਤਾਂ ਕਾਰ ਪਾਰਕਿੰਗ ਦੇ ਕਿਰਾਏ ਤੋਂ ਆਮਦਨ ਕਮਾਉਣ ਦੀ ਹਰਕਤ ਨਾਂ ਕਰੇ। ਇਨਕਮ ਦੇ ਹੋਰ ਬਥੇਰੇ ਸਾਧਨ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *