ਮੈਡੀਕਲ ਛੁੱਟੀ ਸੰਬੰਧੀ ਨੋਟੀਫਿਕੇਸ਼ਨ ਵਾਪਸ ਕਰਵਾਉਣ ਦਾ ਵਾਅਦਾ ਅਜੇ ਤੱਕ ਵਫਾ ਨਹੀ ਕੀਤਾ: ਵਿਜੈ ਗਰਗ

ss1

ਮੈਡੀਕਲ ਛੁੱਟੀ ਸੰਬੰਧੀ ਨੋਟੀਫਿਕੇਸ਼ਨ ਵਾਪਸ ਕਰਵਾਉਣ ਦਾ ਵਾਅਦਾ ਅਜੇ ਤੱਕ ਵਫਾ ਨਹੀ ਕੀਤਾ: ਵਿਜੈ ਗਰਗ

fb_img_1479875010744ਮਲੋਟ, 23 ਨਵੰਬਰ (ਆਰਤੀ ਕਮਲ): ਪੰਜਾਬ ਦੇ ਸਕੂਲ ਸਿਖਿਆ ਵਿਭਾਗ ਦੇ ਅਧਿਆਪਕਾ ਲਈ ਮੈਡੀਕਲ ਆਧਾਰ ਤੇ ਛੁੱਟੀ ਲੈਣ ਦਾ ਮਾਮਲਾ ਮੁਸੀਬਤ ਬਣ ਚੁੱਕਾ ਹੈ। ਕੁਝ ਮਹੀਨੇ ਪਹਿਲਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਕੂਲੀ ਅਧਿਆਪਕ ਬਿਮਾਰ ਹੋਣ ਦੀ ਸੂਰਤ ਵਿੱਚ ਪਹਿਲਾ ਵਾਂਗ ਲੋੜ ਮੁਤਾਬਿਕ ਛੁੱਟੀ ਨਹੀ ਲੈ ਸਕਦੇ। ਉਨ੍ਹਾਂ ਨੂੰ ਮਜ਼ਬੂਰਨ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਲੈਣੀ ਪੈਂਦੀ ਹੈ। ਜਦਕਿ ਅਧਿਆਪਕ ਨੂੰ ਹਰ ਸਾਲ ਸਿਰਫ ਅੱਠ ਕਮਾਈ ਅਤੇ ਅੱਠ ਮੈਡੀਕਲ  ਛੁੱਟੀਆਂ ਮਿਲਦੀਆ ਹਨ ਕਿਉਕਿ ਇਨ੍ਹਾਂ ਕਮਾਈ ਛੁੱਟੀਆ ਬਦਲੇ ਰਿਟਾਇਰਮੈਂਟ ਵੇਲੇ ਪੈਸੇ ਮਿਲਦੇ ਹਨ। ਜਦਕਿ ਮੈਡੀਕਲ ਛੁੱਟੀਆ ਸਿਰਫ ਬਿਮਾਰੀ ਦੀ ਸੂਰਤ ਵਿਚ ਹੀ ਲਈ ਜਾ ਸਕਦੀ ਹੈ। ਇਸ ਬਦਲੇ ਭੁਗਤਿਨ ਨਹੀ ਹੁੰਦਾ।
ਲੈਕਚਰਾਰ ਦਲ ਦੇ ਆਗੂ ਵਿਜੈ ਗਰਗ ਅਤੇ ਡਾ ਹਰੀਭਜਨ ਦਾ ਕਹਿਣਾ ਹੈ ਕਿ ਇਸ ਨੋਟੀਫਿਕੇਸ਼ਨ ਨਾਲ ਨਾ ਸਿਰਫ ਅਧਿਆਪਕ ਵਰਗ ਵਿੱਚ ਨਿਰਾਸ਼ਤਾ ਹੈ ਸਗੋਂ ਸਕੂਲੀ ਪੜ੍ਹਾੲੀ ਉਪਰ ਵੀ ਇਸਦੇ ਮਾੜੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ  ਸਕਦਾ ਕਿਉਕਿ ਮਾਮੂਲੀ ਜੁਖਾਮ/ਬੁਖਾਰ ਤੋਂ ਪੀੜਿਤ ਅਧਿਆਪਕ ਨੂੰ ਹੁਣ ਇਕ ਜਾਂ ਦੋ ਦਿਨ ਦੀ ਬਜਾਏ  ਘੱਟੋ- ਘੱਟ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਲਈ ਬਿਮਾਰ ਕਰ ਦਿਤਾ ਜਾਵੇਗਾ । ਪੰਜਾਬ ਸਰਕਾਰ ਤੋਂ ਇਸ ਲੋਕ ਵਿਰੋਧੀ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਦੀ ਮੰਗ ਕਰਦਿਆ ਅਧਿਆਪਕ ਆਗੂਆ ਨੇ ਦੱਸਿਆ ਕਿ ਇਸ ਸੰਬੰਧੀ ਸਮੂਹ ਲੈਕਚਰਾਰ ਜਥੇਬੰਦਿਆ ਵੱਲੋਂ ਸਿਖਿਆ ਅਧਿਕਾਰੀਆ ਨਾਲ ਦਲੀਲਾ ਸਹਿਤ ਸਾਂਝੀ ਮੀਟਿੰਗ ਵਿੱਚ ਵੀ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਨ ਤੇ ਅਧਿਆਕਾਰੀਆ ਨੇ ਇਸ ਨੂੰ ਵਾਪਿਸ ਕਰਵਾਉਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਵਫ਼ਾ ਨਹੀ ਹੋ ਸਕਿਆ।

print
Share Button
Print Friendly, PDF & Email

Leave a Reply

Your email address will not be published. Required fields are marked *