ਕੈਸ਼ ਦੀ ਕਿੱਲਤ ਕਾਰਨ ਰਾਮਪੁਰਾ ਫੂਲ ਵਿੱਚ ਵੀ ਦਿਖਿਆ PaYtm ਦਾ ਜਲਵਾ

ss1

ਕੈਸ਼ ਦੀ ਕਿੱਲਤ ਕਾਰਨ ਰਾਮਪੁਰਾ ਫੂਲ ਵਿੱਚ ਵੀ ਦਿਖਿਆ PaYtm ਦਾ ਜਲਵਾ

123ਰਾਮਪੁਰਾ ਫੂਲ 22 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਮੋਦੀ ਸਰਕਾਰ ਵੱਲੋ 500 ਅਤੇ 1000 ਦੇ ਨੋਟ ਅਚਾਨਕ ਬੰਦ ਹੋਣ ਨਾਲ ਜਿੱਥੇ ਇੱਕ ਪਾਸੇ ਦੇਸ਼ ਦੀ ਅਰਥਵਿਵਸਥਾ ਇੱਕਦਮ ਢਿੱਲੀ ਪੈ ਗਈ ਹੈ , ਉੱਥੇ ਦੂਜੇ ਪਾਸੇ ਦੇਸ਼ ਦੀਆ ਸਮੂਹ ਬੈਕਾਂ ਅਤੇ ਏ ਟੀ ਐਮ ਬੂਥਾਂ ਅੱਗੇ ਲੋਕਾਂ ਦੀਆ ਲੰਬੀਆ ਕਤਾਰਾਂ ਦੇਖਣ ਨੂੰ ਮਿਲ ਰਹੀਆ ਹਨ। ਪਰ ਲੋਕਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਖੜ ਕੇ ਵੀ ਪੈਸੇ ਨਹੀਂ ਮਿਲਦੇ, ਉਨਾਂ ਨੂੰ ਨਿਰਾਸ ਹੋ ਕੇ ਪਰਤਨਾ ਪੈਂਦਾ ਹੈ। ਇਸ ਮੋਕੇ ਕੈਸ਼ ਦੀ ਕਿੱਲਤ ਨੂੰ ਦੂਰ ਕਰਨ ਲਈ ਆਨਲਾਈਨ ਕੰਪਨੀਆਂ ਵੱਲੋ ਆਪਣੇ ਵਪਾਰ ਵਿੱਚ ਵਾਧੇ ਲਈ ਕੈਸ਼ਲੈਸ ਆਨਲਾਈਨ ਲੈਣ ਦੇਣ ਦੀ ਮੁਹਿੰਮ ਜੋਰਦਾਰ ਤਰੀਕੇ ਨਾਲ ਸ਼ੁਰੂ ਕੀਤੀ ਗਈ ਹੈ । ਜਿਸ ਅਧੀਨ ਦੇਸ਼ ਦੀ ਨਾਮੀ ਆਨਲਾਈਨ ਕੰਪਨੀ ਪੇਟੀਐਮ ਨੇ ਛੋਟੇ ਸ਼ਹਿਰਾਂ ਤੱਕ ਵੀ ਆਪਣੀ ਪਹੁੰਚ ਬਨਾਉਣੀ ਸ਼ੁਰੂ ਕਰ ਦਿੱਤੀ ਹੈ ਤਾ ਜੋ ਲੋਕਾਂ ਦਾ ਵਿੱਤੀ ਲੈਣ ਦੇਣ ਆਸਾਨ ਹੋ ਸਕੇ । ਇਸੇ ਲੜੀ ਤਹਿਤ ਰਾਮਪੁਰਾ ਫੂਲ ਵਿਖੇ ਵੀ ਛੋਟੇ ਦੁਕਾਨਦਾਰਾ ਵੱਲੋ ਆਪਣੀਆਂ ਦੁਕਾਨਾ ਵਿੱਚ ਪੇਟੀਐਮ ਜਰੀਏ ਲੈਣ ਦੇਣ ਸ਼ੁਰੂ ਕਰ ਦਿੱਤਾ ਗਿਆ । ਇਸੇ ਤਹਿਤ ਰਾਮਪੁਰਾ ਬੱਸ ਸਟੈਂਡ ਰੋਡ ਤੇ ਸਥਿਤ ਪਹਾੜੀਆ ਮੈਡੀਕਲ ਏਜੰਸੀ, ਵੀਨਸ ਬਿਊਟੀ ਪਾਰਲਰ ਤੇ ਅਨੇਕਾਂ ਹੀ ਮੋਬਾਇਲਾ ਅਤੇ ਹੋਰ ਦੁਕਾਨਦਾਰਾਂ ਵੱਲੋ ਆਪਣੀ ਦੁਕਾਨਾਂ ਤੇ ਪੇਮਂੈਟ ਵਿਦ ਪੇ ਟੀ ਐਮ ਦੇ ਸਟਿੱਕਰ ਲਗਾ ਕੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਕਾਰੋਬਾਰੀ ਸੰਜੀਵ ਪਹਾੜੀਆ, ਗੋਰਵ ਗੁਪਤਾ, ਅਜੀਤ ਕੁਮਾਰ, ਬਿਸੂ ਬਾਂਸਲ, ਵਿਜੈ ਕੁਮਾਰ ਨੇ ਦੱਸਿਆ ਕਿ ਇਹ ਬਹੁਤ ਹੀ ਵਧੀਆ ਸਹੂਲਤ ਹੈ ਇਸ ਸੰਬੰਧੀ ਲੋਕਾਂ ਨੂੰ ਪੇ ਟੀ ਐਮ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤਰਾਂ ਕਰਨ ਨਾਲ ਲੋਕਾਂ ਨੂੰ ਬਹੁਤ ਫਾਇਦਾ ਪਹੁੰਚੇਗਾ। ਲੋਕਾਂ ਕੋਲ ਖੁੱਲੇ ਪੈਸੇ ਨਾ ਹੋਣ ਕਾਰਨ ਉਹਨਾ ਦਾ ਕੰਮ ਵੀ ਮੰਦੀ ਦਾ ਸ਼ਿਕਾਰ ਹੋ ਰਿਹਾ ਸੀ ਕਿਉਕਿ ਜਿਆਦਾਤਾਰ ਵਿਅਕਤੀ 500 ਤੇ 1000 ਦੇ ਨੋਟ ਲੈ ਕੇ ਘੁੰਮ ਰਹੇ ਸ਼ਨ ਤੇ ਬੈਕਾਂ ਵਿੱਚ ਕੈਸ਼ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ । ਉਹਨਾ ਵੱਲੋ ਪੇਟੀਐਮ ਜਰੀਏ ਭੁਗਤਾਨ ਸ਼ੁਰੂ ਕਰਨ ਉਪਰੰਤ ਪੜੇ ਲਿਖੇ ਤੇ ਮੱਧਵਰਗੀ ਪਰਿਵਾਰਾ ਦੇ ਨੌਜਵਾਨ ਪੇਟੀਐਮ ਰਾਹੀ ਆਸਾਨੀ ਨਾਲ ਭੁਗਤਾਨ ਕਰ ਰਹੇ ਹਨ । ਜਿਸ ਨਾਲ ਖੁੱਲੇ ਪੈਸੇ ਵਾਪਸ ਕਰਨ ਵਿੱਚ ਆਉਦੀ ਪ੍ਰੇਸ਼ਾਨੀ ਤੋ ਵੀ ਆਸਾਨੀ ਨਾਲ ਛੁਟਕਾਰਾ ਮਿਲ ਗਿਆ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *