ਛਾਪਿਆਂ ਵਾਲੀ ਕਾਲਜ ਦੇ 40 ਵਿਦਿਆਰਥੀਆਂ ਦੀ ਨਾਮੀ ਕੰਪਨੀਆਂ ਵਿੱਚ ਪਲੇਸਮੈਂਟ ਹੋਈ

ss1

ਛਾਪਿਆਂ ਵਾਲੀ ਕਾਲਜ ਦੇ 40 ਵਿਦਿਆਰਥੀਆਂ ਦੀ ਨਾਮੀ ਕੰਪਨੀਆਂ ਵਿੱਚ ਪਲੇਸਮੈਂਟ ਹੋਈ

22malout02ਮਲੋਟ, 22 ਨਵੰਬਰ (ਆਰਤੀ ਕਮਲ) : ਗੁਰੂ ਤੇਗ ਬਹਾਦਰ ਖਾਲਸਾ ਗਰੁੱਪ ਆਫ ਇੰਸਟੀਚਿਊਟਸ਼ਨ ਵੱਲੋ ਚਲਾਏ ਜਾ ਰਹੇ ਵਿਦਿਅਕ ਅਦਾਰੇ ਜੀ.ਟੀ.ਬੀ ਖਾਲਸਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਵਿਖੇ ਵੱਖ-ਵੱਖ ਨਾਮੀ ਕੰਪਨੀਆਂ ਵਿੱਚ 40 ਵਿਦਿਆਰਥੀਆਂ ਦੀ ਚੋਣ ਹੋਈ । ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਰਾਹੁਲ ਮਲਹੋਤਰਾ ਨੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਕਿ ਇਥੋਂ ਪੜ ਰਹੇ ਵਿਦਿਆਰਥੀਆਂ ਨੂੰ ਅੱਠਵੇਂ ਸਮੈਸਟਰ ਦੀ ਸਿਖਲਾਈ ਲਈ ਜਾਣ ਤੋਂ ਪਹਿਲਾ-ਪਹਿਲਾ ਨੌਕਰੀਆਂ ਦੇ ਢੁਕਵੇਂ ਪ੍ਰੰਬੰਧ ਕਰਨ ਵਾਸਤੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਹਰ ਇਕ ਨੂੰ ਨੌਕਰੀ ਮਹੁੱਈਆਂ ਕਰਵਾਉਣ ਲਈ ਵਚਨ-ਬੱਧ ਹੈ । ਇਸ ਤੋਂ ਇਲਾਵਾ ਗਰੀਬ ਪਰ ਬੁੱਧੀਮਾਨ ਵਿਦਿਆਰਥੀਆਂ ਨੂੰ ਮਨੇਜ਼ਮੈਂਟ ਵੱਲੋ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਮਨੇਜ਼ਮੈਂਟ ਜੀ.ਟੀ.ਬੀ. ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਨੱਥਾ ਸਿੰਘ ਮੱਕੜ, ਵਾਈਸ-ਚੇਅਰਮੈਨ ਡਾ: ਐਸ.ਪੀ.ਐਸ. ਮੋਂਗਾ, ਕਰਤਾਰ ਸਿੰਘ ਮੱਕੜ, ਸਕੱਤਰ ਜਗੀਰ ਸਿੰਘ ਸੇਖੋਂ, ਜੁਆਇੰਟ ਸਕੱਤਰ ਸੰਪੂਰਨ ਸਿੰਘ ਮੱਕੜ, ਪੀ.ਆਰ.ਓ. ਮਹਿੰਦਰ ਸਿੰਘ, ਉਂਕਾਰ ਸਿੰਘ ਸੇਖੋਂ, ਟਰੱਸਟੀ ਮਾਨ ਸਿੰਘ ਮੱਕੜ, ਗੁਰਬਚਨ ਸਿੰਘ ਮੱਕੜ, ਪ੍ਰੀਤ ਮਹਿੰਦਰ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਅਮ੍ਰਿੰਤਪਾਲ ਸਿੰਘ, ਮਨਮੋਹਨ ਸਿੰਘ, ਪ੍ਰਿੰਸੀਪਲ ਆਈਟੀ ਕਾਲਜ ਡਾ: ਉਮੇਸ਼ ਗਰਗ, ਪ੍ਰਿੰਸੀਪਲ ਪੋਲੀਟੈਕਨਿਕ ਪ੍ਰੋ: ਅਮਰਪ੍ਰੀਤ ਸਿੰਘ ਲਾਬਾਂ ਅਤੇ ਪ੍ਰਿੰਸੀਪਲ ਫਾਰਮੇਸੀ ਪ੍ਰੋ: ਬਲਜੀਤ ਸਿੰਘ ਖੁਰਾਣਾ ਆਦਿ ਨੇ ਕੰਪਨੀ ਆਫੀਸਰਜ਼ ਦਾ ਧੰਨਵਾਦ ਕਰਦਿਆਂ ਚੁਣੇ ਹੋਏ ਵਿਦਿਆਰਥੀਆਂ ਨੂੰ ਅਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।

print
Share Button
Print Friendly, PDF & Email

Leave a Reply

Your email address will not be published. Required fields are marked *