ਗਰੀਬ ਅਤੇ ਲੋੜਬੰਧ ਪਰਿਵਾਰਾਂ ਦੀ ਮਦਦ ਕਰਕੇ ਮਨ ਨੂੰ ਸਕੂਨ ਮਿਲਦਾ-ਗਗਨ ਧਾਲੀਵਾਲ

ss1

ਗਰੀਬ ਅਤੇ ਲੋੜਬੰਧ ਪਰਿਵਾਰਾਂ ਦੀ ਮਦਦ ਕਰਕੇ ਮਨ ਨੂੰ ਸਕੂਨ ਮਿਲਦਾ-ਗਗਨ ਧਾਲੀਵਾਲ

123ਸਾਦਿਕ, 22 ਨਵੰਬਰ (ਗੁਲਜ਼ਾਰ ਮਦੀਨਾ)-ਆਲ ਇੰਡੀਆ ਜਾਟ ਮਹਾਂ ਸਭਾ ਕਾਂਗਰਸ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਮਨਪ੍ਰੀਤ ਸਿੰਘ ਬਾਦਲ ਦੇ ਅਤਿ ਕਰੀਬੀ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਵੱਲੋਂ ਸਾਦਿਕ ਵਿਖੇ ਸੁਰੂ ਕੀਤੀ ਗਈ 1100 ਰੁਪਏ ਸ਼ਗਨ ਸਕੀਮ ਤਹਿਤ ਅੱਜ ਸਾਦਿਕ ਵਾਸੀ ਕਾਲਾ ਸਿੰਘ ਦੀ ਸਪੁੱਤਰੀ ਪੂਜਾ ਨੂੰ ਵਿਆਹ ਮੌਕੇ 1100 ਰੁਪਏ ਸ਼ਗਨ ਵਜੋਂ ਦਿੱਤੇ ਗਏ। ਇਸ ਸੰਬੰਧੀ ਗੱਲਬਾਤ ਦੌਰਾਨ ਗਗਨਦੀਪ ਧਾਲੀਵਾਲ ਨੇ ਕਿਹਾ ਕੇ ਹਰ ਇਕ ਗਰੀਬ ਅਤੇ ਲੋੜਬੰਧ ਪਰਿਵਾਰ ਦੀ ਮਦਦ ਕਰਨਾ ਮੇਰਾ ਮੁੱਢਲਾ ਫ਼ਰਜ ਹੈ, ਕਿਉਂਕਿ ਇੰਨਾਂ ਪਰਿਵਾਰਾਂ ਦੀ ਮਦਦ ਕਰਨ ਨਾਲ ਮੇਰੇ ਦਿਲ ਅਤੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨਾਂ ਅੱਗੇ ਕਿਹਾ ਕਿ ਜੋ ਸਕੀਮ 15,000 ਹਜਾਰ ਹੈ ਤੇ ਕਾਂਗਰਸ ਸਰਕਾਰ ਆਉਂਣ ਨਾਲ ਉਸ ਸ਼ਗਨ ਸਕੀਮ ਨੂੰ 51,000 ਹਜਾਰ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਬਲਦੇਵ ਸਿੰਘ, ਮੌਲਾ ਸਿੰਘ, ਰੂਪ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ, ਬਲਦੀਪ ਸਿੰਘ, ਜੱਸਾ ਸਿੰਘ ਅਤੇ ਬਿੱਕਰ ਸਿੰਘ ਤੋਂ ਇਲਾਵਾ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।

print
Share Button
Print Friendly, PDF & Email