ਇੰਟਰ ਸਕੂਲ ਸਪੋਰਟਸ ਐਂਡ ਗੇਮਜ ਕੰਪੀਟੀਸ਼ਨ ਚੈੱਸ ਮੁਕਾਬਲੇ ਵਿਚ ਸੈਟਰਲ ਕਾਨਵੈਂਨ ਸਕੂਲ ਦੇ ਬੱਚੇ ਰਹੇ ਜੇਤੂ

ss1

ਇੰਟਰ ਸਕੂਲ ਸਪੋਰਟਸ ਐਂਡ ਗੇਮਜ ਕੰਪੀਟੀਸ਼ਨ ਚੈੱਸ ਮੁਕਾਬਲੇ ਵਿਚ ਸੈਟਰਲ ਕਾਨਵੈਂਨ ਸਕੂਲ ਦੇ ਬੱਚੇ ਰਹੇ ਜੇਤੂ 

SAMSUNG CAMERA PICTURES

ਪੱਟੀ, 22 ਨਵਬੰਰ (ਅਵਤਾਰ ਸਿੰਘ) ਸੈਂਟਰਲ ਕੌਨਵੈਂਟ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਵਿਦਿਆਰਥਣਾ ਨੂੰ ਚੈੱਸ ਖੇਡਣ ਲਈ ਗੁਰੁ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਸਕੂਲ਼ ਦੇ ਡੀ.ਪੀ ਪ੍ਰਦੀਪ ਅਤੇ ਨਵਦੀਪ ਲੈ ਕੇ ਗਏ। ਵਿਦਿਆਰਥਣਾ ਵਿੱਚ ਯੁਕਤੀ ਜੈਨ (+2 ਨਾਨ ਮੈਡੀਕਲ ), ਪ੍ਰਿੰਯੰਕਾ ਜੈਨ (+1 ਨਾਨ-ਮੈਡੀਕਲ), ਰਿਧਿਮਾ ਜੈਨ (+1 ਨਾਨ ਮੈਡੀਕਲ) ਤੇ ਦਿਕਿਸ਼ਾ (9ਵੀਂ) ਹਨ । ਇਹ ਮੈਚ ਅੰਡਰ- 19 ਸਟੇਟ ਲੈਵਲ ਤੇ ਖੇਡਿਆ ਗਿਆ । ਪਹਿਲੇ ਦਿਨ ਇਹ ਮੈਚ ਮਮਤਾ ਨਿਕੇਤਨ ਸਕੂਲ ਦੀਆਂ ਵਿਦਿਆਰਥਣਾ ਦੇ ਨਾਲ ਹੋਇਆ ਤੇ ਕੌਨਵੈਂਟ ਸਕੂਲ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੂਸਰੇ ਦਿਨ ਗੁਰੁ ਨਾਨਕ ਦੇਵ ਅਕੈਡਮੀ ਦੇ ਨਾਲ ਵੀ ਕੌਨਵੈਂਟ ਸਕੂਲ ਨੇ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ। ਬੱਚਿਆਂ ਨੂੰ ਇਸ ਮੁਕਾਬਲੇ ਵਿੱਚ ਸਰਟੀਫਿਕੇਟ ਤੇ ਸਕੂਲ ਨੂੰ ਸ਼ੀਲਡ ਪ੍ਰਾਪਤ ਹੋਈ। ਪ੍ਰਿੰਸੀਪਲ ਨੇ ਇਹਨਾਂ ਵਿਦਿਆਰਥਣਾ ਨੂੰ ਸਰਟੀਫਿਕੇਟ ਦਿੱਤੇ ਤੇ ਉਨਾ ਦੀ ਹੌਂਸਲਾ ਅਫਜਾਈ ਕੀਤੀ ਤੇ ਉਨਾਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਹਰ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ , ਪ੍ਰਿੰਸੀਪਲ ਮਰਿਦੁਲਾ ਭਾਰਦਵਾਜ, ਐਮ.ਡੀ ਰਾਜੇਸ਼ ਭਾਰਦਵਾਜ਼, ਕ੍ਰਿਸ਼ਨਾ ਕੁਮਾਰੀ ਅਤੇ ਸੋਨੀਆਂ ਸ਼ਾਮਿਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *