ਕਾਂਗਰਸ ਤੇ ਕੈਪਟਨ ਨੇ ਹਮੇਸਾ ਆਮ ਲੋਕਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਹੈ- ਗੁਰਪ੍ਰੀਤ ਵਿੱਕੀ

ss1

ਕਾਂਗਰਸ ਤੇ ਕੈਪਟਨ ਨੇ ਹਮੇਸਾ ਆਮ ਲੋਕਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਹੈ- ਗੁਰਪ੍ਰੀਤ ਵਿੱਕੀ

img-20161122-wa0066ਮਾਨਸਾ (ਜਗਦੀਸ,ਰੀਤਵਾਲ) ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਆਮ ਤੇ ਮੱਧ ਵਰਗੀ ਲੋਕਾਂ ਦਾ ਸਾਥ ਦਿੱਤਾ ਹੈ ਉਪਰੋਤਕ ਸਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪਿੰਡ ਠੂਠਿਆਂ ਵਾਲੀ ਵਿੱਖੇ ਇਕੱਠ ਨੂੰ ਸੰਬੋਧਨ ਕਰਦੇ ਕਹੇ। ਇਸ ਮੌਕੇ ਵਿੱਕੀ ਨੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਉਦੇ ਕਿਹਾ ਕਿ ਕੈਪਟਨ ਸਾਹਿਬ ਨੇ ਆਪਣੇ ਕਾਰਜਕਾਲ ਦੌਰਾਨ ਹਮੇਸਾ ਲੋਕ ਪੱਖੀ ਫੈਸ਼ਲੇ ਲਏ ਸਨ ਭਾਵੇ ਉਹ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਹੋਵੇ ਜਾ ਫਿਰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਚੰਗੀ ਕਿਸਮ ਦੇ ਬੀਜ ਮੁਹੱਈਆ ਕਰਵਾਏ ਤਾ ਜ਼ੋ ਪੰਜਾਬ ਦਾ ਕਿਸਾਨ ਆਪਣੇ ਪੈਰਾ ਤੇ ਖੜ੍ਹਾ ਹੋ ਸਕੇ। ਇਸ ਮੌਕੇ ਵਿੱਕੀ ਨੇ ਮੌਜੂਦਾ ਗਠਜੋੜ ਸਰਕਾਰ ਤੇ ਆਮ ਆਦਮੀ ਤੇ ਨਿਸਾਨਾ ਸਾਧਦੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਨੇ ਹਮੇਸਾ ਪੰਜਾਬੀਆ ਦੇ ਜਜਬਾਤਾ ਨਾਲ ਖਿਲਵਾੜ ਕੀਤਾ ਹੈ ਤੇ ਆਪਣੀ ਰਾਜਨੀਤੀ ਚਮਕਾਈ ਹੈ ਭਾਵੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਜਾ ਨਸਿਆਂ ਦਾ। ਵਿੱਕੀ ਨੇ ਅਕਾਲੀ ਦਲ ਨੂੰ ਜਿੱਤ ਤੋ ਕੋਹਾ ਦੂਰ ਦਸਦੇ ਕਿਹਾ ਕਿ ਪੰਜਾਬ ਤੇ ਲੋਕ ਪਿਛਲੇ ਦਸ ਸਾਲਾ ਦੌਰਾਨ ਕੀਤੀਆਂ ਧੱਕੇਸਾਹੀਆਂ ਦਾ ਹਿਸਾਬ ਲੈਣ ਲਈ ਤਿਆਰ ਬੈਠੇ ਹਨ ਉਧਰ ਇਨਕਲਾਬ ਦੀਆਂ ਗੱਲਾ ਕਰਨ ਵਾਲੀ ਆਮ ਆਦਮੀ ਪਾਰਟੀ ਕਦੇ ਭਿਸਟਾਚਾਰ ਤੇ ਕਦੇ ਟਿਕਟਾ ਦੀ ਵੰਡ ਨੂੰ ਲੈ ਕੇ ਧਾਦਲੀ ਦੇ ਦੋਸਾ ਵਿੱਚ ਘਿਰੀ ਹੋਈ ਹੈ। ਇਸ ਲਈ ਪੰਜਾਬ ਦੇ ਲੋਕ ਕੈਪਟਨ ਸਾਹਬ ਦੀ ਅਗਵਾਹੀ ਵਾਲੀ ਕਾਂਗਰਸ ਸਰਕਾਰ ਲਿਆਉਣ ਲਈ ਕਾਹਲੇ ਹਨ ਇਸ ਮੌਕੇ ਰਾਮ ਸਿੰਘ ਠੂਠਿਆਂਵਾਲੀ ,ਗੁਰਮੇਲ ਸਰਪੰਚ,ਲਾਭਾ ਮੈਂਬਰ,ਬੰਤ ਪ੍ਰਧਾਨ,ਸਵਰਨ ਨੰਬਰਦਾਰ, ਹਰਦੇਵ ਪੰਚ,ਉਜਾਗਰ ਪੰਚ,ਰਾਜੀਵ ਭੋਲਾ,ਬੂਟਾ ਕੱਲ੍ਹੋ,ਗੁਰਨਾਮ ਸਿੰਘ ਬੁਰਜ ਹਰੀ,ਭੋਲਾ ਸਿੰਘ ਸਾਬਕਾ ਸਰਪੰਚ,ਮਲਕੀਤ ਕੋਟਲੀ,ਭੋਲਾ ਸਿੰਘ,ਜਗਸੀਰ ਸਿੰਘ,ਸੁਖਦੇਵ ਸਿੰਘ,ਵੀਰ ਸਿੰਘ,ਹਰਭਜਨ ਸਿੰਘ,ਨਾਥਾ ਸਿੰਘ ਪ੍ਰਧਾਨ,ਨਛੱਤਰ ਸਿੰਘ,ਲੀਲਾ ਸਿੰਘ,ਟਿੰਕੂ ਸਿੰਘ,ਭੱਪਾ ਭਾਈਦੇਸਾ,ਅਮਰੀਕ ਸਿੰਘ,ਸਤਨਾਮ ਸਿੰਘ,ਬਲਵੀਰ ਸਿੰਘ,ਐਡਵੋਕੇਟ ਲਵਰੀਤ ਸਿੰਘ,ਸਰਬਜੀਤ ਭੀਮਾ, ਵਿੱਕੀ ਰਾਣਾ,ਭੁਪਿੰਦਰ ਸਿੰਘ,ਗੁਰਤੇਜ ਸਿੰਘ ਤੋ ਇਲਾਵਾ ਹੋਰ ਕਾਂਗਰਸੀ ਆਗੂ ਮੌਜੁਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *