ਕਿਸਾਨਾਂ ਵੱਲੋਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ਨੂੰ ਬਚਾਉਣ ਲਈ ਅਵਾਰਾ ਪਸ਼ੂਆਂ ਦਾ ਕੋਈ ਯੋਗ ਹੱਲ ਕੀਤਾ ਜਾਵੇ

ss1

ਕਿਸਾਨਾਂ ਵੱਲੋਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ਨੂੰ ਬਚਾਉਣ ਲਈ ਅਵਾਰਾ ਪਸ਼ੂਆਂ ਦਾ ਕੋਈ ਯੋਗ ਹੱਲ ਕੀਤਾ ਜਾਵੇ

ਮਾਨਸਾ 22 ਨਵੰਬਰ (ਜਗਦੀਸ/ਰੀਤਵਾਲ) ਗਊ ਟੈਕਸ ਦੇ ਨਾਮ ਉਪਰ ਕਿਸਾਨਾਂ ਮਜ਼ਦੂਰਾਂ ਦੀਆਂ ਜੇਬਾਂ ਵਿਚੋਂ ਸਰਕਾਰ ਵੱਲੋਂ ਕਰੋੜਾਂ ਰੁਪਏ ਕੱਢਣ ਤੋਂ ਬਾਦ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਕਿਸਾਨਾਂ ਲਈ ਵੱਡੀ ਮੁਸਬੀਤ ਬਣਨ ਲੱਗੀ ਹੈ।ਇਹ ਅਵਾਰਾ ਪਸ਼ੂਆਂ ਦੇ ਝੁੰਡ ਜਿਹੜੇ ਵੀ ਖੇਤਾਂ ਵਿੱਚ ਜਾ ਵੜਦੇ ਹਨ, ਸਾਰੇ ਦੇ ਸਾਰੇ ਖੇਤ ਹੀ ਉਜਾੜ ਦਿੰਦੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਦਾ ਵਰਾ ਹੋਣ ਕਾਰਨ ਪਿੰਡਾਂ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਸੱਤਾ ਧਿਰ ਦੇ ਆਗੂਆਂ ਨੂੰ ਚੋਣ ਪ੍ਰਚਾਰ ਸਮੇਂ ਸੱਥ ਵਿੱਚ ਘੇਰਨ ਦੀ ਤਿਆਰੀ ਕੀਤੀ ਜਾਣ ਲੱਗੀ ਹੈ। ਅਵਾਰਾ ਪਸ਼ੂਆਂ ਦੇ ਸਤਾਏ ਕਿਸਾਨ ਇਸ ਮੁੱਦੇ ਉੱਪਰ ਜਥੇਬੰਦੀਆਂ ਦੀ ਹਾਂ ਵਿੱਚ ਹਾਂ ਵੀ ਮਿਲਾਉਣ ਲੱਗੇ ਹਨ। ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਨਾ ਹੋਣ ਤਂੋ ਦੁਖੀ ਕਿਸਾਨਾਂ ਵੱਲੋਂ ਪਿੰਡ ਫਫੜੇ ਭਾਈਕੇ ਵਿੱਚ ਜਮੂਹਰੀ ਕਿਸਾਨ ਸਭਾ ਦੀ ਅਗਵਾਈ ਹੇਠ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਤਰੁੰਤ ਨਿਜਾਤ ਦਿਵਾਉਣ ਦੀ ਮੰਗ ਕੀਤੀ। ਜਥੇਬੰਦੀ ਦੇ ਜਿਲਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਰ ਹੀ ਕਿਸਾਨ ਆਪਣੀਆਂ ਫਸਲਾਂ ਦੀ ਰਾਖੀ ਕਰਨ ਲਈ ਸਾਰੀ ਸਾਰੀ ਰਾਤ ਖੇਤਾਂ ਵਿੱਚ ਪਹਿਰੇਦਾਰੀ ਕਰਨ ਲਈ ਮਜ਼ਬੂਰ ਹਨ। ਉਨਾਂ ਕਿਹਾ ਕਿ ਇਨਾਂ ਅਵਾਰਾ ਪਸ਼ੁੂਆਂ ਦੇ ਝੁੰਡਾਂ ਵਿੱਚ ਤਾਕਤਵਾਰ ਢੱਠਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਵੱਲੋਂ ਫਸਲਾਂ ਦੀ ਰਾਖੀ ਕਰਨ ਸਮੇਂ ਜਾਨੀ ਨੁਕਸਾਨ ਹੋਣ ਦਾ ਖਤਰਾ ਖੜਾ ਹੋ ਗਿਆ ਹੈ। ਪਿਛਲੇ ਸਮੇਂ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨਾਂ ਕਿਹਾ ਕਿ ਇਨਾਂ ਅਵਾਰਾ ਪਸ਼ੂਆਂ ਦੇ ਕਾਰਨ ਪਿੰਡਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਬਜ਼ਰੁਗਾਂ ਅਤੇ ਬੱਚਿਆਂ ਲਈ ਗਲੀਆਂ ਵਿੱਚੋਂ ਇੱਕਲੇ ਚੱਲਣਾ ਖਤਰੇ ਤੋਂ ਖਾਲੀ ਨਹੀਂ ਹੈ। ਉਨਾਂ ਕਿਹਾ ਕਿ ਅਵਾਰਾ ਪਸ਼ੂ ਕਿਸਾਨਾਂ ਵਿੱਚ ਆਪਸੀ ਲੜਾਈ ਝਗੜੇ ਦਾ ਕਾਰਨ ਵੀ ਬਣਨ ਲੱਗੇ ਹਨ, ਜਿਸ ਕਾਰਨ ਪਿੰਡਾਂ ਵਿੱਚ ਕਿਸਾਨਾਂ ਦੀ ਭਾਈਚਾਰਕ ਸਾਂਝ ਨੂੰ ਖਤਰਾ ਖੜਾ ਹੋ ਗਿਆ ਹੈ। ਸਭਾ ਦੇ ਜਿਲਾ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਪਾਸੋਂ ਗਊ ਟੈਕਸ ਰਾਹੀਂ ਇੱਕਠੇ ਹੋਏ ਕਰੋੜਾਂ ਰੁਪਇਆਂ ਰਾਹੀਂ ਇਨਾਂ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦਾ ਮੁਆਵਜਾ ਤਰੁੰਤ ਦਿੱਤਾ ਜਾਵੇ। ਕਿਸਾਨਾਂ ਵੱਲੋਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ਨੂੰ ਬਚਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇਨਾਂ ਅਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਆਰਜ਼ੀ ਪ੍ਰਬੰਧ ਤਰੁੰਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਚੇਤਵਾਨੀ ਦਿੱਤੀ ਕਿ ਅਗਰ ਸਰਕਾਰ ਅਤੇ ਜ਼ਿਲਾ ਪ੍ਰਸ਼ਸਾਨ ਨੇ ਕਿਸਾਨਾਂ ਦੀ ਇਸ ਸਮੱਸਿਆਂ ਦਾ ਕੋਈ ਯੋਗ ਹੱਲ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਇਨਾਂ ਅਵਾਰਾ ਪਸ਼ੂਆਂ ਨੂੰ ਜਿਲਾ ਕਚਿਹਰੀਆਂ ਦੀ ਚਾਰਦੀਵਾਰੀ ਅੰਦਰ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਤੇ ਕਿਸਾਨ ਆਗੂ ਦਿਲਬਾਗ ਸਿੰਘ, ਬਹਾਦਰ ਸਿੰਘ, ਬੀਹਰਾ ਸਿੰਘ ਅਤੇ ਕਰਨੈਲ ਸਿੰਘ ਨੰਬਰਦਾਰ ਨੇ ਵੀ ਸਬੰਧੋਨ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *