ਪਤੀ ਨੇ ਆਪਣੀ ਪਤਨੀ ‘ਤੇ ਪੈਟਰੋਲ ਪਾ ਕੇ ਵਿਖਾਈ ਤੀਲੀ

ss1

ਪਤੀ ਨੇ ਆਪਣੀ ਪਤਨੀ ‘ਤੇ ਪੈਟਰੋਲ ਪਾ ਕੇ ਵਿਖਾਈ ਤੀਲੀ
ਸਾਜੋ-ਸਮਾਨ ਸਮੇਤ ਘਰ ਸੜਿਆ, ਜਖਮੀ ਮਹਿਲਾ ਹਸਪਤਾਲ ਦਾਖਲ
ਚੌਥਾ ਦਰਜ਼ਾ ਮੁਲਾਜ਼ਮ ਨੇ ਲਾਏ ਜਖਮੀ ਔਰਤ ਦੇ ਟੀਕੇ ਅਤੇ ਟਾਂਕੇ, ਐਮਰਜੈਂਸੀ ਸਿਹਤ ਸੇਵਾਵਾਂ ਦਾ ਨਿਕਲਿਆ ਜਲੂਸ

ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਾਰਡ ਨੰਬਰ ਦਸ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਇੱਕ ਇੱਕਤੀ ਸਾਲਾ ਮੁਟਿਆਰ ਬੀਤੀ ਸ਼ਾਮ ਉਸ ਵੇਲੇ ਮੌਤ ਦੇ ਮੂੰਹ ਪੈਂਦੀ-ਪੈਂਦੀ ਗੁਆਂਢੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਬਚਾ ਲਈ, ਜਦੋਂ ਉਸਦੇ ਆਪਣੇ ਪਤੀ ਨੇ ਉਸ ਉੱਪਰ ਪੈਟਰੋਲ ਛਿੜਕ ਕੇ ਹੀ ਤੀਲੀ ਲਾ ਕੇ ਉਸ ਦੀ ਜਾਨ ਦਾ ਖੌਅ ਬਣ ਗਿਆ ਸੀ।
ਪੈਟਰੋਲ ਨਾਲ ਗੱਚ ਹੋਈ ਹਰਪ੍ਰੀਤ ਕੌਰ ਜਿਹੜੀ ਇੱਥੋਂ ਦਾ ਮਾਤਾ ਸਾਹਿਬ ਕੌਰ ਗਰਲਜ ਕਲਾਜ ਵਿੱਚ ਨੌਕਰੀ ਕਰਦੀ ਦੱਸੀ ਜਾ ਰਹੀ ਹੈ, ਨੂੰ ਮੌਖੇ ‘ਤੇ ਹਾਜ਼ਰ ਲੋਕਾਂ ਨੇ ਚੁੱਕ ਕੇ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਅੱਗੋਂ ਸਿਤਮ ਜ਼ਰੀਫ਼ੀ ਇਹ ਹੈ ਕਿ ਉਕਤ ਮਹਿਲਾ ਨੂੰ ਜਖਮੀ ਹੱਲਤ ਵਿੱਚ ਜਿਹੜੇ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲੋਕਾਂ ਵੱਲੋਂ ਲਿਜਾਇਆ ਗਿਆ, ਉਸ ਮੌਕੇ ਉਹ ਰੋਜਾਨਾ ਦੀ ਤਰ੍ਹਾਂ ਬਿਨ੍ਹਾਂ ਡਾਕਟਰ ਤੋਂ ਵੀ ਚੱਲੀ ਜਾ ਰਿਹਾ ਸੀ। ਹਸਪਤਾਲ ਵਿੱਚ ਮੌਕੇ ‘ਤੇ ਮੌਜੂਦ ਲੋਕ ਇਹ ਵੇਖ ਕੇ ਦੰਗ ਰਹਿ ਗਏ ਜਦੋਂ ਇੱਕ ਚੌਥੇ ਦਰਜੇ ਦਾ ਕਰਮਚਾਰੀ ਜਿਹੜਾ ਆਪਣੀ ਮਰਜੀ ਨਾਲ ਕਿਸੇ ਮਰੀਜ ਦੇ ਟਾਂਕੇ ਲਾਉਣ ਲਈ ਵੀ ਅਧਿਕਾਰਤ ਨਹੀਂ ਹੈ, ਟੀਕੇ ਲਾਉਣ ਤੋਂ ਲੈ ਕੇ ਟਾਂਕੇ ਲਾਉਣ ਤੱਕ ਦੀਆਂ ਸਾਰੀਆਂ ਡਾਕਟਰੀ ਐਮਰਜੈਂਸੀ ਸੇਵਾਵਾਂ ਨਿਭਾਅ ਰਿਹਾ ਸੀ।
ਉਧਰ ਪੀੜਿਤ ਮਹਿਲਾ ਦੇ ਪਤੀ ਵੱਲੋਂ ਤੀਲੀ ਦਿਖਾਉਣ ਪਿੱਛੋਂ ਉਨ੍ਹਾਂ ਦੇ ਘਰ ਨੂੰ ਲੱਗੇ ਲਾਂਬੂ ਨਾਲ ਨਾ ਸਿਰਫ ਮਹਿਲਾ ਹੀ ਜਖਮੀ ਹੋਈ ਸਗੋਂ ਘਰ ਦਾ ਬਹੁਤ ਸਾਰਾ ਸਾਜੋ ਸਮਾਨ ਸੜ ਕੇ ਸੇਆਹ ਹੋ ਗਿਆ।
ਘਠਨਾ ਸਥਾਨ ‘ਤੇ ਮੌਕੇ ‘ਤੇ ਪੁੱਜੀ ਸਥਾਨਕ ਪੁਲਿਸ ਨੇ ਹਰਪ੍ਰੀਤ ਕੌਰ ਦੇ ਪਤੀ ਜਸਵੰਤ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਹਰਪ੍ਰੀਤ ਕੌਰ ਦਾ ਆਪਣੇ ਪਤੀ ਨਾਲ ਕਿਸ ਗੱਲ ਦਾ ਝਗੜਾ ਸੀ ਅਤੇ ਉਸ ਨੂੰ ਕਿਉਂ ਆਪਣੀ ਪਤਨੀ ‘ਤੇ ਤੇਲ ਪਾ ਕੇ ਅਗਨ ਭੇਂਟ ਕਰਨ ਦਾ ਯਤਨ ਕੀਤਾ, ਇਹ ਮਾਮਲਾ ਖਬਰ ਲਿਖੇ ਜਾਣ ਤੱਕ ਵੀ ਇੱਕ ਭੇਦ ਹੀ ਬਣਿਆ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *