ਨੌਜਵਾਨਾਂ ਵਿੱਚ ਗੁਰੂ ਕੀ ਮੋਹਰ ਕੇਸ ਅਤੇ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਸਮੇਂ ਦੀ ਮੁੱਖ ਲੋੜ :- ਬਾਬਾ ਸੇਰ ਸਿੰਘ ਖਾਲਸਾ

ss1

ਨੌਜਵਾਨਾਂ ਵਿੱਚ ਗੁਰੂ ਕੀ ਮੋਹਰ ਕੇਸ ਅਤੇ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਸਮੇਂ ਦੀ ਮੁੱਖ ਲੋੜ :- ਬਾਬਾ ਸੇਰ ਸਿੰਘ ਖਾਲਸਾ

17-24 (2)
ਮਹਿਲ ਕਲਾਂ 15 ਮਈ (ਪਰਦੀਪ ਕੁਮਾਰ)- ਗੁਰਦੁਆਰਾ ਸਾਹਿਬ ਗੁਰੂਸਰ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵੱਲੋਂ ਦੋਨੋਂ ਗ੍ਰਾਮ ਪੰਚਾਇਤਾਂ, ਮੀਰੀ ਪੀਰੀ ਸੇਵਾ ਲਹਿਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਜੀ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਪਿੰਡ ਪੱਧਰੀ ਦਸਤਾਰ ਮੁਕਾਬਲਾ ਕਰਵਾਇਆਂ ਗਿਆ। ਜਿਸ ਵਿੱਚ 60 ਦੇ ਕਰੀਬ ਬੱਚਿਆ ਅਤੇ ਨੌਜਵਾਨਾਂ ਨੇ ਭਾਗ ਲਿਆ। ਇਸ ਦਸਤਾਰ ਮੁਕਾਬਲੇ ਲਈ ਨੌਜਵਾਨਾਂ ਨੂੰ 7 ਸਾਲ ਤੋਂ 14 ਸਾਲ ਤੱਕ ਅਤੇ 15 ਤੋਂ 22 ਸਾਲ ਤੱਕ 2 ਗਰੱੁਪਾਂ ਵਿੱਚ ਵੰਡਿਆ ਗਿਆ। ਜਿਸ ਵਿੱਚ ਗਰੁੱਪ (ਏ) ਵਿੱਚ ਪ੍ਰਦੀਪ ਸਿੰਘ ਨੇ ਪਹਿਲਾ ,ਲਵਪ੍ਰੀਤ ਸਿੰਘ ਨੇ ਦੂਸਰਾ ਅਤੇ ਅਤਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਗਰੁੱਪ (ਬੀ) ਵਿੱਚ ਸਤਨਾਮ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਸਰਾ ਅਤੇ ਰਵੀਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਬਾਬਾ ਸੇਰ ਸਿੰਘ ਖਾਲਸਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਗੁਰੂ ਕੀ ਮੋਹਰ ਕੇਸ ਅਤੇ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਸਮੇਂ ਦੀ ਮੁੱਖ ਲੋੜ ਹੈ।
ਜੇਤੂ ਬੱਚਿਆਂ ਨੂੰ ਇਨਾਮ ਵੰਡ ਦੀ ਰਸਮ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਸੇਰ ਸਿੰਘ ਖਾਲਸਾ, ਗਿਆਨੀ ਕਰਮ ਸਿੰਘ,ਜਰਨੈਲ ਸਿੰਘ ਭੋਲਾ, ਗਿਆਨੀ ਅਮਰਜੀਤ ਸਿੰਘ ਬੱਸੀਆਂ ਵਾਲੇ, ਮੇਜਰ ਸਿੰਘ ਕਲੇਰ, ਹਰੀ ਸਿੰਘ ਚੀਮਾ, ਮੀਰੀ ਸੇਵਾ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਤੇ ਦੋਨੋਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਨਗਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਸਮੇਂ ਜੱਜਾਂ ਦੀ ਭੂਮਿਕਾ ਸੁਖਜਿੰਦਰ ਸਿੰਘ, ਨਵਦੀਪ ਸਿੰਘ, ਜਸਪਾਲ ਸਿੰਘ ਨੇ ਨਿਭਾਈ। ਇਸ ਮੌਕੇ ਮਲਕੀਤ ਸਿੰਘ, ਸੁਰਿੰਦਰ ਕੌਰ , ਬਲੌਰ ਸਿੰਘ ਤੋਤੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *