ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਾਰਿਆ ਤੋਂ ਸਿਵਾਏ ਡੱਕਾ ਨਹੀ ਤੋੜਿਆ : ਧੀਮਾਨ

ss1

ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਾਰਿਆ ਤੋਂ ਸਿਵਾਏ ਡੱਕਾ ਨਹੀ ਤੋੜਿਆ : ਧੀਮਾਨ

3ਦਿੜ੍ਹਬਾ ਮੰਡੀ 22 ਨਵੰਬਰ ( ਰਣ ਸਿੰਘ ਚੱਠਾ ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਨਾਮ ‘ਤੇ 25 ਸਾਲ ਪੰਜਾਬ ਚ ਰਾਜ ਕਰਨ ਦਾ ਸੁਪਨਾ ਤਾਂ ਵੇਖ ਰਹੀ ਹੈ ਪ੍ਰੰਤੂ ਆਪਣੇ ਕਾਰਜਕਾਲ ਦੌਰਾਨ ਸਰਕਾਰ ਨੇ ਲਾਰਿਆ ਤੋਂ ਸਿਵਾਏ ਲੋਕਾ ਲਈ ਹੋਰ ਕੁੱਝ ਨਹੀ ਕੀਤਾ, ਜਿਸ ਕਰਕੇ ਹਰੇਕ ਵਰਗ ਮੌਜੂਦਾ ਸਰਕਾਰ ਤੋਂ ਡਾਹਢਾ ਦੁੱਖੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਉਘੇ ਸਮਾਜ ਸੇਵੀ ਤੇ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਧਾਨ ਸ੍ ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਹਲਕਾ ਦਿੜਬਾ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕੀਤਾ।ਸ੍ਰ ਧੀਮਾਨ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਨੇ ਬੇਸ਼ੱਕ ਪੰਥ ਦੇ ਨਾਮ ‘ਤੇ ਹਰ ਵਾਰ ਵੋਟਾ ਲਈਆ ਪ੍ਰੰਤੂ ਪੰਥ ਲਈ ਕੁੱਝ ਨਹੀ ਕੀਤਾ। ਇਸ ਤੋਂ ਇਲਾਵਾ ਮੋਜੂਦਾ ਸਰਕਾਰ ਨੇ ਡਾਕਟਰਾਂ,ਅਧਿਆਪਕਾਂ,ਕਿਸਾਨਾਂ,ਵਪਾਰੀਆਂ ਸਮੇਤ ਦਰ-ਦਰ ਦੀਆਂ ਠੋਕਰਾਂ ਖਾ ਰਹੇ ਪੜੇ ਲਿਖੇ ਨੋਜਵਾਨਾਂ ਲਈ ਕੁੱਝ ਖਾਸ ਨਹੀ ਕੀਤਾ,ਜਿਸ ਕਰਕੇ ਆਏ ਦਿਨ ਹਰੇਕ ਵਰਗ ਦੇ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਧਰਨੇ,ਮੁਜਾਹਰੇ,ਅਰਥੀ ਫੂਕ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਸ੍ਰ ਧੀਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਕਿਸਾਨੀ ਨੂੰ ਬਚਾਉਣ ਲਈ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ,ਜਿਸ ਕਰਕੇ ਆਰਥਿਕ ਤੰਗੀਆਂ ਝੱਲ ਰਹੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ,ਹੋਰ ਤਾਂ ਹੋਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਵੀ ਮੌਜੂਦਾ ਕੇਂਦਰ ਸਰਕਾਰ ‘ਤੇ ਆਪਣਾ ਦਬਾਅ ਨਹੀ ਬਣਾ ਸਕੀ,ਜਿਸ ਕਰਕੇ ਆਏ ਦਿਨ ਕਿਸਾਨੀ ਡੁੱਬਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮੋਜੂਦਾ ਸਰਕਾਰ ਹੁਣ ਸ਼ਹਿਰਾ ‘ਤੇ ਪਿੰਡਾਂ ਵਿੱਚ ਧੜਾ-ਧੜ ਨੀਂਹ ਪੱਥਰ ਰੱਖ ਕੇ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪ੍ਰੰਤੂ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ‘ਤੇ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀ ਆਉਣਗੇ ।ਉਨ੍ਹਾਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਹੁਣ ਤੋਂ ਹੀ ਕਮਰ ਕੱਸੇ ਕਰ ਲੈਣ ਤਾਂ ਜੋ ਸਰਕਾਰ ਬਣਦੇ ਸਾਰ ਹੀ ਹਰੇਕ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾ ਸਕੇ ।

print
Share Button
Print Friendly, PDF & Email