ਪੰਡੋਰੀ ਸਕੂਲ ਵਿੱਚ ਵਿਸ਼ਵ ਸ਼ੌਚਾਲਿਆ ਦਿਵਸ ਮਨਾਇਆਂ

ss1

ਪੰਡੋਰੀ ਸਕੂਲ ਵਿੱਚ ਵਿਸ਼ਵ ਸ਼ੌਚਾਲਿਆ ਦਿਵਸ ਮਨਾਇਆਂ

pandori-schoolਗੜ੍ਹਸ਼ੰਕਰ 22 ਨਵੰਬਰ (ਅਸ਼ਵਨੀ ਸ਼ਰਮਾ) ਸਰਕਾਰੀ ਹਾਈ ਸਕੂਲ, ਪੰਡੋਰੀ ਬੀਤ ਵਿਖੇ ਮੁੱਖ ਅਧਿਆਪਕ ਸ਼੍ਰੀ ਅਮਰੀਕ ਚੰਦ ਜੀ ਦੀ ਪ੍ਰਧਾਨਗੀ ਵਿੱਚ ਸਵੱਛ ਭਾਰਤ ਸਵੱਸਥ ਭਾਰਤ ਮੁਹਿੰਮ ਤਹਿਤ ਪੰਜਾਬ ਰਾਜ ਕਾਊਂਸਿਲ ਆਫ ਸਾਇੰਸ ਅਤੇ ਟੈਕਨੋਲੋਜੀ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਈਕੋ ਕਲੱਬ ਇਨਚਾਰਜ ਦੀ ਅਗਵਾਈ ਵਿੱਚ ਵਿਸ਼ਵ ਸ਼ੌਚਾਲਿਆ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਭਾਸ਼ਣ ਪ੍ਰਤਿਯੋਗਤਾ ਅਤੇ ਸਲੋਗਨ ਰਾਈਟਿੰਗ ਦੇ ਮੁਕਾਬਲੇ ਕਰਵਾਏ ਗਏ।ਭਾਸ਼ਣ ਮੁਕਾਬਲੇ ਜਿਸ ਦਾ ਵਿਸ਼ਾ ਹਰੇਕ ਘਰ ਵਿੱਚ ਸ਼ੌਚਾਲਿਆ ਦੀ ਲੋੜ ਕਿਊਂ ? ਵਿੱਚ ਛੇਵੀਂ ਜਮਾਤ ਦੀ ਵੰਸ਼ਿਕਾ ਰਾਣਾ  ਨੇ ਪਹਿਲਾ ਸਥਾਨ ਪ੍ਰਾਪਤ  ਕੀਤਾ । ਸਲੋਗਨ ਮੁਕਾਬਲੇ ਵਿੱਚ ਬਲੈਕ ਬੋਰਡ ਤੇ ਸਲੋਗਨ ਰਾਈਟਿੰਗ ਵਿੱਚ 31 ਵਿਦਿਆਰਥੀਆ ਨੇ ਭਾਗ ਲਿਆ ਜਿਸ ਵਿੱਚ ਜੂਨੀਅਰ ਵਰਗ ਵਿੱਚ ਅੱਠਵੀ ਜਮਾਤ ਦੀ ਸੰਜਨਾ ਨੇ ਪਹਿਲਾ ਸਥਾਨ ,ਦੂਜਾ ਸਥਾਨ ਪ੍ਰੀਤੀ ਸੱਤਵੀ ਜਮਾਤ ,ਛੇਵੀ ਜਮਾਤ ਦੀ ਰਾਧਾ ਤੇ ਪਲਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਦਸਵੀਂ ਜਮਾਤ ਦੀ ਪ੍ਰੀਤੀ ਨੇ ਪਹਿਲਾ ਸਥਾਨ ਮੋਹਿਤ ਦੂਜਾ ਸਥਾਨ ਅਤੇ ਮੰਜੂ ਅਤੇ ਮਿਨਾਕਸ਼ੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ । ਸ਼੍ਰੀ ਅਮਰੀਕ ਚੰਦ, ਸ਼੍ਰੀ  ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਕਰਨੈਲ ਸਿੰਘ ਜੀ ਨੇ ਖੁੱਲ੍ਹੇ ਵਿੱਚ ਸ਼ੌਚ ਕਰਨ ਨਾਲ ਹੋਣ ਵਾਲੇ ਨੁਕਸਾਨ ਅਤੇ ਟੁਆਇਲਟ ਦੀ ਮੱਹਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਤੇ ਵਿਜੇਤਾ ਵਿਦਿਆਰਥੀਆਂ ਨੂੰ ਰੁਮਾਲ ਅਤੇ ਸਾਬਣ ਦੇ ਕੇ ਬੱਚਿਆਂ ਨੂੰ ਸਵੱਛਤਾ ਦੇ ਪ੍ਰਤਿ ਜਾਗਰੂਕ ਕੀਤਾ ।ਹਰੀ ਲਾਲ ਸਫਾਈ ਸੇਵਕ ਨੂੰ ਸਮਾਨਿਤ ਕੀਤਾ ਗਿਆ । ਇਸ ਮੋਕੇ ਕੁਸ਼ਲ ਸਿੰਘ,ਮਨਜੀਤ ਰਾਣੀ ,ਭੁਪਿੰਦਰ ਕੌਰ,ਅੰਜ ੂਸ਼ਰਮਾ ,ਅਨੀਤਾ ਖੁੱਤਣ ,ਸੁਰਿੰਦਰ ਦੇਵੀ ਅਤੇ ਪਰਮਜੀਤ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *