ਕੈਪਟਨ ਦੇ ਸਮਾਰਟਫੋਨ ਤੋਂ ਕੇਜਰੀਵਾਲ ਨੂੰ ਕਰੰਟ !

ss1

ਕੈਪਟਨ ਦੇ ਸਮਾਰਟਫੋਨ ਤੋਂ ਕੇਜਰੀਵਾਲ ਨੂੰ ਕਰੰਟ !

ਮੁਕਤਸਰ: ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟੋਫਨ ਦੇਣ ਦਾ ਵਾਅਦਾ ‘ਆਪ’ ਨੂੰ ਰਾਸ ਨਹੀਂ ਆਇਆ। ਪੰਜਾਬ ਦੌਰੇ ‘ਤੇ  ਆਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁਕਤਸਰ ਦੇ ਗਿੱਦੜਬਾਹਾ ‘ਚ ਰੈਲੀ ਦੌਰਾਨ ਕਿਹਾ ਕਿ ਕੈਪਟਨ ਦੀ ਪੰਜਾਬ ਦੇ ਨੌਜਵਾਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਇੰਨਾ ਹੀ ਨਹੀਂ ਕੇਜਰੀਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਸਮਾਰਟਫੋਨ ਦੇ ਨਾਲ ਨੌਜਵਾਨਾਂ ਨੂੰ ਚਿੱਟਾ ਵੀ ਦੇਣਗੇ।

ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ 55 ਲੱਖ ਨੌਜਵਾਨਾਂ ਨੂੰ ਸਮਾਰਟਫਨ ਦਿੱਤੇ ਜਾਣਗੇ, ਜਿਸ ਵਿੱਚ ਇੱਕ ਸਾਲ ਲਈ ਕਾਲਿੰਗ ਅਤੇ 3g ਡਾਟਾ ਮੁਫਤ ਮਿਲੇਗਾ। ਇਸ ਦੇ ਲਈ 30 ਨਵੰਬਰ ਤੱਕ ਨੌਜਵਾਨਾਂ ਨੂੰ ਕੈਪਟਨ ਸਮਾਰਟ ਕੁਨੈਕਟ ਵੈਬਸਾਈਟ ‘ਤੇ ਰਜਿਸਟਰ ਕਰਨ ਲਈ ਕਿਹਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *