ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋ ਪਾਰਕ ਦੇ ਸੁੰਦਰੀਕਰਨ ਲਈ ਚੈਕ ਭੇਟ

ss1

ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋ ਪਾਰਕ ਦੇ ਸੁੰਦਰੀਕਰਨ ਲਈ ਚੈਕ ਭੇਟ

kh-2ਛੇਹਰਟਾ, 22 ਨਵੰਬਰ (ਜਗਜੀਤ ਸਿੰਘ): ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਸਪੋਰਟਸ ਸੈਲ ਪੰਜਾਬ ਦੇ ਉਪ ਚੇਅਰਮੈਨ ਡਿੰਪਲ ਅਰੋੜਾ ਦੀ ਅਗਵਾਈ ਹੇਠ ਖਾਲਸਾ ਐਵਿਨਿਊ ਵਿਖੇ ਪਾਣੀ ਵਾਲੀ ਟੈਕੀ ਦੇ ਪਾਰਕ ਦੀ ਦੇਖ ਭਾਲ ਕਰ ਰਹੀ ਕਮੇਟੀ ਨੂੰ ਪਾਰਕ ਦੇ ਸੁੰਦਰੀਕਰਨ ਲਈ ਇਕ ਲੱਖ ਦਾ ਚੈਕ ਦੇਣ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿਸਾਨਾ ਦੀ ਹਿਤੇਸ਼ੀ ਅਖਵਾਉਣ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਭ ਤੋ ਜਿਆਦਾ ਕਿਸਾਨ ਤੇ ਮਜਦੂਰ ਦੁਖੀ ਹਨ ਤੇ ਲੋਕਾ ਦੀ ਅਵਾਜ ਨੂੰ ਪੁਲਿਸ ਦੇ ਡੰਡੇ ਨਾਲ ਦਬਾਇਆ ਜਾ ਰਿਹਾ ਹੈ ਤੇ ਰੋਜਗਾਰ ਨਾ ਮਿਲਣ ਕਾਰਨ ਨੋਜਵਾਨ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰਾ ਧੱਸ ਚੁੱਕਾ ਹੈ ਜਦਕਿ ਜਦ ਕਿ ਕਾਂਗਰਸ ਪਾਰਟੀ ਦੇ ਰਾਜ ਦੋਰਾਨ ਕਿਸਾਨਾਂ ਤੋਂ ਇਲਾਵਾ ਹਰ ਵਿਭਾਗ ਖੁਸ਼ ਤੇ ਖੁਸ਼ਹਾਲ ਸੀ ਤੇ ਸਭ ਨੂੰ ਸਮੇਂ ਸਿਰ ਉਸਦਾ ਹੱਕ ਮਿਲਦਾ ਸੀ ਉਨ੍ਹਾ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਕਾਂਗਰਸ ਜਿੱਤ ਹਾਸਲ ਕਰਕੇ ਫਿਰ ਅਕਾਲੀ ਭਾਜਪਾ ਗਠਬੰਧਨ ਦਾ ਬਿਸਤਰਾ ਗੋਲ ਕਰੇਗੀ। ਇਸ ਮੋਕੇ ਸੂਬਾ ਚੇਅਰਮੈਨ ਸਪੋਰਟਸ ਸੈਲ ਕਸ਼ਮੀਰ ਸਿੰਘ ਖਿਆਲਾ, ਸੁਭਾਸ਼ ਪਠਾਨ, ਰਾਜੀਵ ਸਹਿਗਲ, ਖਜਾਨ ਸਿੰਘ, ਭੁਪਿੰਦਰ ਸਿੰਘ ਰਿੰਪੀ, ਮਨਜਿੰਦਰ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਬਚਨ ਸਿੰਘ, ਦਲਜੀਤ ਸਿੰਘ, ਰੇਸ਼ਮ ਸਿੰਘ, ਤਜਿੰਦਰ ਸਿੰਘ, ਚਰਨ ਸਿੰਘ ਸੰਧੂ, ਇੰਦਰਪ੍ਰੀਤ ਸਿੰਘ ਵਾਲੀਆ, ਨਿਰਵੈਲ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *