ਸਹਿਕਾਰੀ ਸਭਾਵਾਂ ਦੀ ਬੇਰੁਖੀ ਤੇ ਮੰਡੀ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦਾ ਕੀਤਾ ਨੱਕ ਵਿੱਚ ਦਮ

ss1

ਸਹਿਕਾਰੀ ਸਭਾਵਾਂ ਦੀ ਬੇਰੁਖੀ ਤੇ ਮੰਡੀ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦਾ ਕੀਤਾ ਨੱਕ ਵਿੱਚ ਦਮ

21-nov-mlp-007ਮੁੱਲਾਂਪੁਰ ਦਾਖਾ 21 ਨਵੰਬਰ (ਮਲਕੀਤ ਸਿੰਘ) ਅੱਜ ਸਥਾਨਕ ਮੰਡੀ ਵਿਖੇ ਕਿਸਾਨਾਂ ਪੱਤਰਕਾਰਾਂ ਕੋਲ ਆਪਣੇ ਦੁਖੜੇ ਸੁਣਾਏ। ਇਸ ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੇ ਇਕ ਕਿਸਾਨ ਸੰਤੋਖ ਸਿੰਘ ਕੈਲਪੁਰ ਨੇ ਕਿਹਾ ਕਿ ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਸਾਡੇ ਸਾਰੇ ਖੇਤੀ ਨਾਲ ਸਬੰਧਤ ਕਾਰੋਬਾਰ ਠੱਪ ਹੋਣ ਕਿਨਾਰੇ ਹਨ। ਲਾਭ ਸਿੰਘ ਸੇਖੂਪੁਰਾਂ ਨੇ ਕਿਹਾ ਕਿ ਸਹਿਕਾਰੀ ਬੈਂਕ ਸਾਡੀਆ ਲਿਮਟਾਂ ਵਾਪਸ ਕਰਨ ਤੋਂ ਹੱਥ ਖੜੇ ਕਰ ਰਹੇ ਹਨ। ਇਸ ਲਈ ਹੋਰ ਕਰਜੇ ਲੈਣ ਵਿੱਚ ਦਿੱਕਤ ਪੇਸ਼ ਆਉਦੀ ਹੈ। ਸਵਰਨਜੀਤ ਸਿੰਘ ਰੁੜਕਾ ਦਾ ਕਹਿਣਾ ਸੀ ਕਿ 19 ਅਕਤੂਬਰ ਤੋਂ ਬਾਅਦ ਅਦਾਇਗੀ ਨਹੀ ਹੋਈ। ਜਿਸ ਕਾਰਨ ਅਸੀ ਖਾਦ ਹੋਰ ਖੇਤੀ ਨਾਲ ਸਬੰਧਤ ਵਸਤੂਆਂ ਖ੍ਰੀਦਣ ਤੋਂ ਅਸਮਰੱਥ ਹੋਏ ਬੈਠੇ ਹਾਂ। ਇਸ ਦੌਰਾਨ ਡਾ. ਕੁਲਵੰਤ ਸਿੰਘ ਮੋਹੀ ਨੇ ਕਿਹਾ ਕਿ ਬੈਂਕਾਂ ਵਿੱਚੋਂ ਪੇਮੈਂਟ ਨਾ ਹੋਣ ਕਾਰਨ ਕਿਸਾਨ ਨਿਹੱਥੇ ਹੋਏ ਬੈਠੇ ਨੇ ਜਿਹੜੇ ਸਾਡੇ ਕੋਲ ਪੰਜ ਸੌ, ਇੱਕ ਹਜਾਰ ਦੇ ਨੋਟ ਬਚੇ ਸਨ ਉਹ ਵੀ ਬੈਂਕਾਂ ਦੇ ਹਵਾਲੇ ਕਰ ਦਿੱਤੇ ਹਨ। ਅਸੀ ਖਾਲੀ ਜੇਬ ਕਿੱਧਰ ਨੂੰ ਜਾਈਏ। ਬੈਂਕਾਂ ਵਿੱਚੋਂ ਸਿਰਫ ਦੋ ਹਜਾਰ ਰੁਪਏ ਅਦਾਇਗੀ ਹੁੰਦੀ ਹੈ। ਬਜ਼ਾਰ ਵਿੱਚ ਕੋਈ ਵਸਤ ਖ੍ਰੀਦਣ ਲੱਗਿਆ ਦੁਕਾਨਦਾਰਾਂ ਕੋਲ ਬਕਾਏ ਲਈ ਪੈਸੇ ਨਹੀ ਹੁੰਦੇ ਜੇ ਕੋਈ ਪੁਰਾਣਾ ਨੋਟ ਬਚਿਆ ਵੀ ਉਹ ਚਲਦਾ ਵੀ ਨਹੀ। ਜਦੋਂ ਇਸ ਬਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਨਾਲ ਗੱਲ ਕੀਤੀ ਤਾਂ ਉਨਾਂ ਨੇ ਡੀ ਐਫ ਸੀ ਰਾਕੇਸ ਭਾਸਕਰ ਦੇ ਹਵਾਲੇ ਨਾਲ ਕਿਹਾ ਕਿ ਉਨਾਂ ਨੇ ਹੁਣੇ ਡੀ ਐਫ ਸੀ ਤੋਂ ਪੁਛਿਆ ਹੈ ਉਨਾਂ ਦਾ ਕਹਿਣਾ ਹੈ ਕਿ ਖ੍ਰੀਦ ਏਜੰਸੀ ਪਨਗਰੇਨ ਨੇ 4 ਨਵੰਬਰ ਤੱਕ ਅਦਾਇਗੀ ਕਰ ਦਿੱਤੀ ਹੈ। ਬਾਕੀ ਏਜੰਸੀਆ ਨੇ 20 ਅਕਤੂਬਰ ਤੋਂ ਬਾਅਦ ਇੱਕ ਪੈਸੇ ਦੀ ਵੀ ਅਦਾਇਗੀ ਨਹੀ ਕੀਤੀ। ਉਨਾਂ ਕਿਹਾ ਕਿ ਇਹ ਏਜੰਸੀਆ ਵੀ 1-2 ਦਿਨਾਂ ਵਿੱਚ ਅਦਾਇਗੀ ਕਰ ਦੇਣਗੀਆ। ਇਸ ਮੌਕੇ ਤੇ ਸੁਖਵਿੰਦਰ ਸਿੰਘ ਅਕਾਲਗੜ, ਪ੍ਰਮਾਤਮਾ ਸਿੰਘ ਰੁੜਕਾ, ਜਗਦੀਸ਼ ਸਿੰਘ ਰੁੜਕਾ ਤੇ ਹੋਰ ਕਿਸਾਨਾਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜਿਨਾਂ ਨੇ ਜਮੀਨ ਠੇਕੇ ਤੇ ਲਈ ਹੋਈ ਉਨਾਂ ਨੂੰ ਮਾਮਲੇ ਵਾਲੇ ਤੰਗ ਕਰਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *