ਧਾਰਮਿਕ ਸੰਸਥਾਂ ਵੱਲੋਂ ਕੁਲਦੀਪ ਸਿੰਘ ਮਾਨ ਨੂੰ ਕੀਤਾ ਸਨਮਾਨਿਤ

ss1

ਧਾਰਮਿਕ ਸੰਸਥਾਂ ਵੱਲੋਂ ਕੁਲਦੀਪ ਸਿੰਘ ਮਾਨ ਨੂੰ ਕੀਤਾ ਸਨਮਾਨਿਤ

21-nove-mlp-05ਮੁੱਲਾਂਪੁਰ ਦਾਖਾ 21 ਨਵੰਬਰ (ਮਲਕੀਤ ਸਿੰਘ) ਪਿਛਲੇ ਲੰਬੇ ਅਰਸੇ ਤੋਂ ਬੱਚਿਆਂ ਦੀ ਭਲਾਈ ਲਈ ਕੰਮ ਕਰਦੀ ਸਮਾਜ ਸੇਵੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਨੂੰ ਸੰਸਾਰ ਪੱਧਰ ਤੋਂ ਸਾਰੇ ਧਰਮਾਂ ਨੂੰ ਜੋੜਦੀ ਸੰਸਥਾ ਯੁਨਾਈਟਿਡ ਰਿਲੀਜਨ ਇੰਨਸੀਏਟਿਵ ਵੱਲੋਂ ਪੂਰੀ ਉੜੀਸਾ ਵਿਖੇ ਹੋਈ 7ਵੀਂ ਨੈਸ਼ਨਲ ਅਸੈਬਲੀ ਵਿੱਚ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੁਨਾਈਟਿਡ ਰਿਲੀਜਨ ਇੰਨਸੀਏਟਿਵ ਦੇ ਹੈਡ ਕੁਆਟਰ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੈਥਿਉ ਸ਼ੈਲੀ ਮਾਹੇ, ਭਾਰਤ ਦੇ ਨੈਸ਼ਨਲ ਕੋਆਰਡੀਨੇਟਰ ਵਿਸ਼ਵਾਦੇਵ ਚੱਕਰਵਰਤੀ, ਕੁਤਬ ਜੇਹਨ ਮੁੰਬਈ ਅਤੇ ਉੱਤਰੀ ਭਾਰਤ ਦੇ ਕੋਆਰਡੀਨੇਟਰ ਸੂਬੀ ਥੱਪਰ ਵੱਲੋਂ ਕੀਤਾ ਗਿਆ।

     ਜ਼ਿਕਰਯੋਗ ਹੈ ਕਿ ਸਮਾਜ਼ ਸੇਵੀ ਸਖ਼ਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸੁਯੋਗ ਅਗਵਾਈ ਹੇਠ ਕੰਮ ਕਰ ਰਹੀ ਸ਼ੰਸਥਾ ਐਸ. ਜੀ. ਬੀ. ਇੰਟਰਨੈਸ਼ਨਲ ਫਾਊਂਡੇਸ਼ਨ ਦੁਆਰਾ ਵੱਖ-ਵੱਖ ਸਥਾਨਾਂ ਤੇ ਸਮਾਜ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਜਿਨਾਂ ਵਿੱਚ ਅਨਾਥ ਬੱਚਿਆਂ ਦੀ ਸੇਵਾ ਸੰਭਾਲ, ਉਨਾਂ ਦਾ ਇਲਾਜ਼, ਪੜਾਈ, ਪੇਂਡੂ ਔਰਤਾਂ ਲਈ ਸਿਲਾਈ-ਕਢਾਈ ਸੈਂਟਰ, ਪੇਂਡੂ ਬੱਚਿਆਂ ਲਈ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸੰਤ ਕਬੀਰ ਅਕੈਡਮੀ ਸਕੂਲ ਆਦਿਕ ਚਲਾਏ ਜਾ ਰਹੇ ਹਨ ਇਸ ਸ਼ੰਸਥਾ ਅਧੀਨ ਚਲਾਏ ਜਾ ਰਹੇ ਅਦਾਰੇ ਸੁਆਮੀ ਗੰਗਾ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਵਿੱਚ ਜਿੱਥੇ ਅਨਾਥ ਤੇ ਬੇਸਹਾਰਾ ਬੱਚਿਆਂ ਦੀ ਘਰੇਲੂ ਮਹੌਲ ਵਿੱਚ ਰੱਖ ਕੇ ਚੰਗੀ ਪਰਵਰਿਸ਼ ਕੀਤੀ ਜਾ ਰਹੀ ਹੈ, ਉੱਥੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦੇਸ਼-ਵਿਦੇਸ਼ ਵਿੱਚ ਕਾਨੂੰਨੀ ਤੌਰ ਤੇ ਬੱਚੇ ਗੋਦ ਦੇਣ ਦਾ ਸੈਂਟਰ ਵੀ ਚਲਾਇਆ ਜਾ ਰਿਹਾ ਹੈ ।

       ਇਸ ਮੌਕੇ ਬੰਗਲਾ ਦੇਸ਼ ਤੋਂ ਕਾਲੀ ਨੁਰਕ ਇਸਕਾਮ, ਪ੍ਰੋ. ਗੋਸ਼ਾਲ, ਅਫਗਾਨਿਸਤਾਨ ਤੋਂ ਜਮਾਲ ਮਹਾਡੇ, ਯ.ੁਆਰ.ਆਈ. ਸਾਉਥ ਕੋਆਰਡੀਨੇਟਰ ਅਲਰਾਇਸ ਕੈਰੀਕਮ ਕੇਰਲਾ, ਪੰਜਾਬ ਤੋਂ ਸੀਨੀਅਰ ਮੈਨੇਜਰ ਹਰਿਦੰਰ ਕੁਮਾਰ ਕੁਵਾਵਾ, ਇੰਚਾਰਜ ਅਸ਼ਵਨੀ ਕੁਮਾਰ ਪਟਿਆਲਾ, ਕੇਰਲਾ ਤੋਂ ਕਲਿਆਣ ਕੁਮਾਰ ਇਸਕੂ, ਜੋਹਨ ਕੁਰਕਾ ਕੇਰਲਾ, ਡਾ. ਸਲੀਮ ਮੁਹੰਮਦ ਮਲੇਰਕੋਟਲਾ, ਸੀ. ਏ. ਗਗਨ ਕੁਮਾਰ, ਅਮਨਪ੍ਰੀਤ ਸਿੰਘ, ਮਨਮੀਤ ਸਿੰਘ, ਪ੍ਰਿੰਸ ਧੀਮਾਨ, ਦਿਵਿਆ ਸ਼ਰਮਾ ਦਿੱਲੀ, ਕੋਸ਼ਿਸ਼ ਮੁੰਬਈ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *