ਧਾਰਮਿਕ ਬਿਰਤੀ ਦੇ ਮਾਲਕ ਸਨ ਮਾਤਾ ਰਛਪਾਲ ਕੌਰ ਸਾਂਧਰਾ

ss1

ਧਾਰਮਿਕ ਬਿਰਤੀ ਦੇ ਮਾਲਕ ਸਨ ਮਾਤਾ ਰਛਪਾਲ ਕੌਰ ਸਾਂਧਰਾ

SAMSUNG CAMERA PICTURESਭਿੱਖੀਵਿੰਡ 21 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਮਾਤਾ ਰਛਪਾਲ ਕੌਰ ਦਾ ਜਨਮ ਜਿਲ੍ਹਾ ਫਿਰੋਜਪੁਰ ਦੇ ਕਸਬਾ ਮੱਖੂ ਵਿਖੇ ਮਾਤਾ ਗੁਰਮੇਜ ਕੌਰ ਦੀ ਕੁੱਖੋਂ ਤੇ ਪਿਤਾ ਟਹਿਲ ਸਿੰਘ ਦੇ ਘਰ ਹੋਇਆ। ਮਾਤਾ ਰਛਪਾਲ ਕੌਰ ਧਾਰਮਿਕ ਖਿਆਲਾਂ ਦੇ ਮਾਲਕ ਸਨ। ਉਹਨਾਂ ਦਾ ਵਿਆਹ ਪਿੰਡ ਸਾਂਧਰਾ (ਤਰਨ ਤਾਰਨ) ਦੇ ਕਿਸਾਨ ਬੂਟਾ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ। ਮਾਤਾ ਰਛਪਾਲ ਕੌਰ ਦੇ ਘਰ ਤਿੰਨ ਪੁੱਤਰਾਂ ਸਰਪੰਚ ਅਮਰ ਸਿੰਘ ਸਾਂਧਰਾ, ਅੰਗਰੇਜ ਸਿੰਘ, ਸਰਵਨ ਸਿੰਘ ਤੋਂ ਇਲਾਵਾ ਦੋਂ ਧੀਆਂ ਜਸਬੀਰ ਕੌਰ ਤੇ ਦਲਬੀਰ ਕੌਰ ਨੇ ਜਨਮ ਲਿਆ। ਮਾਤਾ ਰਛਪਾਲ ਕੌਰ ਸਾਦਾ ਜੀਵਨ ਬਸਰ ਕਰਦੇ ਸਨ ਅਤੇ ਘਰੇਲੂ ਕੰਮਕਾਰ ਤੋਂ ਇਲਾਵਾ ਸਮਾਜਿਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਹਨਾਂ ਵੱਲੋਂ ਵਿਖਾਏ ਹੋਏ ਪੂਰਨਿਆਂ ‘ਤੇ ਚੱਲ ਸਰਪੰਚ ਅਮਰ ਸਿੰਘ ਸਾਂਧਰਾ ਵੀ ਜਿਥੇ ਪਿੰਡ ਦੀ ਸਰਪੰਚੀ ਨਾਲ ਸਿਆਸਤ ਵਿਚ ਸਰਗਰਮ ਹਨ, ਉਥੇ ਸਮਾਜਸੇਵਾ ਵੀ ਕਰ ਰਹੇ ਹਨ। ਮਾਤਾ ਰਛਪਾਲ ਕੌਰ ਬੀਤੀ ਦਿਨੀ ਅਚਾਨਕ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਦੀ ਆਂਤਮਿਕ ਸਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਤੇ ਅੰਤਿਮ ਅਰਦਾਸ ਉਹਨਾਂ ਦੇ ਗ੍ਰਹਿ ਪਿੰਡ ਸਾਂਧਰਾ ਵਿਖੇ ਮਿਤੀ 22 ਨਵੰਬਰ ਨੂੰ ਹੋਵੇਗੀ, ਜਿਸ ਵਿਚ ਵੱਖ-ਵੱਖ ਸਿਆਸੀ ਤੇ ਧਾਰਮਿਕ ਸਖਸੀਅਤਾਂ ਮਾਤਾ ਰਛਪਾਲ ਕੌਰ ਸਾਂਧਰਾ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨਗੀਆਂ।

print
Share Button
Print Friendly, PDF & Email