ਨੌਜਵਾਨ ਸਮਾਜ ਦੀ ਰੀਡ ਦੀ ਹੱਡੀ ਹੁੰਦੇ ਹਨ ਗੁਰਪ੍ਰੀਤ ਸਿੰਘ ਮਲੂਕਾ

ss1

ਨੌਜਵਾਨ ਸਮਾਜ ਦੀ ਰੀਡ ਦੀ ਹੱਡੀ ਹੁੰਦੇ ਹਨ ਗੁਰਪ੍ਰੀਤ ਸਿੰਘ ਮਲੂਕਾ
ਸਿੱਖ ਯੂਥ ਵੈਲਫੇਅਰ ਸੁਸਾਇਟੀ ਨੂੰ ਦਿੱਤਾ 50 ਹਜ਼ਾਰ ਦਾ ਚੈੱਕ

img_20161121_125042ਰਾਮਪੁਰਾ ਫੂਲ 21 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਵੇਖਦਿਆਂ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਸ ਗੁਰਪ੍ਰੀਤ ਸਿੰਘ ਮਲੂਕਾ ਨੇ 50 ਹਜ਼ਾਰ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਸ ਮਲੂਕਾ ਨੇ ਸੁਸਾਇਟੀ ਦੇ ਮੈਬਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੋਜਵਾਨ ਸਮਾਜ ਦੀ ਰੀਡ ਦੀ ਹੱਡੀ ਹੁੰਦੇ ਹਨ ਜਿੰਨੀ ਤੇਜ਼ੀ ਨਾਲ ਇਹ ਸਮਾਜ ਦਾ ਭਲਾ ਕਰ ਸਕਦੇ ਹਨ ਉਨੀ ਤੇਜ਼ੀ ਨਾਲ ਕੋਈ ਨਹੀਂ ਕਰ ਸਕਦਾ। ਸਮਾਗਮ ਵਿੱਚ ਫਤਿਹ ਗਰੁੱਪ ਆਫ਼ ਕਾਲਜ ਦੇ ਐਮ ਡੀ ਸੁਖਮੰਦਰ ਸਿੰਘ ਚੱਠਾ ਵਿਸ਼ੇਸ਼ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਜੱਗਾ, ਚੇਅਰਮੈਨ ਕੁਲਦੀਪ ਸਿੰਘ ਕਾਲਾ, ਪ੍ਰਜਾਬ ਖਜਾਨਚੀ ਗੁਰਪ੍ਰੀਤ ਸਿੰਘ ਪ੍ਰੀਤ, ਸਕੱਤਰ ਬਲਵਿੰਦਰ ਸਿੰਘ ਲਾਲੀ ਨੇ ਸ ਗੁਰਪ੍ਰੀਤ ਸਿੰਘ ਮਲੂਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੋਰ ਤੇਜ਼ੀ ਨਾਲ ਸਮਾਜ ਸੇਵੀ ਕੰਮ ਕਰਨਗੇ ਅਤੇ ਜਲਦ ਲਈ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਕੇ ਆਪਣੀ ਟੀਮ ਤਿਆਰ ਕਰ ਟੂਰਨਾਮੈਂਟ ਵੀ ਕਰਵਾਉਣਗੇ।ਇਸ ਮੌਕੇ ਕੌਸਲਰ ਜਗਜੀਤ ਸਿੰਘ ਪੂਹਲਾ, ਸੁਸਾਇਟੀ ਮੈਂਬਰ ਜਸਪ੍ਰੀਤ ਸਿੰਘ ਜੱਸੀ, ਅਮਨਦੀਪ ਸਿੰਘ, ਹਰਜੀਤ ਸਿੰਘ, ਅਮਨਾ, ਵਿਜੈ ਕੁਮਾਰ, ਸ਼ੁਭਾਸ਼ ਕੁਮਾਰ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਸੰਨੀ, ਸੋਨੂੰ ਆਦਿ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *