209 ਬੂਥ ਇੰਚਾਰਜ਼, 22 ਸਰਕਲ ਇੰਚਾਰਜ਼ ਤੇ 6 ਟਿਕਟ ਦੇ ਦਾਅਵੇਦਾਰ ਇਕਜੁਟ

ss1

209 ਬੂਥ ਇੰਚਾਰਜ਼, 22 ਸਰਕਲ ਇੰਚਾਰਜ਼ ਤੇ 6 ਟਿਕਟ ਦੇ ਦਾਅਵੇਦਾਰ ਇਕਜੁਟ
ਹਲਕਾ ਰਾਜਾਸਾਂਸੀ ਦੇ ਵਲੰਟੀਅਰ ਪਾਰਟੀ ਨਾਲ ਚਟਾਨ ਵਾਂਗ ਖੜੇ : ਧਾਰੀਵਾਲ

19-nov-01ਚੋਗਾਵਾ,ਲੋਪੋਕੇ 19 ਨਵੰਬਰ (ਸ਼ਿਵ ਕੁਮਾਰ) ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਆਮ ਆਦਮੀ ਪਾਰਟੀ ਦੇ ਬਤੌਰ ਸਰਕਲ ਇੰਚਾਰਜ਼ ਕੰਮ ਕਰ ਰਹੇ ਵਲੰਟੀਅਰਾਂ ਅਤੇ ਟਿਕਟ ਦੇ ਦਾਅਵੇਦਾਰਾਂ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਹਨ ਤੇ ਉਨਾਂ ਵਿਚੋਂ ਕਿਸੇ ਇਕ ਨੇ ਵੀ ਪਾਰਟੀ ਵਿਰੋਧੀ ਕੋਈ ਵੀ ਗੱਲ ਨਹੀਂ ਕੀਤੀ ਅਤੇ ਜਿਸ ਸਮੇਂ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਸੀ ਉਸ ਔਖੇ ਸਮੇਂ ਵਿਚ ਵੀ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਾਰੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਨਾਲ ਖੜੇ ਸਨ। ਜਿਸ ਵੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦਾ ਐਲਾਨ ਹੋਇਆ ਹੈ। ਉਥੇ ਟਿਕਟ ਦੇ ਦਾਅਵੇਦਾਰਾਂ ਵੱਲੋਂ ਕਈ ਤਰਾਂ ਦੇ ਦੋਸ਼ ਲਗਾਏ ਗਏ ਹਨ ਪਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਅਜਿਹਾ ਕੁਝ ਨਹੀਂ ਹੈ। ਇਥੇ ਸਭ ਠੀਕ ਠਾਕ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ 209 ਬੂਥ ਇੰਚਾਰਜ਼, 22 ਸਰਕਲ ਇੰਚਾਰਜ਼ ਅਤੇ 6 ਟਿਕਟ ਦੇ ਦਾਅਵੇਦਾਰ ਇਕਜੁਟ ਹਨ ਅਤੇ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਹਨ।

         ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਵਿੰਗ ਦੇ ਸੂਬਾਈ ਮੈਂਬਰ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ 23 ਅਗਸਤ 2016 ਨੂੰ ਟਿਕਟ ਦੇ ਦਾਅਵੇਦਾਰ ਆਗੂਆਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਕੰਮ ਕਰਦੇ ਰਹਿਣਗੇ। ਇਸ ਦੇ ਨਾਲ ਹੀ ਪਾਰਟੀ ਨੂੰ ਇਹ ਵੀ ਅਪੀਲ ਕੀਤੀ ਗਈ ਸੀ ਕਿ ਉਹ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਹੀ ਉਮੀਦਵਾਰ ਬਣਾਉਣ। ਉਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਜਗਜੋਤ ਸਿੰਘ ਨੂੰ ਹੁਣ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਉਨਾਂ ਨੇ ਇਸ ਸਮੇਂ ਟਿਕਟ ਦੇ ਦਾਅਵੇਦਾਰ ਦੇ ਨਾਲ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਭਵਿੱਖ ਵਿਚ ਵੀ ਪਾਰਟੀ ਦੇ ਮਜਬੂਤੀ ਅਤੇ ਉਮੀਦਵਾਰ ਦੀ ਜਿੱਤ ਤੇ ਲਈ ਕੰਮ ਕਰਨਗੇ। ਉਨਾਂ ਨੇ ਕਿਹਾ ਕਿ ਕੁਝ ਗਲਤ ਫਹਿਮੀਆਂ ਵਿਰੋਧੀਆਂ ਵੱਲੋਂ ਪਾ ਦਿੱਤੀਆਂ ਗਈਆਂ ਸਨ ਕਿ ਹਲਕਾ ਰਾਜਾਸਾਂਸੀ ਦੀ ਟੀਮ ਇਸ ਸਮੇਂ ਉਮੀਦਵਾਰ ਨਾਲ ਨਹੀਂ ਹੈ। ਜਦੋਂ ਕਿ ਪੂਰੀ ਟੀਮ ਪਾਰਟੀ ਦੇ ਨਾਲ ਹੈ ਅਤੇ ਉਹ ਜਗਜੋਤ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ। ਧਾਰੀਵਾਲ ਨੇ ਕਿਹਾ ਕਿ ਅਸੀਂ ਟਿਕਟ ਦੇ ਲਈ ਦਾਅਵਾ ਕੀਤਾ ਸੀ ਪਰ ਪਾਰਟੀ ਨੇ ਜਗਜੋਤ ਸਿੰਘ ਨੂੰ ਟਿਕਟ ਦਿੱਤੀ ਹੈ ਜੋ ਅਸੀਂ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ। ਉਨਾਂ ਨੇ ਕਿਹਾ ਕਿ ਭਾਵੇਂ ਹਲਕੇ ਦੇ ਵਲੰਟੀਅਰਾਂ ਅਤੇ ਆਗੂਆਂ ਦੀ ਮੰਗ ਨੂੰ ਨਹੀਂ ਮੰਨਿਆ ਗਿਆ। ਹਲਕੇ ਤੋਂ ਬਾਹਰ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਪਰ ਉਹ ਫਿਰ ਵੀ ਪਾਰਟੀ ਵੱਲੋਂ ਕੀਤੀ ਚੋਣ ਨੂੰ ਪ੍ਰਵਾਨ ਕਰਦੇ ਹਨ ਅਤੇ ਉਹ ਅਰਵਿੰਦ ਕੇਜਰੀਵਾਲ, ਸੰਜੇ ਸਿੰਘ,ਜਰਨੈਲ ਸਿੰਘ, ਦੁਰਗੇਸ਼ ਪਾਠਕ, ਭਗਵੰਤ ਮਾਨ ਅਤੇ ਗੁਰਪ੍ਰੀਤ ਸਿੰਘ ਵੜੈਚ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਰਾਜਾਸਾਂਸੀ ਹਲਕੇ ਦੀ ਸੀਟ ਜਿਤਾ ਕੇ ਪਾਰਟੀ ਦੀ ਝੋਲੀ ਪਾਉਣਗੇ। ਉਨਾਂ ਨੇ ਬਾਕੀ ਹਲਕਿਆਂ ਵਿੱਚ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪਾਰਟੀ ਦੇ ਉਮੀਦਵਾਰਾਂ ਸਬੰਧੀ ਲਏ ਗਏ ਫੈਸਲੇ ‘ਤੇ ਮੋਹਰ ਲਗਾਉਣ। ਉਨਾਂ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਆਮ ਆਦਮੀ ਪਾਰਟੀ ਹੀ ਲੋਕਾਂ ਦੇ ਲਈ ਇਕ ਆਸ ਦੀ ਕਿਰਨ ਹੈ। ਬਾਕੀ ਸਿਆਸੀ ਪਾਰਟੀਆਂ ਆਪਣਾ ਲੋਕਾਂ ਦੀਆਂ ਨਜ਼ਰਾਂ ਤੋਂ ਆਪਣਾ ਵਕਾਰ ਗਵਾ ਚੁੱਕੀਆਂ ਹਨ। ਉਨਾਂ ਨੇ ਕਿਹਾ ਕਿ ਐਸ.ਵਾਈ.ਐਲ ਦੇ ਮੁੱਦੇ ‘ਤੇ ਵੀ ਦੋਵਾਂ ਪਾਰਟੀਆਂ ਵੱਲੋਂ ਜੋ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੋਂ ਚੰਗੀ ਲੋਕ ਜਾਣੂ ਹੋ ਚੁੱਕੇ ਹਨ। ਉਨਾਂ ਕੇਂਦਰ ਸਰਕਾਰ ਵੱਲੋਂ ਨੋਟਬੰਦੀ ਦੇ ਲਏ ਫੈਸਲੇ ਨੂੰ ਵੀ ਖਤਰਨਾਕ ਦੱਸਦਿਆਂ ਕਿਹਾ ਕਿ ਇਸ ਦੇ ਨਾਲ ਆਮ ਆਦਮੀ ਦੀ ਜਿੰਦਗੀ ਲਾਈਨ ਵਿੱਚ ਲੱਗਣ ਜੋਗੀ ਹੀ ਰਹਿ ਗਈ ਹੈ। ਇਸ ਸਮੇਂ ਉਨਾਂ ਦੇ ਨਾਲ ਗੁਰਸ਼ਰਨਪ੍ਰੀਤ ਸਿੰਘ ਮਾਨਾਂਵਾਲਾ, ਬਲਦੇਵ ਸਿੰਘ ਮਿਆਦੀਆ, ਸ਼ਿਵ ਕੁਮਾਰ ਚੋਗਾਵਾਂ, ਨਵਾਬ ਸਿੰਘ ਕੋਟਲੀ, ਤਰਜੀਜ ਸਿੰਘ ਰਾਜਾਸਾਂਸੀ, ਸੱਤਾ ਸਿੰਘ ਗੁਲਗੜ, ਦਵਿੰਦਰ ਸਿੰਘ ਮੋਹਲੇਕੇ, ਪਦਾਰਥ ਸਿੰਘ ਭਿੱਟੇਵੱਡ, ਹਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਪ੍ਰੈਸ ਕਾਨਫਰੰਸ ਉਪਰੰਤ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਅਸ਼ੋਕ ਤਲਵਾੜ ਅਤੇ ਜ਼ਿਲਾ ਕਨਵੀਨਰ ਸਰਬਜੋਤ ਸਿੰਘ ਨੇ ਹਲਕਾ ਰਾਜਾਸਾਂਸੀ ਦੇ ਵਲੰਟੀਅਰਾਂ ਵੱਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ।

print
Share Button
Print Friendly, PDF & Email