ਸਾਬਕਾ ਪ੍ਰਧਾਨ ਧੰਮੀ ਨੇ ਭਦੌੜ ਤੋਂ ਸੰਤ ਘੁੰਨਸ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ

ss1

ਸਾਬਕਾ ਪ੍ਰਧਾਨ ਧੰਮੀ ਨੇ ਭਦੌੜ ਤੋਂ ਸੰਤ ਘੁੰਨਸ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ

vikrant-bansal-3ਭਦੌੜ 19 ਨਵੰਬਰ (ਵਿਕਰਾਂਤ ਬਾਂਸਲ) ਸਾਬਕਾ ਨਗਰ ਕੌਂਸਲ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਹਲਕਾ ਭਦੌੜ ਤੋਂ ਅਕਾਲੀ ਦਲ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਏ ਜਾਣ ਤੇ ਖੁਸ਼ੀ ਵਿੱਚ ਮਹੱਲਾ ਕੌੜਿਆਂ ਦੀ ਧਰਮਸ਼ਾਲਾ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਉਹਨਾਂ ਕਿਹਾ ਕਿ ਹਲਕਾ ਭਦੌੜ ‘ਚ ਉਹ ਸੰਤ ਘੁੰਨਸ ਦੀ ਜਿੱਤ ਲਈ ਉਹ ਦਿਨ ਰਾਤ ਇਕ ਕਰ ਦੇਣਗੇ ਅਤੇ ਚੌਥੀ ਵਾਰ ਵਿਧਾਇਕ ਬਨਾਉਣ ‘ਚ ਅਹਿਮ ਰੋਲ ਅਦਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਹਰ ਪਿੰਡ ਸ਼ਹਿਰ ‘ਚ ਵਿਕਾਸ ਕੰਮਾਂ ਦੀਆਂ ਹਨੇਰੀਆਂ ਝੂਲ ਰਹੀਆਂ ਹਨ ਅਤੇ ਗੱਠਜੋੜ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਲੋਕ ਧੜਾਧੜ ਅਕਾਲੀ ਪਾਰਟੀ ਨਾਲ ਜੁੜ ਰਹੇ ਹਨ ਉਨਾਂ ਕਿਹਾ ਕਿ ਹਲਕੇ ਦੇ ਵੋਟਰ ਸੰਤ ਘੁੰਨਸ ਨੂੰ ਚੌਥੀ ਵਾਰ ਜਿੱਤ ਹਾਸਿਲ ਕਰਵਾ ਕੇ ਪੰਜਾਬ ਕੈਬਨਿਟ ਮੰਤਰੀ ਬਨਾਉਣ ਲਈ ਕਾਹਲੇ ਹਨ ਇਸ ਮੌਕੇ ਕੌਂਸਲਰ ਜਸਵਿੰਦਰ ਮਾਨ, ਹਰਬੰਸ ਸਿੰਘ ਸਾਬਕਾ ਸਰਪੰਚ ਦੀਪਗੜ, ਗੁਰਪਾਲ ਸਿੰਘ ਢੁੱਡੀਕੇ, ਭੋਲਾ ਸਿੰਘ ਪੁਆਧੜਾ, ਜਗਸੀਰ ਸਿੰਘ ਸੀਰਾ ਸਾਬਕਾ ਸਰਪੰਚ ਰਾਮਗੜੀਆ, ਸਰਪੰਚ ਗੁਰਚਰਨ ਸਿੰਘ, ਸਰਪੰਚ ਸੁਖਦੇਵ ਸਿੰਘ, ਬੂਟਾ ਸਿੰਘ, ਸਰਪੰਚ ਸੰਤੋਖ ਸਿੰਘ, ਸੁਰਜੀਤ ਸਿੰਘ ਸੰਘੇੜਾ, ਕਾਲਾ ਸਿੰਘ ਭਾਗੀਕੇ, ਸਾਬਕਾ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ ਜੰਗੀਆਣਾ, ਸਾਬਕਾ ਸਰਪੰਚ ਮੁਕੰਦ ਸਿੰਘ ਛੰਨਾ, ਜੱਸੂ ਨੈਣੇਵਾਲ, ਪੱਪੂ ਮੁਨਸ਼ੀ ਟਰੱਕ ਯੂਨੀਅਨ, ਸਰਪੰਚ ਬਹਾਦਰ ਦਾਸ, ਕਰਮਜੀਤ ਘੁੱਗੀ, ਮੈਂਬਰ ਭੋਲੀ ਸ਼ਰਮਾਂ, ਸਰਪੰਚ ਅਮਿ੍ਰੰਤਪਾਲ ਸ਼ਹਿਣਾ, ਗੁਰਮੇਲ ਸਿੰਘ ਘੋਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰੱਥਕ ਮਰਦ ਅਤੇ ਔਰਤਾਂ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *