ਕੰਨਿਆ ਸਕੂਲ ਵਿਖੇ ਸਕੂਲ ਦਰਪਣ ਪ੍ਰੋਗਰਾਮ ਤਹਿਤ ਫ਼ਾਰਮ ਭਰੇ

ss1

ਕੰਨਿਆ ਸਕੂਲ ਵਿਖੇ ਸਕੂਲ ਦਰਪਣ ਪ੍ਰੋਗਰਾਮ ਤਹਿਤ ਫ਼ਾਰਮ ਭਰੇ

vikrant-bansal-1ਭਦੌੜ 19 ਨਵੰਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਦੁਆਰਾ ਚਲਾਏ ਅਭਿਆਨ ਚੰਗਾ ਸਕੂਲ ਚੰਗਾ ਭਵਿੱਖ : ਆਓ ਸਕੂਲ ਅਪਣਾਓ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਰਪਣ ਪ੍ਰੋਗਰਾਮ ਤਹਿਤ ਡਿਪਟੀ ਡੀ.ਈ.ਓ. (ਅ) ਸਰਬਸੁਖਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਜ਼, ਸਹਿਯੋਗੀ ਕਲੱਬ ਦੇ ਅਹੁਦੇਦਾਰਾਂ ਅਤੇ ਸਮਾਜਸੇਵੀ ਮੈਂਬਰਜ਼ ਵੱਲੋਂ ਸਕੂਲ ਵਿੱਚ ਉਪਲਬਧ ਸਹੂਲਤਾਂ, ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਦੇ ਪ੍ਰਬੰਧ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਸਕੂਲ ਵਿੱਚ ਜਿਹੜੇ ਸਾਧਨਾਂ ਦੀ ਕਮੀ ਹੈ ਸਬੰਧੀ ਸਕੂਲ ਦਰਪਣ ਪ੍ਰੋਗਰਾਮ ਤਹਿਤ ਫਾਰਮ ਭਰ ਕੇ ਦਿੱਤੇ ਗਏ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰੀ ਸਿੰਘ ਬਾਵਾ, ਜਤਿੰਦਰ ਕੁਮਾਰ ਐਸ.ਓ. ਨਗਰ ਕੌਂਸਲ, ਅਸ਼ੋਕ ਕੁਮਾਰ ਮੈਂਬਰ ਸੀਂ.ਐਮ.ਸੀ., ਬਲਵਿੰਦਰ ਸਿੰਘ ਰਿਟਾਇਰਡ ਅਧਿਆਪਕ, ਬਲਵਿੰਦਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਪਰਵਾਨਾ ਸਮਾਜਸੇਵੀ, ਜਸਵੰਤ ਕੌਰ ਰਿਟਾਇਰਡ ਅਧਿਆਪਕ ਵੱਲੋਂ ਇਹ ਪ੍ਰੋਫਾਰਮੇ ਭਰ ਕੇ ਉਪ ਜਿਲਾ ਸਿੱਖਿਆ ਅਫ਼ਸਰ ਨੂੰ ਸੌਂਪੇ ਗਏ। ਇਸ ਸਮੇਂ ਵਿਜੈ ਕੁਮਾਰ ਕੋਆਰਡੀਨੇਟਰ, ਸਕੂਲ ਇੰਚਾਰਜ ਸੁਰਿੰਦਰ ਕੌਰ, ਸੰਦੀਪ ਕੁਮਾਰ, ਜਗਜੀਤ ਕੌਰ, ਪ੍ਰੇਮ ਕੁਮਾਰ ਬਾਂਸਲ, ਮੁਨੀਸ਼ ਕੁਮਾਰ, ਗੁਰਵੀਰ ਸਿੰਘ ਹਾਜ਼ਰ ਸਨ।

print
Share Button
Print Friendly, PDF & Email