ਆਪ ਪਾਰਟੀ ਵਲੋਂ ਹਲਕਾ ਬਾਘਾ ਪੁਰਾਣਾ ‘ਚ ਉਤਾਰੇ ਉਮੀਦਵਾਰ ਖਿਲਾਫ ਹਲਕਾ ਵਾਸੀਆਂ ਵਲੋਂ ਆਪ ਦੀ ਪੁਰਾਣੀ ਟੀਮ ਚੋਂ ਹੀ ਅਜਾਦ ਉਮੀਦਵਾਰ ਮੈਦਾਨ ‘ਚ ਉਤਾਰੇ ਜਾਣ ਦੇ ਚਰਚੇ

ss1

ਆਪ ਪਾਰਟੀ ਵਲੋਂ ਹਲਕਾ ਬਾਘਾ ਪੁਰਾਣਾ ‘ਚ ਉਤਾਰੇ ਉਮੀਦਵਾਰ ਖਿਲਾਫ ਹਲਕਾ ਵਾਸੀਆਂ ਵਲੋਂ ਆਪ ਦੀ ਪੁਰਾਣੀ ਟੀਮ
ਚੋਂ ਹੀ ਅਜਾਦ ਉਮੀਦਵਾਰ ਮੈਦਾਨ ‘ਚ ਉਤਾਰੇ ਜਾਣ ਦੇ ਚਰਚੇ
ਜੇਕਰ ਹਲਕੇ ‘ਚ ਆਪ ਦੀ ਪੁਰਾਣੀ ਟੀਮ ਚੋਂ ਕੋਈ ਅਜਾਦ ਉਮੀਦਵਾਰ ਆਉਂਦਾ ਹੈ ਤਾਂ ਅਕਾਲੀ, ਕਾਂਗਰਸੀ ਅਤੇ ਆਪ ਦੇ ਉਮੀਦਵਾਰ ਨੂੰ ਚਬਾ ਸਕਦਾ ਹੈ ਲੋਹੇ ਦੇ ਚਨੇ

18-11-16-gholia-01ਬਾਘਾ ਪੁਰਾਣਾ, 18ਨਵੰਬਰ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-: ਆਮ ਆਦਮੀ ਪਾਰਟੀ ਵਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ 117 ਹਲਕਿਆਂ ਚੋਂ ਲੱਗਭੱਗ 91 ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿੰਨ੍ਹਾਂ ਵਿਚੋਂ 15 ਦੇ ਕਰੀਬ ਉਮੀਦਵਾਰਾਂ ਦਾ ਸਖਤ ਵਿਰੋਧ ਹੋ ਰਿਹਾ ਹੈ ਜਿਸ ਵਿਚ ਹਲਕਾ ਬਾਘਾ ਪੁਰਾਣਾ ਵੀ ਸ਼ਾਮਲ ਹੈ । ਜਦੋਂ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਸੀ ਉਸ ਸਮੇਂ ਤੋਂ ਲੈ ਕਿ ਟਿਕਟਾਂ ਦੀ ਵੰਡ ਤੱਕ ਪਾਰਟੀ ਆਗੂਆਂ ਵਲੋਂ ਹਲਕੇ ਚੋਂ ਹੀ ਉਮੀਦਵਾਰ, ਕਿਸੇ ਗੋਲ ਗੱਪਿਆਂ ਵਾਲੇ, ਕਿਸੇ ਕੁਲਫੀਆਂ ਵਾਲੇ ਜਾਂ ਕਿਸੇ ਹੋਰ ਗਰੀਬ ਤੇ ਦਰੀਆਂ ਝਾੜਨ ਵਾਲੇ ਮਿਹਨਤੀ ਵਲੰਟੀਅਰਾਂ ਨੂੰ ਟਿਕਟਾਂ ਦੇਣ ਦੀ ਗੱਲ ਕਹੀ ਜਾ ਰਹੀ ਸੀ ਜਿਸ ਨੂੰ ਲੈ ਕਿ ਵਲੰਟੀਅਰਾਂ ਅਤੇ ਹਲਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਟਿਕਟਾਂ ਦੀ ਹੋਈ ਗਲਤ ਚੋਣ ਕਾਰਨ ਵਲੰਟੀਅਰਾਂ ਤੇ ਹਲਕੇ ਦੇ ਲੋਕਾਂ ਨੂੰ ਨਿਰਾਸ਼ ਹੀ ਕਰ ਦਿੱਤਾ ਪਿਛਲੇ ਦਿਨੀਂ ਹਲਕਾ ਬਾਘਾ ਪੁਰਾਣਾ ‘ਚ ਆਮ ਆਦਮੀ ਪਾਰਟੀ ਵਲੋਂ ਗੁਰਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ ਆਪ ਪਾਰਟੀ ਵਲੋਂ ਹਲਕੇ ਨੂੰ ਦਿੱਤੇ ਗਏ ਉਮੀਦਵਾਰ ਸਬੰਧੀ ਵੱਖ-ਵੱਖ ਪਿੰਡਾਂ ‘ਚ ਜਾ ਕਿ ਸਾਡੇ ਪ੍ਰਤੀਨਿੱਧ ਵਲੋਂ ਵਿਸ਼ੇਸ਼ ਸਰਵੇ ਕੀਤੇ ਗਏ ਤਾਂ ਗੁਪਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਆਪ ਪਾਰਟੀ ਵਲੋਂ ਉਮੀਦਵਾਰ ਐਲਾਨਿਆਂ ਗਿਆ ਉਸ ਨੂੰ ਲੋਕ ਸਵੀਕਾਰ ਨਹੀਂ ਕਰ ਰਹੇਂ ਆਮ ਲੋਕਾਂ ਨੇ ਦੱਸਿਆ ਕਿ ਸਾਰੇ ਹਲਕਾ ਵਾਸੀਆਂ ਦੀ ਮੰਗ ਸੀ ਕਿ ਇਸ ਵਾਰ ਨਵੀਂ ਪਾਰਟੀ ਵਲੋਂ ਸਾਨੂੰ ਸਾਡੇ ਹਲਕੇ ਦਾ ਹੀ ਉਮੀਦਵਾਰ ਦਿੱਤਾ ਜਾਵੇ ਚਾਹੇ ਉਹ ਕੋਈ ਵੀ ਹੋਵੇ ਕਿਉਂਕਿ 1966 ਤੋਂ ਲੈ ਕਿ ਕਿਸੇ ਵੀ ਪਾਰਟੀ ਨੇ ਬਾਘਾ ਪੁਰਾਣਾ ਹਲਕਾ ਨੂੰ ਹਲਕੇ ਦਾ ਉਮੀਦਵਾਰ ਨਹੀਂ ਦਿੱਤਾ ਗਿਆ ਸਾਰੀਆਂ ਹੀ ਪਾਰਟੀਆਂ ਨੇ ਹਮੇਸ਼ਾਂ ਬਹਾਰਲਿਆਂ ਹਲਕਿਆਂ ਤੋਂ ਹੀ ਉਮੀਦਵਾਰ ਲਿਆਂਦੇ ਹਨ । ਆਮ ਲੋਕਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਅੱਖੋ ਪਰੋਖੇ ਕਰਕੇ ਵਾਰ ਵਾਰ ਹਲਕੇ ਦੇ ਉਮੀਦਵਾਰ ਦੀ ਮੰਗ ਦੇ ਬਾਵਜੂਦ ਵੀ ਆਪ ਪਾਰਟੀ ਨੇ ਬਹਾਰੇ ਹਲਕੇ ਦੇ ਉਮੀਦਵਾਰ ਨੂੰ ਹਲਕੇ ‘ਚ ਉਤਾਰਿਆ, ਆਮ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਜਿਸ ਨੂੰ ਲੈ ਕਿ ਅਸੀਂ ਹਲਕਾ ਬਾਘਾ ਪੁਰਾਣਾ ਦੀ ਜਿੱਤਾ ਪੱਕੀ ਯਕੀਨੀ ਸੋਚੇ ਬੈਠੇ ਸੀ ਪਰ ਆਪ ਪਾਰਟੀ ਵਲੋਂ ਫੈਸਲਾ ਗਲਤ ਲਏ ਜਾਣ ਕਾਰਨ ਅਸੀਂ ਹੁਣ ਉਮੀਦਵਾਰ ਨੂੰ ਜਿਤਾਉਣ ਦੀ ਥਾਂ ਹਰਾਉਣ ਲਈ ਜੋਰ ਲਵਾਂਗੇ ਕਿਉਂਕਿ ਪਾਰਟੀ ਨੇ ਸਾਡੀ ਹਲਕੇ ਚੋਂ ਉਮੀਦਵਾਰ ਦੇਣ ਦੀ ਇੱਕੋ ਮੰਗ ਨਹੀਂ ਪੂਰੀ ਕੀਤੀ । ਗੁਪਤ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਲਕੇ ਦੇ ਲੋਕ ਅਕਾਲੀ-ਕਾਂਗਰਸੀਆਂ ਨੂੰ ਮਾਤ ਪਾਉਣ ਲਈ ਹਲਕਾ ਬਾਘਾ ਪੁਰਾਣਾ ਦੀ ਪਿਛਲੇ 2013 ਤੋਂ ਚੱਲਦੀ ਆ ਰਹੀ ਆਪ ਟੀਮ ਬਾਘਾ ਪੁਰਾਣਾ ਚੋਂ ਹੀ ਕਿਸੇ ਇੱਕ ਵਲੰਟੀਅਰ ਨੂੰ ਅਜਾਦ ਉਮੀਦਵਾਰ ਮੈਦਾਨ ‘ਚ ਉਤਾਰ ਕਿ ਅਕਾਲੀ-ਕਾਂਗਰਸੀਆਂ ਅਤੇ ਆਪ ਪਾਰਟੀ ਵਲੋਂ ਬਹਾਰਲੇ ਹਲਕੇ ਤੋਂ ਉਤਾਰੇ ਉਮੀਦਵਾਰ ਗੁਰਵਿੰਦਰ ਸਿੰਘ ਕੰਗ ਨੂੰ ਲੋਹੇ ਦੇ ਚਨੇ ਚਬਾ ਸਕਦੇ ਹਨ ।

print
Share Button
Print Friendly, PDF & Email