ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਗਾਇਕ : ਕੁਲਦੀਪ ਰਸੀਲਾ

ss1

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਗਾਇਕ : ਕੁਲਦੀਪ ਰਸੀਲਾ30-7 (2)

ਦੋਸਤੋ ਬਚਪਨ ਇੱਕ ਬਹੁਤ ਪਿਆਰੀ ਅਵਸਥਾ ਹੁੰਦੀ ਹੈ। ਸਾਨੂੰ ਬਚਪਨ ਵਿੱਚ ਕਿਸੇ ਚੀਜ਼ ਦੀ ਸਮਝ ਨਹੀਂ ਹੁੰਦੀ ਕਿ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਅਸੀਂ ਕੀ ਕਰਨਾ ਹੈ ਅਤੇ ਸਾਡੀ ਮੰਜ਼ਿਲ ਕੀ ਹੋਣੀ ਚਾਹੀਦੀ ਹੈ। ਇਸ ਅਵਸਥਾ ਵਿੱਚ ਤਾਂ ਸਿਰਫ਼ ਸਾਨੂੰ ਖਾਣਾ-ਪੀਣਾ ਅਤੇ ਖੇਡਣਾ ਹੀ ਲੋਚਦਾ ਹੈ। ਪਰ ਕਈ ਇਨਸਾਨਾਂ ਵਿੱਚ ਮਾਲਿਕ ਅਜਿਹੀ ਕਲਾ ਭਰਕੇ ਦੁਨੀਆਂ ’ਤੇ ਭੇਜਦਾ ਹੈ, ਕਿ ਉਹ ਆਪਣੇ ਬਚਪਨ ਦੇ ਕੁਝ ਕੁ ਸਾਲ ਖੇਡਾਂ ਵਿੱਚ ਬਿਤਾ ਕੇ ਹੀ ਅਤੇ ਜਵਾਨੀ ਆਉਣ ਤੋਂ ਪਹਿਲਾਂ ਹੀ ਆਪਣੀ ਮੰਜ਼ਿਲ ਚੁਣ ਲੈਂਦੇ ਹਨ ਅਤੇ ਛੋਟੀ ਉਮਰੇ ਹੀ ਆਪਣਾ ਨਾਂਅ ਦੁਨੀਆਂ ਦੇ ਸਟਾਰ ਅਤੇ ਸੁਪਰਹਿੱਟ ਲੋਕਾਂ ਦੀ ਸੂਚੀ ਵਿੱਚ ਦਰਜ ਕਰਵਾ ਲੈਂਦੇ ਹਨ। ਇਸੇ ਉਦਾਹਰਨ ਦਾ ਧਾਰਨੀ ਹੈ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ‘ਗਾਇਕ ਕੁਲਦੀਪ ਰਸੀਲਾ’। ਇੱਕ ਵਿਸ਼ੇਸ਼ ਮਿਲਣੀ ਦੌਰਾਨ ਇਸ ਉੱਚੇ ਲੰਮੇ, ਸੋਹਣੇ-ਸੁਨੱਖੇ ਅਤੇ ਸਾਊ ਸੁਭਾਅ ਦੇ ਮਾਲਿਕ ‘ਗਾਇਕ ਕੁਲਦੀਪ ਰਸੀਲਾ’ ਨੇ ਦੱਸਿਆ ਕਿ ਉਸ ਦਾ ਜਨਮ ਸ੍ਰੀ ਕਰਮ ਚੰਦ ਦੇ ਘਰ ਅਤੇ ਮਾਤਾ ਸੱਤਿਆ ਦੇਵੀ ਦੀ ਕੁੱਖੋ ਪਿੰਡ ਲਾਹੌਰਾ (ਨਾਭਾ) ਵਿਖੇ ਹੋਇਆ ਅਤੇ ਉਨਾਂ ਨੇ ਦੱਸਿਆ ਕਿ ਮੈਨੂੰ ਬਚਪਨ ਤੋ ਹੀ ਗਾਉਣ ਦਾ ਸ਼ੌਕ ਸੀ ਅਤੇ ਮੈਂ 10-12 ਸਾਲ ਦੀ ਉਮਰ ਵਿੱਚ ਹੀ ਗਾਉਣ ਲੱਗ ਪਿਆ ਸੀ ਅਤੇ ਸੰਗੀਤ ਮੈਂ ਆਪਣੇ ਉਸਤਾਦ ਲਾਭ ਨਿਮਾਣਾ ਜੀ ਤੋਂ ਸਿੱਖਿਆ।

‘ਗਾਇਕ ਕੁਲਦੀਪ ਰਸੀਲਾ’ ਨੇ ਦੱਸਿਆ ਕਿ ਮੇਰੀ ਹਰ ਵਾਰ ਇਹੀ ਕੋਸਿਸ ਹੈ ਕਿ ਮੈ ਜੋ ਵੀ ਗੀਤ ਆਪਣੇ ਸਰੋਤਿਆ ਲਈ ਗਾਵਾਂ ਉਹ ਬਿਲਕੁੱਲ ਹੀ ਸਾਫ-ਸੁਥਰੇ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਹੀ ਹੋਣ ਅਤੇ ਅਜਿਹੇ ਗੀਤ ਗਾਉਣ ਦਾ ਕੋਈ ਫਾਇਦਾ ਨਹੀ ਜੋ ਪਰਿਵਾਰ ਵਿੱਚ ਬੈਠ ਕੇ ਸੁਣੇ ਜਾਂ ਦੇਖੇ ਨਾ ਜਾਣ ਅਤੇ ‘ਕੁਲਦੀਪ ਰਸੀਲਾ’ ਨੇ ਦੱਸਿਆ ਕਿ ਅੱਜਕੱਲ ਟੀ ਵੀ ਚੈਨਲਾਂ ’ਤੇ ਗਾਇਕ ਗੀਤਾਂ ਵਿੱਚ ਅਸਲੀਲਤਾ ਪਰੋਸ ਰਹੇ ਹਨ ਮੈ ਇਨਾਂ ਦੇ ਬਿਲਕੁੱਲ ਹੀ ਵਿਰੋਧ ਵਿੱਚ ਹਾਂ ਅਤੇ ਮੈ ਆਪਣੇ ਗੀਤਾਂ ਦੇ ਜਰੀਏ ਹਮੇਸਾਂ ਹੀ ਪੰਜਾਬੀ ਸੱਭਿਆਚਾਰ ਨੂੰ ਪਹਿਲ ਦੇਵਾਂਗਾਂ। ‘ਕੁਲਦੀਪ ਰਸੀਲਾ’ ਦੀ ਮਾਰਕੀਟ ਵਿੱਚ ਚੱਲ ਰਹੀ ਸੁਪਰ ਹਿੱਟ ਕੈਸਿਟ ਜਿੰਦੇ, ਕਰਦੇ ਖਸਮਾਂ ਸਾਈਆਂ ਵੇ ਲੋਕਾਂ ਦੇ ਮੇਚ ਦਾ, ਤੂੰ ਵੀ ਬਦਲਗੀ ਜਿੰਦੇ ਰਹੇ ਅਸੀ ਵੀ ਨਾ ਉਹ, ਲਾਰੇ, ਚੁੰਨੀ ਨਾਲ ਬੰਨ ਕੇ ਪਿਆਰ ਵੇ, ਜੇ ਤੈਥੋ ਨਹੀ ਨਿਭਦੀ, ਅਤੇ ਡੋਲੀ ਵਾਲੀ ਕਾਰ, ਆਦਿ ਹਰ ਵਰਗ ਦੇ ਸਰੋਤਿਆ ਵੱਲੋ ਬੇਹੱਦ ਪਸੰਦ ਕੀਤਾ ਗਿਆਂ ਹੈ, ਜਿੰਦੇ ਕੈਸਿਟ ਨੂੰ ਬੰਟੀ ਹਿੰਮਤਪੁਰੀ ਵੱਲੋ ਪੇਸ਼ ਕੀਤਾ ਗਿਆ ਹੈ, ਜਿਸ ਨਾਲ ‘ਗਾਇਕ ਕੁਲਦੀਪ ਰਸੀਲਾ’ ਦੀ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਹੋਰ ਵੀ ਡੂੰਘੀ ਜਗਾ ਬਣ ਗਈ ਹੈ। ਰਸੀਲਾ ਨੇ ਦੱਸਿਆ ਕਿ ਮੇਰਾ ਸਿੰਗਲ ਟ੍ਰੈਕ ‘ਜੱਟ’ ਜਲਦੀ ਹੀ ਸਰੋਤਿਆ ਦੀ ਕਚਿਹਰੀ ਵਿੱਚ ਪੇਸ਼ ਹੋਣ ਜਾ ਰਿਹਾ ਹੈ, ਜਿਸ ਨੂੰ ਬੰਟੀ ਹਿੰਮਤਪੁਰੀ ਵਲੋਂ ਪੇਸ਼ ਕੀਤਾ ਗਿਆ ਹੈ, ਅਤੇ ਮਿਊਜ਼ਿਕ ਦਿਲਜੀਤ ਸਿੰਘ ਨੇ ਦਿੱਤਾ ਹੈ ਅਤੇ ਲੇਬਲ ਅਮਰ ਆਡੀਓ ਦਾ ਹੈ ਅਤੇ ਮੈਨੂੰ ਆਸ ਹੈ ਕਿ ਜਿਸ ਤਰਾਂ ਤੁਸੀਂ ਮੇਰੀਆਂ ਪਹਿਲੀਆਂ ਕੈੇਸਿਟਾਂ ਨੂੰ ਰੱਜਵਾਂ ਪਿਆਰ ਦਿੱਤਾ ਹੈ, ਉਸੇ ਤਰਾਂ ਹੀ ਹੁਣ ਮੇਰੇ ਆਉਣ ਵਾਲੇ ਗੀਤਾਂ ਨੂੰ ਬੇਹੱਦ ਪਿਆਰ ਦੇਵੋਗੇ।

ਜਿੱਥੇ ਗਾਇਕ ‘ਕੁਲਦੀਪ ਰਸੀਲਾ’ ਆਪਣੀ ਗਾਇਕੀ ਜ਼ਰੀਏ ਵੱਖ-ਵੱਖ ਸਟੇਜ ਪ੍ਰੋਗਰਾਮਾ ’ਤੇ ਖ਼ੂਬ ਰੰਗ ਬਿਖੇਰ ਰਿਹਾ ਹੈ, ਉੱਥੇ ਨਾਲ ਹੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਸਰੋਤਿਆਂ ਦੀ ਵਾਹ-ਵਾਹ ਤੋਂ ਇਲਾਵਾ ਬਹੁਤ ਸਾਰੇ ਮਾਨ-ਸਨਮਾਨ ਵੀ ਹਾਸਿਲ ਕਰ ਰਿਹਾ ਹੈ। ਅੱਜਕੱਲ ਇਹ ਫ਼ਨਕਾਰ ਆਪਣੇ ਪੂਰੇ ਪਰਿਵਾਰ ਸਮੇਤ ਨਾਭਾ ਵਿਖੇ ਜ਼ਿੰਦਗੀ ਦਾ ਇੱਕ-ਇੱਕ ਰੰਗ ਬਹੁਤ ਹੀ ਪਿਆਰੇ ਢੰਗ ਨਾਲ ਮਾਣ ਰਿਹਾ ਹੈ। ਮੈਂ ਮਾਲਿਕ ਅੱਗੇ ਹੱਥ ਫ਼ੈਲਾ ਕੇ ਦੁਆ ਕਰਦਾ ਹਾਂ ਕਿ ਇਹ ਗਾਇਕ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਪੰਜਾਬੀ ਸੱਭਿਆਚਾਰ ਦੀ ਇਸੇ ਤਰਾਂ ਹੀ ਸੇਵਾ ਕਰਦਾ ਰਹੇ ਅਤੇ ਜੋ ਮਨ ਵਿੱਚ ਰੀਝਾਂ ਅਤੇ ਚਾਅ ਅਧੂਰੇ ਪਏ ਹਨ, ਉਨਾਂ ਨੂੰ ਮਾਲਿਕ ਬਹੁਤ ਜਲਦ ਪੂਰੇ ਕਰ ਦੇਣ।

30-7 (1)

ਪੱਤਰਕਾਰ ਗੁਲਜ਼ਾਰ ਮਦੀਨਾ,

ਸਾਦਿਕ। ਸੰਪਰਕ: 94174-48786

print
Share Button
Print Friendly, PDF & Email

Leave a Reply

Your email address will not be published. Required fields are marked *