ਸਿੰਗਲ ਟ੍ਰੈਕ ‘ਤੋਹਫ਼ੇ’ ਲੈ ਕੇ ਹਾਜ਼ਰ ਹੋ ਰਹੀ ਹੈ ਗਾਇਕ ਜੋੜੀ ਜਸਪਾਲ ਮਾਨ-ਮਿਸ ਖੁਸ਼ਦੀਪ ਖ਼ੁਸ਼ੀ

ss1

ਸਿੰਗਲ ਟ੍ਰੈਕ ‘ਤੋਹਫ਼ੇ’ ਲੈ ਕੇ ਹਾਜ਼ਰ ਹੋ ਰਹੀ ਹੈ ਗਾਇਕ ਜੋੜੀ ਜਸਪਾਲ ਮਾਨ-ਮਿਸ ਖੁਸ਼ਦੀਪ ਖ਼ੁਸ਼ੀ

17-15
ਸਾਦਿਕ, 16 ਮਈ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਸੁਪਰਹਿੱਟ ਜੋੜੀ ਜਿਸਨੇ ਅੱਜ ਤੱਕ ਜੋ ਵੀ ਗਾਇਆ ਉਸਨੂੰ ਸਰੋਤਿਆਂ ਵੱਲੋਂ ਬੇਹੱਦ ਪਿਆਰ ਦੇ ਕੇ ਨਿਵਾਜਿਆ ਗਿਆ ਜਿਨਾਂ ਦੇ ਪ੍ਰਚੱਲਿਤ ਗੀਤ ‘ਜੇ ਤੂੰ ਮੇਰੇ ਨਾ ਬਰਥ-ਡੇ ’ਤੇ ਆਇਆ ਤਾਂ ਮੈਂ ਵੀ ਕੇਕ ਨਹੀਓਂ ਕੱਟਣਾ’ ‘ਕੀ ਖੱਟਿਆ 20 ਲੱਖ ਲਾ ਕੇ ਵੇ ਸਰਪੰਚੀ ਹਾਰ ਗਿਆ’ ‘ਪਹਿਲਾਂ ਜੀਜੇ ਨੂੰ ਨੱਚਣ ਜੋਗਾ ਤਾਂ ਕਰ ਦਿਓ’ ‘ਹੁਣ ਤਾਂ ਤੂੰ ਮਿੱਤਰਾਂ ਦੀ ਜਾਨ ਬਣ ਗਈ’ ਆਦਿ ਅਕਸਰ ਹੀ ਖ਼ੁਸ਼ੀ ਦੇ ਮੌਕਿਆਂ ’ਤੇ ਸੁਣਨ ਨੂੰ ਮਿਲਦੇ ਹਨ। ਓਹੀ ਗਾਇਕ ਜੋੜੀ ਇਨੀਂ ਦਿਨੀਂ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਤੋਹਫ਼ੇ’ ਲੈ ਕੇ ਸਰੋਤਿਆਂ ਦੀ ਕਚਹਿਰੀ ’ਚ ਹਾਜ਼ਰ ਹੋਣ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਗਾਇਕ ਜਸਪਾਲ ਮਾਨ ਨੇ ਦੱਸਿਆ ਕਿ ਇਸ ਗੀਤ ਨੂੰ ਬਹੁਤ ਹੀ ਵਧੀਆ ਕਲਮ ਦੇ ਮਾਲਕ ਗੀਤਕਾਰ ਬਾਲੀ ਬੱਸੀਆਂ ਵਾਲਾ ਨੇ ਲਿਖਿਆ ਹੋਇਆ ਹੈ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦਵਿੰਦਰ ਕੈਂਥ ਨੇ ਬਹੁਤ ਹੀ ਪਿਆਰੀਆਂ ਧੁਨਾਂ ਵਜਾ ਕੇ ਤਿਆਰ ਕੀਤਾ ਹੈ। ਜਸਪਾਲ ਮਾਨ ਨੇ ਅੱਗੇ ਕਿਹਾ ਕਿ ਇਸ ਗੀਤ ਦਾ ਵੀਡੀਓ ਵੀ ਬਹੁਤ ਜਲਦ ਸਰੋਤਿਆਂ ਦੇ ਸਨਮੁਖ ਕੀਤਾ ਜਾਵੇਗਾ। ਉਨਾਂ ਦਾਅਵਾ ਕੀਤਾ ਕਿ ਉਨਾਂ ਦਾ ਨਵਾਂ ਸਿੰਗਲ ਟ੍ਰੈਕ ‘ਤੋਹਫ਼ੇ’ ਬਿਲਕੁਲ ਪਰਿਵਾਰਕ ਗੀਤ ਹੈ, ਜਿਸ ਵਿੱਚ ਪਤੀ-ਪਤਨੀ ਦੀ ਆਪਸੀ ਪਿਆਰ ਭਰੀ, ਮਿੱਠੀ-ਮਿੱਠੀ ਲੜਾਈ ਅਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹੁੰਦੀ ਆਪਸੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ ਹੈ। ਗਾਇਕ ਜਸਪਾਲ ਨੇ ਕਿਹਾ ਕਿ ਹਰ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਸਮੁੱਚੀ ਟੀਮ ਦਾ ਭਰਪੂਰ ਯੋਗਦਾਨ ਹੁੰਦਾ ਹੈ ਅਤੇ ਟੀਮ ਤੋਂ ਬਿਨਾਂ ਅਸੀਂ ਕੋਈ ਪ੍ਰੋਜੈਕਟ ਸਿਰੇ ਨਹੀਂ ਚਾੜ ਸਕਦੇ। ਉਨਾਂ ਕਿਹਾ ਕਿ ਜਿਸ ਤਰਾਂ ਸਰੋਤੇ ਉਨਾਂ ਦੇ ਪਹਿਲੇ ਸਾਰੇ ਗੀਤਾਂ ਨੂੰ ਭਰਪੂਰ ਪਿਆਰ ਦੇ ਰਹੇ ਹਨ, ਉਸੇ ਤਰਾਂ ਹੀ ਉਨਾਂ ਦੇ ਇਸ ਬਿਲਕੁਲ ਨਵੇਂ ਸਿੰਗਲ ਟ੍ਰੈਕ ‘ਤੋਹਫ਼ੇ’ ਨੂੰ ਵੀ ਦਿਲ ਖੋਲ ਕੇ ਪਿਆਰ ਦੇਣਗੇ।

print
Share Button
Print Friendly, PDF & Email