’ਆਪ’ ਦੀ ਮਾਝੇ ਦੀ ਧਰਤੀ ਤੋਂ ਰਿਕਾਰਡਤੋੜ ਜਿੱਤ ਹੋਵੇਗੀ:ਸਰਤਾਜ ਸੰਧੂ

ss1

‘ਆਪ’ ਦੀ ਮਾਝੇ ਦੀ ਧਰਤੀ ਤੋਂ ਰਿਕਾਰਡਤੋੜ ਜਿੱਤ ਹੋਵੇਗੀ:ਸਰਤਾਜ ਸੰਧੂ

19trnp31ਹਰੀਕੇ ਪੱਤਣ 19 ਨਵੰਬਰ (ਗਗਨਦੀਪ ਸਿੰਘ) ਹਲਕਾ ਪੱਟੀ ਦੇ ਪਿੰਡ ਹਰੀਕੇ ਤੋਂ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ ਮਿਲਣ ‘ਤੇ ਆਪ ਦੇ ਕਿਸਾਨ ਵਿੰਗ ਦੇ ਜੋਂਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਮਾਝੇ ਦੀ ਧਰਤੀ ਤੋਂ ਰਿਕਾਡਤੋੜ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ।ਸੰਧੂ ਨੇ ਕਿਹਾ ਕਿ ਅਕਾਲੀਆਂ ਨੇ ਪੰਥ ਅਤੇ ਕਿਸਾਨੀ ਦੇ ਸਹਾਰੇ ਚੋਣਾਂ ਜਿੱਤੀਆਂ ਹਨ ਪਰ ਇਨ੍ਹਾਂ ਦੇ ਰਾਜ ‘ਚ ਹੀ ਕਿਸਾਨੀ ਅਤੇ ਪੰਥ ਨੂੰ ਢਾਹ ਲੱਗੀ ਹੈ। ਇਤਿਹਾਸ ਗਵਾਹ ਹੈ ਕਿ ਜਿਹੜੇ ਵੀ ਅਮਨ ਪਸੰਦ ਲੋਕਾਂ ਨੇ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਹੈ, ਉਨਾਂ ਨੂੰ ਪੰਜਾਬੀਆਂ ਨੇ ਸਿਰ ‘ਤੇ ਚੁਕਿਆ ਹੈ। ਉਨਾਂ ਕਿ ਇਸ ਸਰਕਾਰ ਦੇ ਰਾਜ ਵਿਚ ਇਨ੍ਹਾਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਦਾ ਖੁਨ ਨਿਚੋੜ ਦਿੱਤਾ ਹੈ। ਉਨਾਂ ਕਿਹਾ ਕਿ ਜਨਤਾ ਦੇ ਲੁੱਟੇ ਪੈਸਿਆ ਦਾ ਹਿਸਾਬ 2017 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅਕਾਲੀ ਸਰਕਾਰ ਦੇ ਵਜੀਰਾ ਤੋਂ ਇੱਕ-ਇੱਕ ਪੈਸੇ ਦਾ ਹਿਸਾਬ ਕਿਤਾਬ ਲਿਆ ਜਾਵੇਗਾ।

      ਇਸ ਮੌਕੇ ਤੇ ਸਵਰਣ ਸਿੰਘ ਖਹਿਰਾ, ਬਲਵਿੰਦਰ ਕੌਰ ਹਰੀਕੇ, ਦਿਲਬਾਗ ਸਿੰਘ ਸਭਰਾ, ਨਸੀਬ ਸਿੰਘ ਹਰੀਕੇ, ਦਰਸ਼ਨ ਸਿੰਘ, ਪੁੰਨਾ ਸਿੰਘ, ਰਮਨਦੀਪ ਸਿੰਘ, ਰੇਸ਼ਮ ਸਿੰਘ, ਦਵਿੰਦਰ ਸਿੰਘ, ਬਾਬਾ ਕਮਲਜੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *