ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਇੱਕ ਵੱਡਾ ਕਾਫਲਾ ਕੋਟਸ਼ਮੀਰ ਦੀ ਰੈਲੀ ਤੇ ਪੁੱਜੇਗਾ:ਨਾਇਬ ਝੁਨੀਰ

ss1

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਇੱਕ ਵੱਡਾ ਕਾਫਲਾ ਕੋਟਸ਼ਮੀਰ ਦੀ ਰੈਲੀ ਤੇ ਪੁੱਜੇਗਾ:ਨਾਇਬ ਝੁਨੀਰ

naib-jhunirਸਰਦੂਲਗੜ੍ਹ 19 ਨਵੰਬਰ(ਗੁਰਜੀਤ ਸ਼ੀਂਹ) ਪੰਜਾਬ ਚ ਅਕਾਲੀ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਨੂੰ ਚਲਦਾ ਕਰਨ ਲਈ ਆਪ ਪਾਰਟੀ ਵਜੋ 21 ਨਵੰਬਰ ਨੂੰ ਕੋਟਸ਼ਮੀਰ ਵਿਖੇ ਇੱਕ ਵਿਸ਼ਾਲ ਇਕੱਠ ਹੋਵੇਗਾ।ਇਸ ਇਕੱਠ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜ ਰਹੇ ਹਨ।ਜਿਸ ਵਿੱਚ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਪਾਰਟੀ ਦੇ ਵਰਕਰ ਵੱਡੀ ਗਿਣਤੀ ਚ ਪੁੱਜਣਗੇ।ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਾਇਬ ਸਿੰਘ ਝੁਨੀਰ ਨੇ ਇਸ ਪੱਤਰਕਾਰ ਕੋਲ ਕੀਤਾ।ਉਹਨਾਂ ਕਿਹਾ ਕਿ ਪੰਜਾਬ ਦਾ 9 ਸਾਲਾਂ ਚ ਰਾਜ ਕਰਨ ਵਾਲੀ ਅਕਾਲੀ ਭਾਜਪਾ ਅਤੇ 50 ਸਾਲ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੇ ਉੱਕਾ ਹੀ ਵਿਕਾਸ ਨਹੀ ਕੀਤਾ।ਜਿਸ ਤੋ ਮੁੱਖ ਮੋੜਦਿਆਂ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਜਿਸ ਸਦਕਾ ਇਸ ਹਲਕੇ ਤੋ ਆਮ ਪਾਰਟੀ ਦੇ ਵਰਕਰ ਇੱਕ ਵੱਡੇ ਕਾਫਲੇ ਨਾਲ ਪੁੱਜਣਗੇ।ਜਿਸ ਦੇ ਲਈ ਉਹਨਾਂ ਆਪਣੇ ਹਲਕੇ ਅੰਦਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

print
Share Button
Print Friendly, PDF & Email