ਕੈਨੇਡਾ ਵਿਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ, ਇਕ ਵਾਰ ਫਿਰ ਇਸ ਘਟੀਆ ਕੰਮ ‘ਚ ਬੋਲਿਆ ਨਾਂ

ss1

ਕੈਨੇਡਾ ਵਿਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ, ਇਕ ਵਾਰ ਫਿਰ ਇਸ ਘਟੀਆ ਕੰਮ ‘ਚ ਬੋਲਿਆ ਨਾਂ

ਐਲਬਰਟਾ— ਕੈਨੇਡਾ ਵਿਚ ਇਕ ਵਾਰ ਫਿਰ ਦੋ ਪੰਜਾਬੀਆਂ ਨੇ ਪੰਜਾਬ ਦਾ ਨਾਂ ਮਿੱਟੀ ਵਿਚ ਰੋਲ ਦਿੱਤਾ ਹੈ। ਲੈਂਗਲੇ ਦੇ 19 ਸਾਲਾ ਨੌਜਵਾਨ ਕਰਮਨ ਸਿੰਘ ਗਰੇਵਾਲ ਅਤੇ ਐਲਬਰਟਾ ਦੇ 23 ਸਾਲਾ ਰਣਜੋਤ ਸਿੰਘ ਧਾਮੀ ਦਾ ਨਾਂ ਡਰੱਗ ਤਸਕਰੀ ਵਰਗੇ ਘਟੀਆ ਕੰਮ ਵਿਚ ਸਾਹਮਣੇ ਆਇਆ ਹੈ। ਇਹ ਦੋਵੇਂ ਨੌਜਵਾਨ ਉਨ੍ਹਾਂ ਸੱਤ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਨੇ ਹਥਿਆਰਾਂ, 40,000 ਡਾਲਰ ਦੀ ਕੀਮਤ ਵਾਲੀ ਡਰੱਗਜ਼ ਅਤੇ 6695 ਡਾਲਰ ਕੈਸ਼ ਸਮੇਤ ਗ੍ਰੈਂਡ ਪੀਏਰੀ ਤੋਂ ਗ੍ਰਿਫਤਾਰ ਕੀਤਾ ਹੈ। ਡਰੱਗ ਤਸਕਰੀ ਦੀ ਜਾਂਚ ਕਰਨ ਵਾਲੀ ਸਪੈਸ਼ਲ ਟੀਮ ‘ਅਲਰਟ’ ਨੇ ਐਲਬਰਟਾ ਦੇ ਚਾਰ ਘਰਾਂ ਦੀ ਤਲਾਸ਼ੀ ਦੌਰਾਨ ਡਰੱਗਜ਼ ਅਤੇ ਹਥਿਆਰ ਬਰਾਮਦ ਕੀਤੇ। ਇਸ ਕੰਮ ਵਿਚ ਗ੍ਰੈਂਡ ਪੀਏਰੀ ਦੀ ਪੁਲਸ ਨੇ ਵੀ ਟੀਮ ਦੀ ਪੂਰੀ ਸਹਾਇਤਾ ਕੀਤੀ, ਜਿਸ ਤੋਂ ਬਾਅਦ ਇਹ ਸਫਲਤਾ ਹਾਸਲ ਕੀਤੀ ਗਈ।
ਪੁਲਸ ਨੂੰ ਚਾਰ ਘਰਾਂ ਦੀ ਤਲਾਸ਼ੀ ਦੌਰਾਨ ਇਕ ਅਜਿਹਾ ਘਰ ਵੀ ਮਿਲਿਆ, ਜਿੱਥੇ ਮਾਸੂਮ ਬੱਚੇ ਇਸ ਕੰਮ ਵਿਚ ਲੱਗੇ ਹੋਏ ਸਨ। ਇਹ ਬੱਚੇ ਕੋਕੀਨ, ਹੈਰੋਇਨ ਅਤੇ ਮਰੀਜੁਆਨਾ ਆਦਿ ਵਰਗੀਆਂ ਡਰੱਗਜ਼ ਅਤੇ ਹਥਿਆਰਾਂ ਸਮੇਤ ਰਹਿ ਰਹੇ ਸਨ। ਪੁਲਸ ਨੇ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਬੱਚਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਸੱਤਾਂ ਲੋਕਾਂ ਖਿਲਾਫ 38 ਮਾਮਲੇ ਦਰਜ ਕੀਤੇ ਗਏ ਹਨ। ਕਰਮਨ ਸਿੰਘ ਗਰੇਵਾਲ ਖਿਲਾਫ ਡਰੱਗਜ਼ ਰੱਖਣ ਦੇ ਦੋਸ਼ ਸਮੇਤ ਦੋ ਮਾਮਲੇ ਦਰਜ ਕੀਤੇ ਗਏ ਹਨ। ਰਣਜੋਤ ਧਾਮੀ ਦੇ ਖਿਲਾਫ ਵੀ ਦੋ ਮਾਮਲੇ ਦਰਜ ਕੀਤੇ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *