ਜਸਮੇਰ ਸਿੰਘ ਜੇਜੀ ਕਾਲਜ ਦੁਆਰਾ ਰੈੱਡ ਰਿਬਨ ਕਲੱਬ ਦੀਆਂ ਗਤੀਵਿਧੀਆਂ

ss1

ਜਸਮੇਰ ਸਿੰਘ ਜੇਜੀ ਕਾਲਜ ਦੁਆਰਾ ਰੈੱਡ ਰਿਬਨ ਕਲੱਬ ਦੀਆਂ ਗਤੀਵਿਧੀਆਂ

19surjit-snapਮੁਨਕ 19 ਨਵੰਬਰ (ਸੁਰਜੀਤ ਭੂਟਾਲ) ਜਸਮੇਰ ਸਿੰਘ ਜੇਜੀ ਕਾਲਜ ਵਿੱਚ ਰੈੱਡ ਰਿਬਨ ਕੱਲਬ ਵੱਲੋਂ W.H.O. ਦੁਆਰਾ 14 ਨਵੰਬਰ ਤੋਂ 20 ਨਵੰਬਰ ਤੱਕ ਲਗਾਏ ਜਾ ਰਹੇ ਸੈਮੀਨਾਰ ਨਾਲ ਸਬੰਧਿਤ ਇੱਕ ਸੈਮੀਨਾਰ ਕਰਵਾਇਆ ਗਿਆ ।ਇਸ ਵਿਚ ਡਾ. ਰਜਿੰਦਰ ਕੌਰ ਐਸੋਸੀਏਟ ਪ੍ਰੋ. ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਰਹੇ ।ਉਨ੍ਹਾਂ ਨੇ ਫਸਲਾਂ ਉੱਤੇ ਛਿੜਕੇ ਜਾਂਦੇ ਕੀਟਨਾਸ਼ਕਾ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਦਾ ਅਸਰ ਸਾਡੇ DNA ਵਿਚ ਦੇਖਿਆ ਜਾ ਸਕਦਾ ਹੈ । ਇਨ੍ਹਾਂ ਨਾਲ DNA ਵਿਚ ਕਾਫੀ ਉਤਾਰ ਚੜ੍ਹਾਆਂ ਆ ਜਾਂਦੇ ਹਨ ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਕੀਟਨਾਸ਼ਕਾ ਦਾ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜ਼ਰੂਰ ਦੇਖਣ ਨੂੰ ਮਿਲੇਗਾ ।ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੀਪ ਕੌਰ ਨੇ ਇਸ ਮਹੱਤਵਪੂਰਨ ਜਾਣਕਾਰੀ ਲਈ ਡਾ. ਰਜਿੰਦਰ ਕੌਰ ਦਾ ਧੰਨਵਾਦ ਕੀਤਾ ।

print
Share Button
Print Friendly, PDF & Email

Leave a Reply

Your email address will not be published. Required fields are marked *