ਲ਼ਾਲ ਬੱਤੀ ਲਈ ਚੋਣਾਂ ਬਹੁਤ ਲੜਦੇ ਨੇ, ਪਰ ਨੀਲੀ ਬੱਤੀ ਛੱਡਕੇ ਚੋਣ ਮੈਦਾਨ ਵਿੱਚ ਆਏ ਆਪ ਦੇ ਉਮੀਦਵਾਰ ਈ ਟੀ ਉ ਨੇ ਮੁਕਾਬਲਾ ਕੀਤਾ ਰੋਚਕ

ss1

ਲ਼ਾਲ ਬੱਤੀ ਲਈ ਚੋਣਾਂ ਬਹੁਤ ਲੜਦੇ ਨੇ, ਪਰ ਨੀਲੀ ਬੱਤੀ ਛੱਡਕੇ ਚੋਣ ਮੈਦਾਨ ਵਿੱਚ ਆਏ ਆਪ ਦੇ ਉਮੀਦਵਾਰ ਈ ਟੀ ਉ ਨੇ ਮੁਕਾਬਲਾ ਕੀਤਾ ਰੋਚਕ

tikona-muqabla-phਜੰਡਿਆਲਾ ਗੁਰੁ 19 ਨਵੰਬਰ ਵਰਿੰਦਰ ਸਿੰਘ :- ਫਰਵਰੀ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਜੰਡਿਆਲਾ ਗੁਰੁ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਸੱਪ ਦੀ ਪਟਾਰੀ ਵਿਚੋਂ ਚੁਪਚਾਪ ਕੱਢੇ ਮਜਬੂਤ, ਨੋਜਵਾਨ, ਬੇਦਾਗ, ਲੋਕਾਂ ਦੀ ਪਸੰਦ, ਹਰਮਨ ਪਿਆਰੇ ਉਮੀਦਵਾਰ ਈ ਟੀ ਉ ਹਰਭਜਨ ਸਿੰਘ ਨੂੰ ਮੈਦਾਨ ਵਿੱਚ ਭੇਜਕੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੁ ਦਾ ਮੁਕਾਬਲਾ ਤਿਕੋਣਾ ਬਣਾ ਦਿੱਤਾ ਹੈ। ਕਲ੍ਹ ਤੱਕ ਆਮ ਆਦਮੀ ਪਾਰਟੀ ਨੂੰ ਜੰਡਿਆਲਾ ਗੁਰੁ ਤੋਂ ਕੋਈ ਮਜਬੂਤ ਉਮੀਦਵਾਰ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿੱਚ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਹਰਭਜਨ ਸਿੰਘ ਈ ਟੀ ਉ ਦੇ ਆਉਣ ਨਾਲ ਸਥਿਤੀ ਬਿਲਕੁਲ ਉਲਟ ਹੋ ਗਈ ਹੈ। ਇੱਕ ਤਾਂ ਸ੍ਰ: ਹਰਭਜਨ ਸਿੰਘ ਨੇ ਅਪਨੀ ਸਰਕਾਰੀ ਨੋਕਰੀ ਹਲਕਾ ਜੰਡਿਆਲਾ ਗੁਰੁ ਦੇ ਵੋਟਰਾਂ ਲਈ ਤਿਆਗ ਦਿੱਤੀ ਦੂਸਰਾ ਹਰ ਕੋਈ ਲੀਡਰ ਲਾਲ ਬੱਤੀ ਵਾਲੀਆਂ ਗੱਡੀਆਂ ਲਈ ਤਰਲੋਮੱਛੀ ਹੁੰਦਾ ਹੈ ਪਰ ਇਸ ਨੋਜਵਾਨ ਨੇ ਅਪਨੀ ਨੀਲੀ ਬੱਤੀ ਵਾਲੀ ਗੱਡੀ ਨੂੰ ਹੀ ਦਾਅ ਤੇ ਲਾ ਦਿੱਤਾ। ਸਭ ਤੋਂ ਵੱਡੀ ਗੱਲ ਜੰਡਿਆਲਾ ਗੁਰੁ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲਾ ਉਮੀਦਵਾਰ ਹੋਵੇਗਾ ਜੋ ਜੰਡਿਆਲਾ ਸ਼ਹਿਰ ਦਾ ਵਸਨੀਕ ਹੋਵੇ ਅਤੇ ਇਹਨਾਂ ਪੜ੍ਹਿਆ ਲਿਖਿਆ ਨੋਜਵਾਨ ਆਗੂ ਹੋਵੇ। ਕਾਂਗਰਸ ਵਲੋਂ ਤਾਂ ਲਗਭਗ ਨੋਜਵਾਨ ਆਗੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਉਮੀਦਵਾਰ ਤਹਿ ਹੈ ਪਰ ਹੁਣ ਅਕਾਲੀ ਦਲ ਨੂੰ ਵੀ ਤਿਕੋਣੇ ਮੁਕਾਬਲੇ ਵਿੱਚ ਮਜਬੂਤ ਉਮੀਦਵਾਰ ਮੈਦਾਨ ਵਿੱਚ ਭੇਜਨਾ ਪਵੇਗਾ। ਅਕਾਲੀ ਦਲ ਵਲੋਂ ਨੋਜਵਾਨ ਸੰਭਾਵੀ ਉਮੀਦਵਾਰਾਂ ਵਿੱਚ ਅਮਰੀਕ ਸਿੰਘ ਬਿੱਟਾ, ਸੰਦੀਪ ਸਿੰਘ ਏ ਆਰ ਮੁੱਖ ਹਨ ਜਦੋਂ ਕਿ ਇਸਤੋਂ ਇਲਾਵਾ ਦਲਬੀਰ ਸਿੰਘ ਵੇਰਕਾ, ਅਜੈਪਾਲ ਸਿੰਘ ਮੀਰਾਂਕੋਟ ਵੀ ਪੂਰੀ ਜੋਰ ਅਜ਼ਮਾਇਸ਼ ਕਰ ਰਹੇ ਹਨ। ਅਤਿ ਭਰੋਸੇਯੋਗ ਸੂਤਰਾਂ ਅਤੇ ਅਕਾਲੀ ਆਗੂਆਂ ਵਲੋਂ ਮਿਲੀ ਗਪਤ ਸੂਚਨਾ ਦੇ ਅਨੁਸਾਰ ਅਕਾਲੀ ਦਲ ਵਲੋਂ ਇੱਕ ਸਾਬਕਾ ਵਿਧਾਇਕ ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਥਾਪੜਾ ਮਿਲ ਚੁਕਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *