ਸੁਨਾਮੀ ਸੋਸਾਇਟੀ ‘ਨੇ 2 ਰੋਜ਼ਾ ਸੇਲ੍ਫ਼ ਡਿਫੈਂਸ ਕੈੰਪ ਲਗਾਇਆ

ss1

ਸੁਨਾਮੀ ਸੋਸਾਇਟੀ ‘ਨੇ 2 ਰੋਜ਼ਾ ਸੇਲ੍ਫ਼ ਡਿਫੈਂਸ ਕੈੰਪ ਲਗਾਇਆ

17-10
ਸੁਨਾਮ ( ਸੁਰਿੰਦਰ ਸਿੰਘ ) ਸੰਤ ਬਾਬਾ ਅੱਤਰ ਸਿੰਘ ਪਬਲਿਕ ਸਕੂਲ ਬਿਗੜਵਾਲ ਵਿਖੇ ਸੁਨਾਮੀ ਸੋਸਾਇਟੀ ਵੱਲੋ 2 ਰੋਜ਼ਾ ਸੇਲ੍ਫ਼ ਡਿਫੈਂਸ ਕੈੰਪ ਲਗਾਇਆ ਗਿਆ। ਸੁਨਾਮੀ ਸੋਸਾਇਟੀ ਦੇ ਚੈਅਰਮੇਨ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਜੋ ਸਮਾਂ ਹੈ ਜੋ ਕਿ ਖਾਸ਼ਕਰ ਲੜਕੀਆਂ ਲਈ ਚਿੰਤਾ ਜਨਕ ਹੈ ਸ਼ਰਾਰਤੀ ਅਨਸਰ ਅਕਸਰ ਸ਼ਰਾਰਤਾ ਕਰਦੇ ਵੇਖੈ ਜਾਂਦੇ ਹਨ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਸੁਨਾਮੀ ਸੋਸਾਇਟੀ ਸਮੇਂ ਸਮੇਂ ਮੁਤਾਬਿਕ ਸ਼ਹਿਰ ਅਤੇ ਪਿੰਡਾ ਦੇ ਸਕੂਲਾਂ / ਕਾਲਜਾਂ ਨਾਲ ਸਪੰਰਕ ਬਣਾ ਕੇ ਓਥੇ ਦੇ ਵਿਦਿਆਰਥੀਆ ਖਾਸ ਤੋਰ ‘ਤੇ ਲੜਕੀਆਂ ਨੂੰ ਸਵੈ- ਰੱਖਿਅਕ ਵਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਲੜਕੀਆਂ ਕਿਸੇ ਮਾੜੇ ਵਕਤ ਤੇ ਆਪਣੀ ਰੱਖਿਆ ਖੁਦ ਆਪ ਕਰ ਸਕਣ ਸੱਕਤਰ ਪਰਮਜੀਤ ਪੰਮੀ ਨੇ ਆਪਣੇ ਸ਼ਬਦਾ ‘ਚ ਕਿਹਾ ਕਿ ਸੁਨਾਮੀ ਸੋਸਾਇਟੀ ਨੂੰ ਸਰਕਾਰ ਵੱਲੋ ਕੋਈ ਆਰਥਿਕ ਮਾਲੀ ਮੱਦਦ ਮਿਲੇ ਜਾਂ ਨਾ ਮਿਲੇ ਪਰ ਸੁਨਾਮੀ ਸੋਸਾਇਟੀ ਵਲੋ ਕੀਤਾ ਪ੍ਰਣ ਸੇਲ੍ਫ਼ ਡਿਫੈਂਸ ਕੈੰਪਾ ਰਾਹੀ ਬੱਚਿਆ ਤੇ ਆਮ ਪਬਲਿਕ ਨੂੰ ਸਵੈ-ਰਖਿਆ ਲਈ ਜਾਗਰੂਕ ਕਰਦੇ ਰਹਿਣੇਗੇ। ਡਾ: ਰਾਜੇਸ਼ ਕੁਮਾਰ ਪ੍ਰਦਾਨ ਸੁਨਾਮੀ ਸੋਸਾਇਟੀ ਨੇ ਪੱਤਰਕਾਰਾ ਨੂੰ ਦਸਿਆ ਕਿ ਸੇਲ੍ਫ਼ ਡਿਫੈਂਸ ਕੈੰਪਾ ਦੇ ਨਾਲ ਨਾਲ ਬੜੀ ਜਲਦੀ ਓਹ ਮੇਡਿਕਲ ਕੈੰਪ ਵੀ ਲਗਾਉਣੇ ਸੁਰੂ ਕਰ ਰਹੇ ਹਨ ਤਾ ਕਿ ਆਮ ਆਦਮੀ ਨੂੰ ਸਮੇ ਮੁਤਾਬਿਕ ਸਹਾਇਤਾ ਮਿਲ ਸਕੇ ਅਤੇ ਖਜਾਨਚੀ ਭਰਤ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਸੁਨਾਮ ਸਟੇਡੀਅਮ ਚ ਓਹਨਾ ਦੀ ਸੋਸਾਇਟੀ ਨੂੰ ਇੱਕ ਕਮਰਾ ਅਲਾਟ ਕੀਤਾ ਜਾਵੇ ਤਾ ਕਿ ਓਹ ਹਰ ਰੋਜ ਬਚਿਆ ਨੂੰ ਕਰਾਟੇ ਅਤੇ ਸੇਲ੍ਫ਼ ਡਿਫੈਂਸ ਪ੍ਰਤੀ ਸਿਖਲਾਈ ਦੇ ਸਕਣ।
ਸੰਤ ਬਾਬਾ ਅੱਤਰ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਆਏ ਹੋਏ ਸਾਰੇ ਮੇਹਮਾਨਾ ਦਾ ਧੰਨਵਾਦ ਕਿੱਤਾ ਮਾਸਟਰ ਗੁਰਦਰਸ਼ਨ ਸਿੰਘ ਨੇ ਅਪਣੇ ਭਾਸਨ ‘ਚ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੀ ਜਰੂਰੀ ਹਨ।
ਇਸ ਕੈਪ ਵਿਚ ਲਗਭਗ 150 ਬਚਿਆ ਨੇ ਭਾਗ ਲਿ ਸੁਨਾਮੀ ਸੋਸਾਇਟੀ ਦੇ ਹੁੰਨਰਮੰਦ ਕੋਚਾਂ ਵੱਲੋ ਬਾਰੀਕੀ ਨਾਲ ਆਤਮ ਰੱਖਿਆ ਦੇ ਗੁਰਾ ਵਾਰੇ ਸਿਖਲਾਈ ਦਿੱਤੀ ਖੇਡ ਜਗਤ ਵਿਚ ਮੱਲਾ ਮਾਰ ਚੁਕੇ ਖਿਡਾਰੀਆ ਨੂੰ ਸਨਮਾਨਿਤ ਕਿੱਤਾ ਗਿਆ ਅਤੇ ਸਰਟੀਫਿਕੇਟ ਵੀ ਤਕਸ਼ੀਮ ਕਿਤੇ ਗਏ।

print
Share Button
Print Friendly, PDF & Email