ਲੇਹ ‘ਚ ਦਿਲ ਦਾ ਦੌਰਾ ਪੈਣ ਨਾਲ ਫੌਜੀ ਦੀ ਹੋਈ ਮੌਤ

ss1

ਲੇਹ ‘ਚ ਦਿਲ ਦਾ ਦੌਰਾ ਪੈਣ ਨਾਲ ਫੌਜੀ ਦੀ ਹੋਈ ਮੌਤ
ਲਾਸ਼ ਪਿੰਡ ਪਹੁੰਚਣ ਤੇ ਕੀਤਾ ਸੰਸਕਾਰ

2ਭਦੌੜ 18 ਨਵੰਬਰ (ਵਿਕਰਾਂਤ ਬਾਂਸਲ) ਜ਼ਿਲਾ ਬਰਨਾਲਾ ਦੇ ਪਿੰਡ ਜੋਧਪੁਰ ਦੇ ਫੌਜੀ ਹੌਲਦਾਰ ਪਿਆਰਾ ਸਿੰਘ ਦੀ ਬੁੱਧ ਖਰਬੂ (ਲੇਹ ਲਦਾਖ) ਵਿਖੇ ਡਿਉਟੀ ਦੌਰਾਨ ਲੰਘੀ ਸੱਤ ਨਵੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਵੀਰਵਾਰ ਸਵੇਰੇ ਜਿੰਦਗੀ ਦੀ ਜੰਗ ਹਾਰ ਗਿਆ, ਜਿਸਦਾ ਸ਼ੁੱਕਰਵਾਰ ਨੂੰ ਸਵੇਰੇ ਜੱਦੀ ਪਿੰਡ ਜੋਧਪੁਰ ਵਿਖੇ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਇਸ ਸਮੇਂ ਸੰਸਕਾਰ ਤੇ ਭਾਂਵੇ ਜ਼ਿਲਾ ਪ੍ਰਸ਼ਾਸਨ ਦਾ ਕੋਈ ਵੀ ਸੀਨੀਅਰ ਅਧਿਕਾਰੀ ਹਾਜ਼ਰ ਨਹੀਂ ਸੀ, ਪਰ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ, ਪੇਡਾ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਕੀਤੂ, ਆਪ ਦੇ ਉਮੀਦਵਾਰ ਮੀਤ ਹੇਅਰ, ਨਾਇਬ ਤਹਿਸੀਲਦਾਰ ਬਰਨਾਲਾ, ਥਾਣਾ ਸਦਰ ਬਰਨਾਲਾ ਤੋਂ ਇਲਾਵਾ ਪਿੰਡ ਦੇ ਸਰਪੰਚ ਨਾਜ਼ਰ ਸਿੰਘ, ਸਮੂਹ ਪੰਚਾਇਤ ਤੇ ਹੋਰ ਮੋਹਤਵਰ ਵਿਅਕਤੀ ਪਹੁੰਚੇ ਇਸ ਉਪਰੰਤ ਮ੍ਰਿਤਕ ਫੌਜੀ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਦਾ ਜਨਮ ਅਪ੍ਰੈਲ 1979 ‘ਚ ਮਾਤਾ ਬਲਵੀਰ ਕੌਰ ਦੀ ਕੁੱਖੋ ਹੋਇਆ ਸੀ ਅਤੇ ਜੂਨ 1999 ‘ਚ ਜੰਮੂ ਕਸ਼ਮੀਰ ਰਾਈਫਲਜ਼ ‘ਚ ਭਰਤੀ ਹੋਇਆ ਸੀ ਮ੍ਰਿਤਕ ਫੌਜੀ ਪਿਆਰਾ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੇ ਇਕ ਪੁੱਤਰ ਅਕਾਸ਼ਦੀਪ ਸਿੰਘ ਹੈ, ਜੋ ਸੱਤਵੀਂ ਕਲਾਸ ‘ਚ ਪੜਦਾ ਹੈ।
ਚੰਡੀਗੜ ਵਿਖੇ ਵੀਰਵਾਰ ਨੂੰ ਹੋਈ ਮੌਤ: ਇਸ ਸਬੰਧੀ ਤਾਬੂਤ ‘ਚ ਲਾਸ਼ ਲੈ ਕੇ ਬੁੱਧ ਖਰਬੂ (ਲੇਹ ਲਦਾਖ) ਤੋਂ ਫੌਜ ਦੇ ਆਏ ਅਧਿਕਾਰੀ ਰਾਜਿੰਦਰ ਸਿੰਘ, ਕੁਲਦੀਪ ਸਿੰਘ, ਰਣਧੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਤੇ ਰਾਜਿੰਦਰ ਸਿੰਘ, ਜਗਰਾਜ ਸਿੰਘ, ਮਨਦੀਪ ਸਿੰਘ ਨੇ ਦੱਸਿਆ ਕਿ ਸੱਤ ਨਵੰਬਰ ਨੂੰ ਅਚਾਨਕ ਹੌਲਦਾਰ ਪਿਆਰਾ ਸਿੰਘ ਨੂੰ ਹਾਰਟ ਅਟੈਕ ਹੋਇਆ ਤਾਂ ਤਰੁੰਤ ਲੇਹ ਵਿਖੇ ਹਸਤਪਾਲ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਫੌਜ ਦੇ ਕਮਾਂਡ ਹਸਪਤਾਲ ਚੰਡੀਗੜ ਵਿਖੇ ਬਰੇਨ ਦਾ ਇਲਾਜ ਕਰਵਾਇਆ ਗਿਆ ਉਨਾਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਕਰੀਬ ਪੰਜ ਵਜੇ ਉਨਾਂ ਦੀ ਚੰਡੀਗੜ ਹਸਪਤਾਲ ‘ਚ ਮੌਤ ਹੋ ਗਈ।
ਫੌਜੀ ਦੀ ਲਾਸ਼ ਵੀਰਵਾਰ ਸ਼ਾਮ ਪਿੰਡ ਪਹੁੰਚੀ: ਮ੍ਰਿਤਕ ਫੌਜੀ ਪਿਆਰਾ ਸਿੰਘ ਦੀ ਲਾਸ਼ ਚੰਡੀਗੜ ਹਸਪਤਾਲ ਤੋਂ ਵੀਰਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਪਿੰਗ ਜੋਧਪੁਰ ਵਿਖੇ ਪਹੁੰਚੀ ਲਾਸ਼ ਪਿੰਡ ਪਹੁੰਚਣ ਤੇ ਪਿੰਡ ‘ਚ ਪੂਰੀ ਤਰਾਂ ਮਹੌਲ ਗਮਗੀਨ ਹੋ ਗਿਆ।
ਫੌਜ ਦੇ ਅਧਿਕਾਰੀਆਂ ਨੇ ਸਰਕਾਰੀ ਸਨਮਾਨ ਨਾਲ ਕੀਤਾ ਸੰਸਕਾਰ: ਮ੍ਰਿਤਕ ਫੌਜੀ ਪਿਆਰਾ ਸਿੰਘ ਦਾ ਸੰਸਕਾਰ ਸਮੇਂ ਗਾਰਡ ਗਰੁੱਪ ਨਾਭਾ ਸੰਗਰੂਰ ਦੇ ਸੂਬੇਦਾਰ ਸੰਜੇ ਸ਼ਰਮਾ ਦੀ ਅਗਵਾਈ ਹੇਠ ਆਈ ਬਟਾਲੀਅਨ ਦੇ ਜਾਵਨਾਂ ਨੇ ਸਰਕਾਰੀ ਸਨਮਾਨ ਨਾਲ ਕੀਤਾ।
ਸ਼ਹੀਦ ਦਾ ਦਰਜਾ ਨਹੀਂ ਮਿਲੇਗਾ: ਫੌਜ ਦੇ ਆਏ ਅਧਿਕਾਰੀਆਂ ਅਨੁਸਾਰ ਮ੍ਰਿਤਕ ਪਿਆਰਾ ਸਿੰਘ ਨੂੰ ਸ਼ਹੀਦਾ ਦਰਜਾ ਨਹੀ ਮਿਲੇਗਾ ਕਿਉਂਕਿ ਉਸਦੀ ਮੌਤ ਡਿਉਟੀ ਦੌਰਾਨ ਅਚਾਨਕ ਹਾਰਟ ਅਟੈਕ ਨਾਲ ਹੋਈ ਹੈ ਉਨਾਂ ਸੱਪਸ਼ਟ ਕੀਤਾ ਕਿ ਵਿਭਾਗ ਦੇ ਬਣਦੇ ਸਾਰੇ ਹੋਰ ਭੱਤੇ ਤੇ ਸਹੂਲਤਾਂ ਪੂਰੀ ਤਰਾਂ ਨਾਲ ਮਿਲਣਗੀਆਂ।
ਸਰਕਾਰ ਸ਼ਹੀਦ ਦਾ ਦਰਜ਼ਾ ਤੇ ਸਰਕਾਰੀ ਨੌਕਰੀ ਦਾ ਐਲਾਨ ਕਰੇ-ਮ੍ਰਿਤਕ ਦੀ ਪਤਨੀ: ਇਸ ਸਬੰਧੀ ਮ੍ਰਿਤਕ ਪਿਆਰਾ ਸਿੰਘ ਦੀ ਪਤਨੀ ਜਸਵੀਰ ਕੌਰ ਅਤੇ ਸਰਪੰਚ ਨਾਜ਼ਰ ਸਿੰਘ ਨੇ ਕਿਹਾ ਕਿ ਉਸ ਦੇ ਪਤੀ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ ਇਸ ਸਮੇ ਉਸ ਦੇ ਪੁੱਤਰ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਦੀ ਯਾਦ ‘ਚ ਪਿੰਡ ਵਿਚ ਸਰਕਾਰੀ ਕਾਲਜ਼ ਖੋਲਿਆ ਜਾਵੇ।
ਕਿਸੇ ਸਿਆਸੀ ਆਗੂ ਨੇ ਨਹੀਂ ਕੀਤਾ ਕੋਈ ਐਲਾਨ: ਮ੍ਰਿਤਕ ਪਿਆਰਾ ਸਿੰਘ ਦੇ ਸੰਸਕਾਰ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਤਾਂ ਪਹੁੰਚੇ ਪਰ ਕਿਸੇ ਵੀ ਆਗੂ ਨੇ ਕੋਈ ਸਹਾਇਤਾ, ਨੌਕਰੀ ਜਾ ਹੋਰ ਕੋਈ ਐਲਾਨ ਤੱਕ ਨਹੀਂ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *