ਪਿੰਡ ਜਗ੍ਹਾ ਰਾਮ ਤੀਰਥ ਦੀ ਬੈਂਕ ਤੋਂ ਨਵਾਂ ਕੈਸ਼ ਨਾ ਮਿਲਣ ‘ਤੇ ਲੋਕ ਬੇਹੱਦ ਪ੍ਰੇਸ਼ਾਨ

ss1

ਪਿੰਡ ਜਗ੍ਹਾ ਰਾਮ ਤੀਰਥ ਦੀ ਬੈਂਕ ਤੋਂ ਨਵਾਂ ਕੈਸ਼ ਨਾ ਮਿਲਣ ‘ਤੇ ਲੋਕ ਬੇਹੱਦ ਪ੍ਰੇਸ਼ਾਨ

123ਤਲਵੰਡੀ ਸਾਬੋ, 18 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜਗ੍ਹਾ ਰਾਮ ਤੀਰਥ ਦੀ ਬੈਂਕ ਤੋਂ ਨਵਾਂ ਕੈਸ਼ ਨਾ ਮਿਲਣ ‘ਤੇ ਲੋਕ ਬੇਹੱਦ ਪ੍ਰੇਸ਼ਾਨ ਹਨ ਤੇ ਉਨ੍ਹਾਂ ਸਰਕਾਰ ਤੋਂ ਪਿੰਡਾਂ ਵਾਲੀਆਂ ਬੈਂਕਾਂ ਵਿੱਚ ਨਵਾਂ ਕੈਸ਼ ਭੇਜਣ ਦੀ ਮੰਗ ਕੀਤੀ ਹੈ।

         ਪੀੜਿਤ ਬੈਂਕ ਗ੍ਰਾਹਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕੋ ਬੈਂਕ ਵਿੱਚ ਪਿੰਡ ਵਾਸੀਆਂ ਸਮੇਤ ਆਸ-ਪਾਸ ਦੇ ਲੋਕਾਂ ਦੇ ਵੱਡੀ ਤਦਾਦ ਵਿੱਚ ਖਾਤੇ ਹਨ ਤੇ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਪੁਰਾਣੇ 500-1000 ਦੇ ਨੋਟਾਂ ਨੂੰ ਬੰਦ ਕੀਤਾ ਹੈ ਤਾਂ ਇਸ ਬੈਂਕ ਵਿੱਚ ਲੋਕਾਂ ਨੇ ਪੁਰਾਣੇ ਨੋਟਾਂ ਨੂੰ ਤਾਂ ਜਮਾ ਕਰਵਾ ਦਿੱਤਾ ਹੈ ਪਰ ਇੱਥੋਂ ਲੋਕਾਂ ਨੂੰ ਲੋੜੀਂਦਾ ਨਵਾਂ ਕੈਸ਼ ਨਹੀਂ ਮਿਲ ਰਿਹਾ ਜਿਸ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ ਤੇ ਨਾ ਹੀ ਬੈਂਕ ਦਾ ਟੈਲੀਫੋਨ ਚਲਦਾ ਹੈ ਜਿਸ ਲਈ ਲੋਕਾਂ ਨੂੰ ਬੈਂਕ ਵਿੱਚ ਚੱਲ ਕੇ ਧਨਰਾਸੀ ਬਾਰੇ ਪੁੱਛਣਾ ਪੈਂਦਾ ਹੈ ਜਿਸ ਲਈ ਉਨ੍ਹਾਂ ਦਾ ਪੈਟਰੋਲ ਦਾ ਹੋਰ ਖਰਚਾ ਵਧ ਜਾਂਦਾ ਹੈ ਤੇ ਉੱਪਰੋਂ ਬੈਂਕ ਕਰਮਚਾਰੀ ਵੱਲੋਂ ਗਾਹਕਾਂ ਨਾਲ ਕਥਿਤ ਤੌਰ ‘ਤੇ ਮਾੜਾ ਵਿਵਹਾਰ ਕਰਨ ਤੇ ਵੀ ਲੋਕਾਂ ਦਾ ਦਿਲ ਟੁੱਟ ਜਾਂਦਾ ਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਐਕਸਿਸ ਬੈਂਕ ਦੇ ਸੀਨੀਅਰ ਅਫਸਰ ਸਾਹਿਬਾਨ ਆਪਣੇ ਬੈਂਕ ਗ੍ਰਾਹਕਾਂ ਨੂੰ ਹਰ ਸਹੂਲਤ ਬਾਰੇ ਮੋਬਾਇਲ ਤੇ ਮੈਸੇਜ ਭੇਜ ਕੇ ਦੱਸਦੇ ਹਨ ਪਰ ਉਕਤ ਬੈਂਕ ਕਰਮਚਾਰੀ ਉਪਰਲੀਆਂ ਹਦਾਇਤਾਂ ਨੂੰ ਟਿੱਚ ਜਾਣ ਕੇ ਗ੍ਰਾਹਕਾਂ ਨੂੰ ਕੈਸ਼ ਨਾ ਦੇ ਕੇ ਵਾਪਸ ਮੋੜ ਦਿੰਦੇ ਹਨ।

        ਇਸ ਸਬੰਧੀ ਬੈਂਕ ਮੈਨੇਜਰ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ ਨਕਦ ਕੈਸ਼ ਖਤਮ ਹੈ ਤੇ ਜਦੋਂ ਕੈਸ਼ ਆ ਗਿਆ ਤਾਂ ਅਸੀਂ ਆਪਣੇ ਗ੍ਰਾਹਕਾਂ ਨੂੰ ਤਰੁੰਤ ਦੇ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਬੈਂਕ ਗ੍ਰਾਹਕਾਂ ਦਾ ਸਤਿਕਾਰ ਕਰਦੇ ਹਾਂ ਤੇ ਉਨ੍ਹਾਂ ਲਈ ਸਾਰੀਆਂ ਸਹੂਲਤਾਂ ਦਿੰਦੇ ਹਾਂ। ਆਸ-ਪਾਸ ਦੇ ਲੋਕਾਂ ਦੀ ਮੰਗ ਹੈ ਕਿ ਉਕਤ ਬੈਂਕ ਵਿੱਚ ਜਲਦੀ ਕੈਸ ਮਹੁੱਈਆ ਕਰਵਾਇਆ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *