ਸੀ.ਜੀ.ਐਮ ਕਾਲਜ ਮੋਹਲਾਂ ਵਿਖੇ ਭਾਸ਼ਣ ਮੁਕਾਬਲਾ ਕਰਵਾਇਆ

ss1

ਸੀ.ਜੀ.ਐਮ ਕਾਲਜ ਮੋਹਲਾਂ ਵਿਖੇ ਭਾਸ਼ਣ ਮੁਕਾਬਲਾ ਕਰਵਾਇਆ

18malout03ਮਲੋਟ, 18 ਨਵੰਬਰ (ਆਰਤੀ ਕਮਲ) : ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐੱਮ) ਕਾਲਜ ਮੋਹਲਾਂ ਵਿਖੇ ਵੱਖ-ਵੱਖ ਵਿਸ਼ਿਆਂ ਕਿਤਾਬਾਂ, ਨੈਤਿਕ ਸਿੱਖਿਆ ਅਤੇ ਆਵਾਜਾਈ ਸਾਧਨਾਂ ਸੰਬਧੀ ਭਾਸ਼ਣ ਮੁਕਾਬਲੇ ਕਰਵਾਏ ਗਏ। ਜੋ ਕਿ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਅਤੇ ਪ੍ਰਬੰਧਕ ਕਮੇਟੀ ਮੈਂਬਰ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ (ਪ੍ਰਧਾਨ ਯੂਥ ਅਕਾਲੀ ਦਲ) ਅਤੇ ਰਾਜ ਕੁਮਾਰ ਨੇ ਚਲ ਰਹੇ ਉਪਰਾਲਿਆ ਦੀ ਪ੍ਰਸ਼ੰਸ਼ਾ ਕੀਤੀ।ਇਹਨਾਂ ਭਾਸ਼ਣ ਮੁਕਾਬਲਿਆ ਵਿੱਚ ਮੁਕਤਸਰ ਤੋਂ ਸ੍ਰੀ ਇੰਦਰਜੀਤ ਨੇ ਉਚੇਰੇ ਤੌਰ ਤੇ ਹਾਜ਼ਰੀ ਭਰੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਆਪਣੇ ਬਹੁਮੁੱਲੇ ਵਿਚਾਰਾਂ ਦੇ ਨਾਲ ਇਸ ਭਾਸ਼ਣ ਮੁਕਾਬਲੇ ਦਾ ਆਗਾਜ਼ ਕੀਤਾ। ਭਾਸ਼ਣ ਮੁਕਾਬਲਿਆ ਵਿਚ ਵਿਦਿਆਰਥੀਆਂ ਨੇ ਦੱਸਿਆ ਕਿ ਕਿਵੇਂ ਕਿਤਾਬਾਂ ਸਾਡੇ ਜੀਵਨ ਦਾ ਬਹੁਮੁੱਲਾ ਅੰਗ ਹਨ। ਕਿਤਾਬਾਂ ਤੋਂ ਬਿਨਾਂ ਜੀਵਨ ਅਧੂਰਾ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਮਹੱਹਤਾਂ ਦੱਸਦੇ ਹੋਏ ਉਸ ਵਿਚ ਮਾਤ-ਪਿਤਾ ਦੇ ਯੋਗਦਾਨ ਬਾਰੇ ਵਿਚਾਰ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਦੱਸਿਆ ਕਿ ਕਿਸ ਤਰਾਂ ਆਵਾਜਾਈ ਦੇ ਸਾਧਨਾਂ ਨੇ ਸਾਡੀ ਜ਼ਿੰਦਗੀ ਵਿੱਚ ਬਦਲਾਅ ਲਿਆਦੇ ਹਨ। ਇਸ ਦੇ ਇਲਾਵਾ ਸ਼ੋਸ਼ਲ ਮੀਡੀਆਂ ਦੇ ਚੰਗੇ ਤੇ ਬੁਰੇ ਰੋਲ ਦਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪੈਂਦਾ ਹੈ। ਇਸ ਬਾਰੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਕੀਤੇ। ਕਾਲਜ ਦੇ ਚੇਅਰਮੈੱਨ ਸਤਪਾਲ ਮੋਹਲਾਂ ਤੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਭਾਸ਼ਣ ਮੁਕਾਬਲਿਆਂ ਦਾ ਅੰਤਿਮ ਫੈਸਲਾ ਦਿੱਤਾ। ਇਸ ਵਿਚ ਪਹਿਲਾ ਸਥਾਨ ਗਗਨਦੀਪ ਕੌਰ (ਬੀ.ਏ. ਭਾ, ਦੂਜਾ ਸਥਾਨ ਰੁਪਿੰਦਰ ਕੌਰ (ਬੀ.ਏ. ਭਾਗ-ਦੂਜਾ) ਤੇ ਤੀਜਾ ਸਥਾਨ ਜਗਤਰਨ (ਬੀ.ਏ. ਭਾਗ-ਦੂਜਾ) ਨੇ ਪ੍ਰਾਪਤ ਕੀਤੇ। ਹੌਸਲਾ ਅਫ਼ਜਾਈ ਇਨਾਮ ਨਵਦੀਪ ਕੌਰ (ਬਾਰਵੀ) ਅਤੇ ਅਮਨਦੀਪ ਕੌਰ (ਬੀ.ਏ. ਭਾਗ ਦੂਜਾ) ਨੂੰ ਦਿੱਤੇ ਗਏ। ਇਸ ਵਿਚ ਪ੍ਰੋ.ਕਮਲਦੀਪ ਕੌਰ ਤੇ ਪ੍ਰੋ. ਪ੍ਰੀਤ ਕਮਲਜੀਤ, ਪ੍ਰੋ. ਸਿੰਮੀਪ੍ਰੀਤ ਕੌਰ, ਪ੍ਰੋ. ਸਤਨਾਮ ਕੌਰ, ਪ੍ਰੋ. ਨਿਰਮਲ ਕੌਰ, ਪ੍ਰੋ. ਚਰਨਜੀਤ ਕੌਰ, ਪ੍ਰੋ. ਨਿਰਮਲਾ ਰਾਣੀ, ਪ੍ਰੋ. ਸਰਿਤਾ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਮਨ ਗਾਂਧੀ, ਪ੍ਰੋ. ਸੁਰਿੰਦਰ, ਪ੍ਰੋ. ਸਵਰਨ ਲਤਾ, ਪ੍ਰੋ. ਪ੍ਰਮਿੰਦਰ ਸਿੰਘ, ਪ੍ਰੋ. ਪਵਿੱਤਰਪਾਲ ਸਿੰਘ, ਪ੍ਰੋ. ਰਾਏਦੀਪ ਸਿੰਘ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *