ਪੈਰਾ ਮੈਡੀਕਲ ਮੁਲਾਜਮਾਂ ਵੱਲੋਂ ਤਨਖਾਹ ਨਾ ਮਿਲਨ ਤੇ ਰੋਸ ਧਰਨਾ

ss1

ਪੈਰਾ ਮੈਡੀਕਲ ਮੁਲਾਜਮਾਂ ਵੱਲੋਂ ਤਨਖਾਹ ਨਾ ਮਿਲਨ ਤੇ ਰੋਸ ਧਰਨਾ

ਮਲੋਟ, 18 ਨਵੰਬਰ (ਆਰਤੀ ਕਮਲ) : ਦੁਪਹਿਰ ਤੋਂ ਪਹਿਲਾਂ ਸਿਹਤ ਕੇਂਦਰ ਆਲਮਵਾਲਾ ਵਿਖੇ ਸਮੂਹ ਪੈਰਾਮੈਡੀਕਲ ਸਟਾਫ ਵੱਲੋਂ ਮਹੀਨਾ ਅਕਤੂਬਰ ਦੀ ਤਨਖਾਹ ਨਾ ਮਿਲਨ ਦੇ ਰੋਸ ਵਜੋਂ 2 ਘੰਟੇ ਤੱਕ ਧਰਨਾ ਦਿੱਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡ੍ਰਾ. ਗੁਰਚਰਨ ਸਿੰਘ ਨੇ ਧਰਨਾ ਸਥੱਲ ਤੇ ਪੁੱਜ ਕਿ ਕਰਮਾਚਰੀਆਂ ਨੂੰ ਭਰੋਸਾ ਦਵਾਇਆ ਕਿ ਸੋਮਵਾਰ ਨੂੰ ਕਲੈਰੀਕਲ ਸਟਾਫ ਨੂੰ ਚੰਡੀਗੜ ਭੇਜ ਕਿ ਡਿਜੀਟਲ ਨੰਬਰ ਮੰਗਵਾ ਲਿਆ ਜਾਵੇਗਾ ਅਤੇ ਤਨਖਾਹ ਦੇ ਦਿੱਤੀ ਜਾਵੇਗੀ ਜਿਸ ਉਪਰੰਤ ਸਮੂਹ ਸਟਾਫ ਨੇ ਮੀਟਿੰਗ ਕਰਕੇ ਆਰਜੀ ਤੌਰ ਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ । ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਲੀਲੂ ਰਾਮ ਨੇ ਕਿਹਾ ਕਿ ਜੇਕਰ 24 ਨਵੰਬਰ ਤੱਕ ਤਨਖਾਹ ਨਾ ਮਿਲੀ ਤਾਂ ਮਜਬੂਰਨ ਫਿਰ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ । ਇਸ ਧਰਨੇ ਵਿਚ ਮੈਡੀਕਲ ਅਫਸ਼ਰ, ਸਟਾਫ ਨਰਸ, ਫਾਰਮਾਸਿਸਟ, ਟਰੇਂਡ ਦਾਈ, ਦਰਜਾ ਚਾਰ, ਐਲਟੀ ਜਿਹਨਾਂ ਵਿਚ ਲਖਵਿੰਦਰ ਸਿੰਘ, ਲੀਲੂ ਰਾਮ, ਬਿਮਲਾ ਰਾਣੀ, ਨਸੀਬ ਕੌਰ, ਰਕੇਸ਼ ਕੁਮਾਰ ਫਾਰਮਾਸਿਸਟ, ਸੁਖਦੇਵ ਕੌਰ ਸਟਾਫ ਨਰਗ, ਰੰਗੀਲਾ ਰਾਮ, ਦੇਵ ਰਾਜ, ਧਰਮ ਸਿੰਘ ਅਤੇ ਬਾਕੀ ਸਟਾਫ ਹਾਜਰ।

        ਇਸੇ ਤਰਾਂ ਸਿਵਲ ਹਸਪਤਾਲ ਮਲੋਟ ਵਿਖੇ ਵੀ ਤਨਖਾਹ ਨਾ ਮਿਲਨ ਦੇ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਹ ਤਨਖਾਹ ਨਾ ਮਿਲੀ ਤਾਂ ਮਜਬੂਰਨ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਧਰਨਾ ਲਾਉਣਾ ਪਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *