ਖੂਹ ਚ ਡਿੱਗਣ ਕਾਰਨ ਕਿਸਾਨ ਦੀ ਮੌਤ

ss1

ਖੂਹ ਚ ਡਿੱਗਣ ਕਾਰਨ ਕਿਸਾਨ ਦੀ ਮੌਤ

ਝੁਨੀਰ 18 ਨਵੰਬਰ(ਗੁਰਜੀਤ ਸ਼ੀਂਹ) ਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਰਣਧੀਰ ਸਿੰਘ ਉਰਫ ਕੱਦੂ (43) ਦੀ ਖੂਹ ਚ ਡਿੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ। ਮ੍ਰਿਤਕ ਕਿਸਾਨ ਰਣਧੀਰ ਸਿੰਘ ਉਰਫ ਕੱਦੂ ਦੇ ਪਿਤਾ ਜਸਵੀਰ ਸਿੰਘ ਉਰਫ ਫੀਰਾ ਬਾਬੇ ਕੇ ਵਾਸੀ ਬਾਜੇਵਾਲਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਬਾਜੇਵਾਲਾ ਵਿਖੇ ਭਲਾਈਵਾਲੇ ਖੇਤ ਖੂਹ ਨੂੰ ਸਵੇਰੇ 10 ਵਜੇ ਪੱਕਾ ਕਰ ਰਹੇ ਸਨ।ਇਸ ਵਕਤ ਜਦੋ ਉਹਨਾਂ ਦਾ ਪੈਰ ਤਿਲਕ ਗਿਆ ਤਾਂ ਉਹ 18 ਫੁੱਟ ਡੂੰਘੇ ਖੂਹ ਚ ਡਿੱਗਣ ਤੇ ਸਿਰ ਚ ਸੱਟ ਵੱਜਣ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਕਿਸਾਨ ਪਹਿਲਾਂ ਹੀ ਆਰਥਿਕ ਪੱਖੋ ਕਮਜੋਰ ਸੀ।ਪੀੜਿਤ ਪਰਿਵਾਰ ਨੇ ਸਰਕਾਰ ਤੋ ਮੁਆਵਜੇ ਦੀ ਮੰਗ ਕੀਤੀ ਹੈ।ਕਿਸਾਨ ਦਾ ਅੰਤਿਮ ਸੰਸਕਾਰ ਪਿੰਡ ਬਾਜੇਵਾਲਾ ਵਿਖੇ ਕਰ ਦਿੱਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *