73ਵੇਂ ਦਿਨ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਰਿਹਾ ਜਾਰੀ

ss1

73ਵੇਂ ਦਿਨ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਰਿਹਾ ਜਾਰੀ
ਸੁਵਿਧਾ ਕਰਮੀਆਂ ਵਲੋਂ ਮਿਤੀ 20 ਨਵੰਬਰ ਨੂੰ ਬਠਿੰਡਾ ਵਿਖੇ ਵੱਡੇ ਪੱਧਰ ਤੇ ਰੈਲੀ ਦਾ ਬਿਗੁਲ

photoਸਾਦਿਕ, 18 ਨਵੰਬਰ (ਗੁਲਜ਼ਾਰ ਮਦੀਨਾ)ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ 10 ਸਾਲਾਂ ਤੋਂ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਪੰਜਾਬ ਵਿੱਚ ਸਿੱਖਿਆ ਦਾ ਮਿਆਰ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਆਉਣ ਵਾਲੀ ਨੌਜਵਾਨ ਪੀੜੀ ਚੰਗੀ ਸਿੱਖਿਆ ਲੈਕੇ ਰੋਜ਼ਗਾਰ ਹਾਸਿਲ ਕਰ ਸਕੇ। ਮਗਰ ਪਿਛਲੇ 1212 ਸਾਲਾਂ ਤੋਂ ਕੰਮ ਕਰ ਰਹੇ ਸੁਵਿਧਾ ਕਰਮਚਾਰੀਆਂ ਨੂੰ ਨੌਕਰੀਓ ਕੱਢ ਕੇ ਪੰਜਾਬ ਸਰਕਾਰ/ਪ੍ਰਸ਼ਾਸ਼ਨ ਕਿਹੜਾ ਇਤਿਹਾਸ ਰਚਨਾ ਚਾਹੁੰਦੀ ਹੈ। ਇਹ ਗੱਲ ਪੰਜਾਬ ਦੇ ਕਿਸੇ ਵੀ ਸਿਆਸੀ ਰਾਜਨੇਤਾ ਦੇ ਹੱਲਕ ਨਹੀਂ ਉੱਤਰ ਰਹੀ ਕਿ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਕਰਨਾ ਕੀ ਚਾਹੁੰਦੇ ਹਨ। ਪੜ੍ਹੇਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰ ਕਰਕੇ ਕਿਹੜੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ।ਸੁਵਿਧਾ ਕਰਮਚਾਰੀਆਂ ਵਲੋਂ ਪਿਛਲੇ 72 ਦਿਨਾਂ ਤੋਂ ਸ਼ਾਤਮਈ ਢੰਗ ਨਾਲ ਵੱਖਵੱਖ ਥਾਂਵਾਂ ਤੇ ਧਰਨੇ/ਰੋਸ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ 72 ਦਿਨਾਂ ਵਿੱਚ ਮਾਨਯੋਗ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਵਲੋਂ ਸਿਰਫ਼ 1 ਦਿਨ ਦਾ ਸਮਾਂ ਸੁਵਿਧਾ ਕਰਮਚਾਰੀਆਂ ਨੂੰ ਦਿੱਤਾ ਗਿਆ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਵਿੱਚ ਲੋਕਾਂ ਦੀਆਂ ਦੁੱਖਤਕਲੀਫ਼ਾਂ ਜਾਣਨ ਲਈ ਸੰਗਤ ਦਰਸ਼ਨ ਦੇ ਬਹਾਨੇ ਸਿਆਸੀ ਵਾਹਵਾਹ ਖੱਟੀ ਜਾਂਦੀ ਹੈ। ਕਿਉਂਕਿ ਜਿਹੜੇ 1100 ਸੁਵਿਧਾ ਕਰਮਚਾਰੀ ਪਿਛਲੇ 72 ਦਿਨਾਂ ਤੋਂ ਸੜਕਾਂ ਤੇ ਆਪਣਾ ਘਰਬਾਰ ਛੱਡ ਕੇ ਭੁੱਖੇ ਪਿਆਸੇ ਬੈਠੇ ਹੋਏ ਹਨ ਉਨ੍ਹਾਂ ਦੀ ਸਾਰ ਲੈਣ ਲਈ ਪੰਜਾਬ ਸਰਕਾਰ/ਪ੍ਰਸ਼ਾਸ਼ਨ ਦਾ ਕੋਈ ਵੀ ਨੁਮਾਇੰਦੀਆਂ ਨਹੀਂ ਬੋਹੜਿਆ। ਜਥੇਬੰਦੀ ਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬਾਰਬਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਕਰਮਚਾਰੀਆਂ ਦੇ ਪਰਚੇ ਰਦ ਕਰਕੇ ਇਨ੍ਹਾਂ ਨੂੰ ਕਲੀਨ ਚਿੱਟ ਦੇ ਕੇ ਪੈਨਿਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ। ਮਗਰ ਪੰਜਾਬ ਸਰਕਾਰ/ਪ੍ਰਸ਼ਾਸ਼ਨ ਵਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਹਾਂਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਮਿਤੀ 20/11/2016 ਨੂੰ ਬਠਿੰਡਾ ਵਿਖੇ ਵੱਡੇ ਪੱਧਰ ਤੇ ਰੋਸ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਜਿਸ ਦਰਮਿਆਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪ੍ਰਮੁੱਖ ਅਧਿਕਾਰੀਆਂ ਦੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *