ਕੋਆਪਰੇਟਿਵ ਬੈਂਕ ਅਤੇ ਡਾਕਘਰਾਂ ਤੋਂ ਨਹੀ ਹੋ ਰਹੀ ਖਪਤਕਾਰਾਂ ਨੂੰ ਅਦਾਇਗੀ

ss1

ਕੋਆਪਰੇਟਿਵ ਬੈਂਕ ਅਤੇ ਡਾਕਘਰਾਂ ਤੋਂ ਨਹੀ ਹੋ ਰਹੀ ਖਪਤਕਾਰਾਂ ਨੂੰ ਅਦਾਇਗੀ

img-20161118-wa0168-3ਬਰੇਟਾ (ਰੀਤਵਾਲ) ਜਿਲ੍ਹਾਂ ਮਾਨਸਾ ਦੇ ਕੋਆਪਰੇਟਿਵ ਬੈਂਕ ਦੇ ਕਿਸੇ ਵੀ ਗ੍ਰਾਹਕ ਨੂੰ ਰਕਮ ਦੀ ਅਦਾਇਗੀ ਨਹੀ ਹੋ ਰਹੀ ।ਸਿਰਫ ਗ੍ਰਾਹਕਾ ਤੋਂ ਕੈਸ਼ ਜਮਾਂ ਕਰਵਾਇਆ ਜਾ ਰਿਹਾ ਹੈ ।ਇਸੇ ਤਰਾ੍ਹ ਡਾਕਘਰ ਬਰੇਟਾ ਦੇ ਗ੍ਰਾਹਕਾਂ ਪਾਸੋ ਵੀ ਪੁਰਾਣੇ ਨੋਟ ਜਮ੍ਹਾਂ ਤਾਂ ਕਰਵਾਏ ਜਾ ਰਹੇ ਹਨ ।ਪ੍ਰੰਤੂ ਗ੍ਰਾਹਕਾਂ ਨੂੰ ਪਿਛਲੇ ਲਗਭਗ 10 ਦਿਨਾਂ ਤੋਂ ਅਦਾਇਗੀ ਨਹੀ ਹੋ ਰਹੀ । ਜਦੋ ਇਸ ਬਾਰੇ ਡਾਕਘਰ ਦੇ ਪੋਸਟਮਾਸਟਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਨੂੰ ਇਹ ਕੈਸ਼ ਸਟੇਟ ਬੈਂਕ ਪਟਿਆਲਾ ਨੇ ਦੇਣਾ ਹੁੰਦਾ ਹੈ ਜੋ ਕਿ ਨਹੀਂ ਦੇ ਰਿਹਾ ।ਇਸ ਬਾਰੇ ਡੀ.ਸੀ.ਮਾਨਸਾ ਦੇ ਧਿਆਨ ਵਿੱਚ ਲਿਆਦੇ ਜਾਣ ਤੇ ਉਨਾਂ ਵਿਸ਼ਵਾਸ ਦਵਾਇਆ ਕਿ ਬੈਂਕ ਮੈਨੇਜਰ ਨਾਲ ਗੱਲ ਕਰਕੇ ਡਾਕਘਰ ਨੂੰ ਕੈਸ਼ ਦਵਾਇਆ ਜਾਵੇਗਾ ।ਪਿਛਲੇ ਲਗਭਗ 10 ਦਿਨਾਂ ਤੋਂ ਕੋਆਪਰੇਟਿਵ ਬੈਂਕ,ਅਤੇ ਡਾਕਘਰ ਵੱਲੋਂ ਗ੍ਰਾਹਕਾਂ ਨੂੰ ਕਿਸੇ ਕਿਸਮ ਦੀ ਅਦਾਇਗੀ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *