RBI ਦੇ ਨਵੇਂ ਹੁਕਮ ਨੇ ਵਧਾਈ ਜਨਤਾ ਦੀ ਮੁਸ਼ਕਲ

ss1

RBI ਦੇ ਨਵੇਂ ਹੁਕਮ ਨੇ ਵਧਾਈ ਜਨਤਾ ਦੀ ਮੁਸ਼ਕਲ

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਆਰਬੀਆਈ ਦੇ ਨਵੇਂ ਫਰਮਾਨ ਮੁਤਾਬਕ ਅੱਜ ਤੋਂ ਤੁਸੀਂ ਬੈਂਕ ‘ਚੋਂ ਸਿਰਫ 2000 ਰੁਪਏ ਹੀ ਬਦਲਾਅ ਸਕਦੇ ਹੋ। ਇਸ ਤੋਂ ਪਹਿਲਾਂ ਅੱਜ ਤੱਕ ਇਹ ਸੀਮਾਂ ਪ੍ਰਤੀ ਵਿਅਕਤੀ 4500 ਰੁਪਏ ਸੀ। ਇਹ ਮੌਕਾ ਵੀ ਸਿਰਫ ਇੱਕ ਵਾਰ ਹੀ ਮਿਲੇਗਾ। ਬੈਂਕ ਤੋਂ 2000 ਰੁਪਏ ਬਦਲਾਉਣ ਤੋਂ ਬਾਅਦ ਬਾਕੀ ਪੈਸਾ ਉਸ ਵਿਅਕਤੀ ਦੇ ਖਾਤੇ ‘ਚ ਜਮਾਂ ਕੀਤਾ ਜਾਏਗਾ। ਅਜਿਹੇ ਆਮ ਜਨਤਾ ਲਈ ਅੱਜ ਹੋਰ ਮੁਸ਼ਕਲ ਵਧ ਸਕਦੀ ਹੈ। ਦੇਸ਼ ਭਰ ‘ਚ ਜਿਆਦਾਤਰ ਥਾਵਾਂ ‘ਤੇ ਏਟੀਐਮ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਵੱਡੀ ਗਿਣਤੀ ਏਟੀਐਮ ਖਾਲੀ ਮਿਲ ਰਹੇ ਹਨ।

ਆਰਬੀਆਈ ਨੇ ਉਨ੍ਹਾਂ ਲੋਕਾਂ ਲਈ ਰਾਹਤ ਦਿੱਤੀ ਹੈ, ਜਿੰਨਾਂ ਦੇ ਘਰ ਵਿਆਹ ਹੋਣਾ ਹੈ। ਹੁਣ ਉਹ ਵਿਅਕਤੀ ਵਿਆਹ ਦਾ ਕਾਰਡ ਦਿਖਾ ਕੇ ਬੈਂਕ ਤੋਂ ਇੱਕੋ ਵੇਲੇ ਢਾਈ ਲੱਖ ਰੁਪਏ ਕਢਵਾ ਸਕਣਗੇ। ਇਸ ਦੇ ਨਾਲ ਹੀ ਫਸਲ ਦੀ ਬਿਜਾਈ ਦੇ ਸਮੇਂ ਨੂੰ ਦੇਖਦਿਆਂ ਕਿਸਾਨਾਂ ਨੂੰ ਵੀ ਕੁੱਝ ਰਾਹਤ ਦਿੱਤੀ ਗਈ ਹੈ। ਨਵੇਂ ਅਦੇਸ਼ ਮੁਤਾਬਕ ਕਿਸਾਨ ਇੱਕ ਹਫਤੇ ‘ਚ 25000 ਰੁਪਏ ਕਢਵਾ ਸਕਣਗੇ। ਤਾਂ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਕਰਨ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਸ ਤੋਂ ਪਹਿਲਾਂ ਹੁਕਮ ਦਿੱਤੇ ਗਏ ਸਨ ਕਿ ਜਿਹੜਾ ਵਿਅਕਤੀ ਬੈਂਕ ਤੋਂ ਰੁਪਏ ਤਬਦੀਲ ਕਰਵਾਉਂਦਾ ਹੈ, ਉਸ ਦੇ ਹੱਥ ‘ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ। ਤਾਂ ਜੋ ਉਹ ਦੋਬਾਰਾ ਬੈਂਕ ਤੋਂ ਨੋਟ ਤਬਦੀਲ ਨਾ ਕਰਵਾ ਸਕੇ। ਪਰ ਹੁਣ ਆਰਬੀਆਈ ਨੇ ਹੋਰ ਸਖਤ ਰੁਖ ਅਪਣਾਇਆ ਹੈ। ਇਸ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਸਿਰਫ ਇੱਕ ਵਾਰ ਹੀ 2000 ਰੁਪਏ ਦੀ ਤਬਦੀਲੀ ਕਰਵਾ ਸਕੇਗਾ।

print
Share Button
Print Friendly, PDF & Email