ਲੈਕਚਰਾਰ ਤੋ ਪਿ੍ੰਸੀਪਲ ਦੀਆਂ ਤਰੱਕੀਆਂ ਲਈ ਗੰਭੀਰ ਨਹੀਂ ਸਿੱਖਿਆ ਵਿਭਾਗ

ss1

ਲੈਕਚਰਾਰ ਤੋ ਪਿ੍ੰਸੀਪਲ ਦੀਆਂ ਤਰੱਕੀਆਂ ਲਈ ਗੰਭੀਰ ਨਹੀਂ ਸਿੱਖਿਆ ਵਿਭਾਗ

img_20161118_094239-1ਮਲੋਟ, 18 ਨਵੰਬਰ (ਆਰਤੀ ਕਮਲ): ਪੰਜਾਬ ਵਿੱਚ ਲਗਭਗ 400 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ। ਪਿਛਲੇ ਲੰਬੇ ਸਮੇਂ ਤੋਂ ਬਿਨਾਂ ਪਿ੍ੰਸੀਪਲਾ ਦੇ ਸਕੂਲ ਚੱਲ ਰਹੇ ਹਨ ਜਿਸ ਕਾਰਨ ਸਕੂਲਾ ਵਿਚ ਸਿੱਖਿਆ ਦਾ ਮਿਆਰ ਡਿਗਦਾ ਜਾ ਰਿਹਾ ਹੈ ਸਿੱਖਿਆ ਵਿਭਾਗ ਵੱਲੋ ਇਹਨਾ ਲੈਕਚਰਾਰ ਦੀ ਤਰੱਕੀ ਵਿਚ ਬੇਲੋੜੀ ਦੇਰੀ  ਕਰ ਰਹੀ ਹੈ  ਅਤੇ ਇਨ੍ਹਾ ਪੋਸਟਾ ਨੂੰ ਭਰਨ ਲਈ ਲੈਕਚਰਾਰ ਕਾਡਰ ਨੂੰ ਤਰੱਕੀ ਦੇ ਕੇ ਭਰਨ ਲਈ ਗੰਭੀਰ ਨਹੀ ਇਹ ਪ੍ਰਗਟਾਵਾ  ਲੈਕਚਰਾਰ ਦਲ ਪੰਜਾਬ ਦੇ ਵਿਜੈ ਗਰਗ ਨੇ ਮਲੋਟ ਵਿਖੇ ਲੈਕਚਰਾਰਾ ਦਲ ਦੇ ਆਗੂਆ ਨਾਲ ਵਿਚਾਰ ਵਟਾਦਰਾ ਕਰਦਿਆ ਕਿਹਾ ਕਿ ਸਰਕਾਰ ਵੱਲੋ ਪਿਛਲੇ ਛੇ ਮਹੀਨਿਆ ਤੋ 250 ਲੈਕਚਰਾਰ ਨੂੰ ਹੀ ਪਿ੍ੰਸੀਪਲ ਬਣਾਇਆ ਹੈ। ਪਿਛਲੇ ਤਿੰਨ ਮਹੀਨਿਆ ਤੋ ਲਗਭਗ 350 ਲੈਕਚਰਾਰ ਦੇ ਸਿੱਖਿਆ ਵਿਭਾਗ ਨੇ ਕੇਸ ਮੰਗੇ ਸਨ ।ਪਰ ਅਜੇ ਤੱਕ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਨਹੀ ਹੋ ਸਕੀ ਜਿਸ ਕਾਰਨ ਲੈਕਚਰਾਰ ਕਾਡਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਜੈ ਗਰਗ ਤੇ ਡਾ    ਹਰਿਭਜਨ ਨੇ ਕਿਹਾ ਸਰਕਾਰ ਦੇ ਨਾਹ ਪੱਖੀ ਰਵੱਈਏ ਨੂੰ ਮੰਦ ਭਾਗਾ ਦੱਸਦੇ ਕਿਹਾ ਕਿ ਤਰੱਕੀ ਵਾਸਤੇ 15% ਵੋਕੇਸਨਲ ਮਾਸਟਰਾ ਅਤੇ 35% ਹੈਡਮਾਸਟਰਾ ਦੀਆ ਤਰੱਕੀਆ ਕੀਤੀਆ ਜਾ ਚੁੱਕੀਆ ਹਨ ਪਰ 55% ਲੈਕਚਰਾਰ ਕਾਡਰ ਨੂੰ ਨਜ਼ਰ ਅੰਦਾਜ਼ ਸਰਕਾਰ ਕਰ ਰਹੀ ਹੈ ਇਸ ਮੌਕੇ ਸਿਵਰਾਜ ਗਿੱਲ , ਮਨੋਹਰ ਲਾਲ ਸ਼ਰਮਾ , ਨਾਇਬ ਸਿੰਘ , ਕਿ੍ਸ਼ਨ ਕੁਮਾਰ, ਖੇਮ ਰਾਜ, ਡਾ ਹਰਿਭਜਨ , ਰਾਮ ਪ੍ਤਾਪ ਹਾਜ਼ਰ ਸਨ।

print
Share Button
Print Friendly, PDF & Email