ਕਿਉਂ ਮਨਾਇਆ ਜਾਦਾ ਹੈ ਮਜਦੂਰ ਦਿਵਸ਼”

ss1

ਕਿਉਂ ਮਨਾਇਆ ਜਾਦਾ ਹੈ ਮਜਦੂਰ ਦਿਵਸ਼”

ਅੱਜ ਵੀ ਹੋ ਰਿਹਾ ਹੈ ਮਜਦੂਰਾ ਸੋਸ਼ਣIMG_20160428_175338

ਅਮਰੀਕਾ ਵਿੱਚ ਪੈਂਦੇ ਸਹਿਰ ਸਿਕਾਂਗੋ ਅੰਦਰ ਮਜਦੂਰਾਂ ਵੱਲੋ 1886 ਵਿੱਚ ਪਹਿਲੀ ਬੈਠਕ ਕਰਕੇ 8 ਘੰਟੇ ਡਿਉਟੀ ਨੂੰ ਲੈਕੇ ਸੰਘਰਸ਼ ਦੀ ਸੁਰਆਤ ਕੀਤੀ ਗਈ।ਤੇ ਇਸ ਸੰਘਰਸ਼ ਨੂੰ ਲੈਕੇ ਇਕੱਤਰ ਹੋਏ ਮਜਦੂਰਾਂ ਉੱਪਰ ਕਿਸੇ ਆਣਪਛਾਤੇ ਵਿਆਕਤੀ ਵੱਲੋ ਬੰਬ ਸੁੱਟਿਆ ਗਿਆ ਤੇ ਪੁਲਿਸ ਵੱਲੋ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਨਾਲ ਸੰਘਰਸ ਕਰਦੇ ਹੋਏ ਮਜਦੂਰ ਜਖਮੀ ਹੋ ਗਏ ਤੇ ਕਈਆ ਦੀ ਮੌਤ ਹੋ ਗਈ ਇਸ ਲੜਾਈ ਵਿੱਚ ਇੱਕ ਨਾਬਾਲਿਗ ਬੱਚਾ ਵੀ ਸਾਮਿਲ ਸੀ ਜਿਸਦੀ ਪੁਲਿਸ ਵੱਲੋ ਚਲਾਈਆ ਗਈਆ ਗੋਲੀਆ ਨਾਲ ਮੌਤ ਹੋ ਗਈ ਜਦੋ ਮਜਦੂਰਾਂ ਵੱਲੋ ਉਸਦੀ ਲਾਸ਼ ਨੂੰ ਚਿੱਟੇ ਕੱਪੜੇ ਵਿੱਚ ਲਪੇਟਿਆ ਗਿਆ ਤਾਂ ਉਸ ਬੱਚੇ ਦੀ ਲਾਸ਼ ਲਪੇਟਣ ਨਾਲ ਚਿੱਟਾ ਕੱਪੜਾ ਉਸਦੇ ਖੂਨ ਲੱਥਪੱਥ ਹੋ ਕੇ ਲਾਲ ਹੋ ਗਿਆ ਜਿਸ ਤੋ ਬਾਅਦ ਸ਼ੰਘਰਸ ਕਰਤਾ ਪਾਰਟੀਆ ਵੱਲੋ ਆਪਣੇ ਮਨੁੱਖੀ ਹੱਕਾ ਨਿਸ਼ਾਨ ਝੰਡੇ ਨੂੰ ਲਾਲ ਰੰਗ ਦਿੱਤਾ ਗਿਆ।ਉਸ ਤੋ ਬਾਅਦ 1889 ਨੂੰ ਪੈਰਿਸ ਵਿੱਚ ਅੰਤਰ ਰਾਸ਼ਟਰੀ ਮਹਾਂਸਭਾ ਦੀ ਬੈਠਕ ਕਰਕੇ ਇਹ ਪਾਸ ਕੀਤਾ ਗਿਆ ਕੀ ਇਸ ਦਿਨ ਨੂੰ ਮਜਦੂਰ ਦਿਵਸ਼ ਦੇ ਰੂਪ ਵਿੱਚ ਮਨਾਇਆ ਜਾਵੇ।ਜਿਸ ਕਰਕੇ ਮਜਦੂਰ ਦਿਵਸ 1ਮਈ ਨੂੰ ਰਾਸ਼ਟਰ ਪੱਧਰ ਤੇ ਛੁੱਟੀ ਘੋਸ਼ਿਤ ਕੀਤੀ ਜਿਸ ਨਾਲ ਇਸ ਦਿਨ ਰਾਸ਼ਟਰੀ ਪੱਧਰ ਤੇ ਮਨਾਇਆ ਜਾਦਾ ਹੈ।ਭਾਰਤ ਵਿੱਚ 1923 ਤੋ ਇਸਨੂੰ ਰਾਸ਼ਟਰੀ ਪੱਧਰ ਤੇ ਮਨਾਇਆ ਜਾਣ ਲੱਗਾ।

ਜੇਕਰ ਅੱਜ ਦੇ ਦੌਰ ਗੱਲ ਕਰੀਏ ਤਾਂ ਕਈ ਮਜਦੂਰਾਂ ਨੂੰ ਇਹ ਵੀ ਚੇਤੇ ਨਹੀ ਰਹਿੰਦੇ ਕੀ ਅੱਜ ਮਜਦੂਰ ਦਿਵਸ਼ ਹੈ ਕਿਉਂਕਿ ਗਰੀਬੀ ਤੇ ਮਹਿੰਗਾਈ ਨੇ ਮਜਦੂਰਾਂ ਦੀ ਕਮਰ ਤੋੜ ਰੱਖੀ ਹੈ।ਕਿਉਂਕਿ ਮਸ਼ੀਨਰੀ ਯੁੱਗ ਹੋਣ ਕਰਕੇ ਸੌ ਆਦਮੀਆ ਦਾ ਕੰਮ ਇੱਕ ਰੋਬੋਟ ਕਰ ਦਿੰਦਾ ਹੈ ਜਿਸ ਕਰਕੇ ਮਜਦੂਰਾਂ ਨੂੰ ਕੋਈ ਦਿਹਾੜੀ ਨਹੀ ਮਿਲਦੀ ਤਾਂ ਹੀ ਅੱਜ ਮਜਦੂਰ ਲੋਕ ਅੱਤ ਦੀ ਗਰੀਬੀ ਨਾਲ ਜੂਝ ਰਹੇ ਹਨ। ਪਰ ਅੱਜ ਕੱਲ ਤਾਂ ਸੈਲਰ,ਫੈਕਟਰੀਆ,ਗੋਦਾਮ ਨਿੱਜੀ ਅਦਾਰਿਆ ਵਿੱਚ 12-12 ਘੰਟੇ ਕੰਮ ਲਿਆ ਜਾਦਾ ਹੈ।ਮਜਦੂਰਾਂ ਵੱਲੋ ਅੱਠ ਘੰਟੇ ਕੰਮ ਕਰਨ ਲੈਕੇ ਸੰਘਰਸ਼ ਵਿੱਢਿਆ ਗਿਆ ਸੀ ਪਰ ਜਿਸਦਾ ਫਾਇਦਾ ਅੱਜ ਦੀ ਅਫਸਰਸ਼ਾਹੀ ਤੇ ਸਿਆਸੀ ਲੋਕ ਸਭ ਤੋ ਵੱਧ ਲੈ ਰਹੇ ਹਨ। ਜਿਸ ਕਰਕੇ ਮਜਦੂਰਾਂ ਦਾ ਅਦਾਰਿਆ ਵਿੱਚ ਪੂਰਾ ਸ਼ੋਸਣ ਹੋ ਰਿਹਾ।ਕਈ ਥਾਂਵਾਂ ਤੇ ਕਿਰਤ ਵਿਭਾਗ ਪੰਜਾਬ ਅਫਸਰਾਂ ਵੱਲੋ ਅਦਾਰਿਆ ਨਾਲ ਮਿਲ ਕੇ ਮਜਦੂਰਾਂ ਨੂੰ ਅਣਦੇਖਿਆ ਕੀਤਾ ਜਾਦਾ ਹੈ।ਮਜਦੂਰਾਂ ਦੀ ਕਿਤੇ ਕੋਈ ਸੁਣਵਾਈ ਨਹੀ ਕੀਤੀ ਜਾਦੀ।ਕਿਸੇ ਵੀ ਨਿੱਜੀ ਅਦਾਰੇ ਜਾ ਫਿਰ ਅਰਧ ਸਰਕਾਰੀ ਫੈਕਟਰੀਆ ਵਿੱਚ ਮਜਦੂਰਾਂ ਸਰਕਾਰੀ ਰੇਟ ਦੇ ਹਿਸਾਬ ਨਾਲ ਕੋਈ ਤਨਖਾਹ ਦਿੱਤੀ ਹੈ। ਮਜਦੂਰ ਦਿਵਸ਼ ਦੀ ਮਜਦੂਰਾਂ ਕੋਈ ਛੁੱਟੀ ਮਿਲਦੀ ਪਰ ਅਫਸਰਸ਼ਾਹੀ ਇਸ ਦਿਨ ਛੁੱਟੀ ਦਾ ਖੂਬ ਨਜਾਰਾ ਲੈਦੇ ਹਨ ਕਈ ਮਜਦੂਰ ਲੋਕਾ ਅਜਿਹਾ ਵਰਤਾਓ ਹੁੰਦਾ ਵੀ ਦੇਖਿਆ ਹੈ ਜੇਕਰ ਉਹ ਇਸ ਦਿਨ ਦੀ ਛੁੱਟੀ ਮਾਰਨਗੇ ਤਾਂ ਮਾਲਕਾ ਵੱਲੋ ਤਰੁੰਤ ਦੂਸਰਾ ਮਜਦੂਰ ਬੁਲਾ ਕੰਮ ਲਾ ਲਿਆ ਜਾਦਾ ਤੇ ਆਪਣਾ ਕੰਮ ਖੁੰਜਣ ਕਰਕੇ ਮਜਬੂਰੀ ਵਿੱਚ ਉਸਨੂੰ ਕੰਮ ਤੇ ਲੱਗਣਾ ਪੈਦਾਂ ਹੈ।ਕਈ ਮਜਦੂਰ ਲੋਕ ਤਾਂ ਵਿਚਾਰੇ ਸਹੀਦਾ ਨੂੰ ਸਰਧਾਂਜਲੀ ਦੇਣ ਵੀ ਵਾਂਝੇ ਰਹਿ ਜਾਦੇ ਹਨ।

ਲੇਖਕ
ਕੁਲਵੰਤ ਛਾਜਲੀ
098154-72063

print
Share Button
Print Friendly, PDF & Email