ਕਾਂਗਰਸੀ ਆਗੂ ਗਗਨ ਧਾਲੀਵਾਲ ਵੱਲੋਂ ਗਰੀਬ ਲੜਕੀਆਂ ਲਈ 1100 ਰੁਪਏ ਦੀ ਸ਼ਗਨ ਸਕੀਮ ਦੇਣ ਦੀ ਕੀਤੀ ਸੁਰੂਆਤ

ss1

ਕਾਂਗਰਸੀ ਆਗੂ ਗਗਨ ਧਾਲੀਵਾਲ ਵੱਲੋਂ ਗਰੀਬ ਲੜਕੀਆਂ ਲਈ 1100 ਰੁਪਏ ਦੀ ਸ਼ਗਨ ਸਕੀਮ ਦੇਣ ਦੀ ਕੀਤੀ ਸੁਰੂਆਤ

photoਸਦਿਕ, 17 ਨਵੰਬਰ (ਗੁਲਜ਼ਾਰ ਮਦੀਨਾ)-ਕਾਂਗਰਸ ਪਾਰਟੀ ਦੇ ਮਿਹਨਤੀ, ਦਿਆਲੂ ਅਤੇ ‘ਆਲ ਇੰਡੀਆ ਜਾਟ ਮਹਾਂਸਭਾ ਪੰਜਾਬ’ ਦੇ ਜਨਰਲ ਸਕੱਤਰ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਵੱਲੋਂ ਸਾਦਿਕ ਵਿਖੇ ਹਰ ਇਕ ਗਰੀਬ ਲੜਕੀਆਂ ਦੇ ਵਿਆਹ ਲਈ 1100 ਰੁਪਏ ਸ਼ਗਨ ਸਕੀਮ ਦੇਣ ਦੀ ਸੁਰੂਆਤ ਕੀਤੀ ਹੈ ਜਿਸ ਤਹਿਤ ਅੱਜ ਦੋ ਲੜਕੀਆਂ ਸਿਮਰਨ ਪੁੱਤਰੀ ਹਰਬੰਸ ਸਿੰਘ, ਜੋਤੀ ਪੁੱਤਰੀ ਸੰਤਾ ਸਿੰਘ ਨੂੰ 1100-1100 ਰੁਪਏ ਦਿੱਤੇ ਹਨ ਹਨ। ਇਸ ਸੰਬੰਧੀ ਗੱਲਬਾਤ ਦੌਰਾਨ ਗਗਨ ਧਾਲੀਵਾਲ ਨੇ ਕਿਹਾ ਕੇ ਕਾਂਗਰਸ ਪਾਰਟੀ ਦਾ ਇਕੋ-ਇਕ ਹੀ ਮੱਖ ਟੀਚਾ ਹੈ ਕੇ ਹਰ ਇਕ ਗਰੀਬ ਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਜੋ ਇਹ ਸ਼ਗਨ ਸਕੀਮ ਦੀ ਸੁਰੂਆਤ ਕੀਤੀ ਗਈ ਹੈ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨਾਂ ਬਲਦੇਵ ਸਿੰਘ, ਬਿੱਕਰ ਸਿੰਘ, ਅੰਗਰੇਜ ਸਿੰਘ, ਸੁਖਮੰਦਰ ਸਿੰਘ, ਜੀਤ ਸਿੰਘ, ਰੂਪ ਸਿੰਘ, ਮਾਨਤ ਸਿੰਘ, ਜਤਿੰਦਰ ਸਿੰਘ, ਸਤਪਾਲ ਸਿੰਘ ਅਤੇ ਵੀਰ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।

print
Share Button
Print Friendly, PDF & Email