ਨੌਕਰੀ ਦੀ ਮੰਜਿਲ ਪ੍ਰਾਪਤ ਕਰਨ ਲਈ ਲੜਕੀਆਂ ਨਿਯਮਤ ਪੜਾਈ ਕਰਨ

ss1

ਨੌਕਰੀ ਦੀ ਮੰਜਿਲ ਪ੍ਰਾਪਤ ਕਰਨ ਲਈ ਲੜਕੀਆਂ ਨਿਯਮਤ ਪੜਾਈ ਕਰਨ

17malout02ਮਲੋਟ, 17 ਨਵੰਬਰ (ਆਰਤੀ ਕਮਲ) : ਸਭ ਤੋਂ ਜ਼ਿਆਦਾ ਔਖੀ ਮੰਨਣ ਵਾਲੀ ਸਿਵਲ ਸਰਵਿਸਜ਼ ਦੀ ਪ੍ਰੀਖਿਆ ਦੇ ਵਿਚ ਲੜਕੀਆਂ ਦੀ ਸਫਲਤਾ ਦਾ ਅਨੁਪਾਤ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਹੈ ਇਸ ਦੇ ਕਈ ਕਾਰਨ ਹਨ, ਜਿਨਾਂ ਵਿਚੋਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੜਕੀਆਂ ਆਪਣੀ ਪੜਾਈ ਨਿਜਮਤ ਨਹੀਂ ਰੱਖ ਪਾਉਂਦੀਆਂ ਅਤੇ ਦੂਜੇ ਪਾਸੇ ਪਰਿਵਾਰਿਕ ਤੇ ਸਮਾਜਿਕ ਜਿੰਮੇਵਾਰੀਆਂ ਦੇ ਚੱਲਦੇ ਉਨਾਂ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ, ਪਰ ਰੁਝੇਵੇਂ ਭਰੇ ਦਿਨਚਰ ਵਿਚ ਪੜਾਈ ਨਿਜਮਤ ਰੱਖਣ ਤੇ ਕਾਮਯਾਬੀ ਆਸਾਨ ਹੋ ਸਕਦੀ ਹੈ ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਰੋਜ਼ਾਨਾ ਪੜਾਈ ਲਈ ਕੋਈ ਤਹਿ ਵਕਤ ਨਹੀਂ ਹੁੰਦਾ, ਕਿਉਂਕਿ ਲੜਕੀਆਂ ਨੂੰ ਜਰੂਰਤ ਅਤੇ ਸੁਵਿਧਾ ਦੇ ਮੁਤਾਬਿਕ ਨਾਲ ਸਮਾਂ ਤਹਿ ਕਰਨਾ ਪੈਂਦਾ ਹੈ ਜਿਸ ਵਿਚ ਘੱਟੋ-ਘੱਟ ਰੋਜ਼ਾਨਾ ਪੰਜ ਤੋਂ ਛੇ ਘੰਟੇ ਪੜਾਈ ਨਿਜਮਤ ਰੱਖਣੀ ਹੋਵੇਗੀ, ਜਦ ਤੱਕ ਉਨਾਂ ਦਾ ਕੀਤੇ ਚੁਣਾਵ ਪੂਰਾ ਨਹੀਂ ਹੋ ਜਾਂਦਾ ਇਹਨਾਂ ਸਾਰੀਆਂ ਪ੍ਰੀਖਿਆਵਾਂ ਦੇ ਵਿਚ ਲੰਬਾ ਅੰਤਰਾਲ ਹੁੰਦਾ ਹੈ ਇਸ ਕਰਕੇ ਜ਼ਿਆਦਾਤਰ ਲੜਕੀਆਂ ਇਸ ਮਹੱਤਵਪੂਰਨ ਸਮੇਂ ਨੂੰ ਹਲਕੇ ਵਿਚ ਲੈਂਦੀਆਂ ਹਨ ਅਤੇ ਸਦਉਪਯੋਗ ਨਹੀਂ ਕਰਦੀਆਂ, ਪਰ ਇਸ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਇਹੀ ਮੂਲਮੰਤਰ ਹੈ ਕਿ ਜਦੋਂ ਤੱਕ ਆਪ ਨੂੰ ਆਪਣੇ ਪਸੰਦ ਦੀ ਨੌਕਰੀ ਹਾਸਿਲ ਨਹੀਂ ਹੋ ਜਾਂਦੀ ਉਦੋਂ ਤੱਕ ਨਿਜਮਤ ਰੂਪ ਵਿਚ ਪੜਾਈ ਜਾਰੀ ਰੱਖੇ ਵਿਜੈ ਗਰਗ ਨੇ ਅੱਗੇ ਦੱਸਿਆ ਕਿ ਇਸ ਪ੍ਰੀਖਿਆ ਦੇ ਅਲੱਗ ਅਲੱਗ ਸਟੈਪ ਵਿਚ ਆਪ ਨੂੰ ਅਲੱਗ ਅਲੱਗ ਬਿੰਦੂਆਂ ਤੇ ਕੇਂਦਰਿਤ ਰਹਿਣਾ ਪਵੇਗਾ ਆਪਣੀ ਰੋਜ਼ਾਨਾ ਦਿਨਚਰ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਹਰ ਇੱਕ ਭਾਗ ਦੇ ਲਈ ਤਿੰਨ ਘੰਟੇ ਪਹਿਲੀ ਸਵੇਰੇ 7 ਤੋਂ 12 ਦੇ ਵਿਚ ਤਿੰਨ ਘੰਟੇ ਫਿਰ 12 ਤੋਂ 6 ਵਜੇ ਤੱਕ ਅਤੇ 6 ਤੋਂ 12 ਵਜੇ ਤੱਕ ਤਿੰਨ ਘੰਟਿਆਂ ਦੀ ਪੜਾਈ ਕਾਫੀ ਵਧੀਆ ਹੁੰਦੀ ਹੈ ਕੁੱਲ ਮਿਲਾ ਕੇ ਔਸਤ 5 ਤੋਂ 6 ਘੰਟਿਆਂ ਦੇ ਪੜਾਈ ਹੋਣੀ ਜ਼ਰੂਰੀ ਹੈ ਪ੍ਰਤੀਦਿਨ ਦੋ ਤਿੰਨ ਘੰਟੇ ਇੱਛਾ ਅਨੁਸਾਰ ਅਤੇ ਜਰਨਲ ਸਟੱਡੀ ਦੇ ਇੱਕ ਵਿਸ਼ੇ ਤੇ ਪੜਾਈ ਕਰਨ ਵਿੱਚ ਲਗਾਉਣਾ ਚਾਹੀਦਾ ਹੈ ਵਿਜੈ ਗਰਗ ਨੇ ਦੱਸਿਆ ਕਿ ਆਪਣੀ ਸੋਚ ਤੇ ਦਲੀਲ ਸਮਰੱਥਾ ਦਾ ਵਿਕਾਸ ਕਰਨਾ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *