ਸੰਗਤ ਦਰਪਨ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਦੀ ਚੈਕਿੰਗ ਕੀਤੀ

ss1

ਸੰਗਤ ਦਰਪਨ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਦੀ ਚੈਕਿੰਗ ਕੀਤੀ

17mnksng01ਮੂਨਕ 17 ਨਵੰਬਰ (ਸੁਰਜੀਤ ਸਿੰਘ ਭੁਟਾਲ) ਜਿਲ੍ਹਾਂ ਸਿੱਖਿਆ ਅਫ਼ਸਰ (ਸੈ.ਸਿ.) ਸੰਗਰੂਰ ਸ਼੍ਰੀ ਮਤੀ ਇੰਦੂ ਸਿਮਕ ਜੀ ਦੇ ਹੁਕਮਾਂ ਅਨੁਸਾਰ ਆਈ. ਡੀ. ਸੀ. ਚੰਡੀਗੜ੍ਹ ਅਤੇ ਐਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਨਿਯੁਕਤ ਟੀਮ ਸ਼੍ਰੀਮਤੀ  ਸ਼ਿਵਰਾਜ ਕੌਰ ਅਤੇ ਸ਼੍ਰੀਮਤੀ ਚਰਨਜੀਤ ਕੌਰ ਵੱਲੋਂ ਸੰਗਤ ਦਰਪਨ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਦੀ ਚੈਕਿੰਗ ਕੀਤੀ ਗਈ । ਟੀਮ ਵੱਲੋਂ ਨਿੱਯੁਕਤ ਮਂੈਬਰ ਸ਼੍ਰੀ ਅਨੀਲ ਗਰਗ ਐਡਵੋਕੇਟ, ਡਾ. ਜਸਪਾਲ ਕੌਰ, ਸ਼੍ਰੀਮਤੀ ਸੁਨਿਤਾ ਰਾਣੀ ਚੈਅਰਮੈਨ ਸੀ.ਐਮ. ਸੀ. ਸ਼੍ਰੀ ਰੋਸ਼ਨ ਲਾਲ ਰਿਟਾਇਰ ਅਧਿਆਪਕ ਦੇ ਨਾਲ ਮੌਜੂਦਾ ਪੱਤਰਕਾਰਾਂ ਦੇ ਨਾਲ ਸਕੂਲ ਮੁੱਖੀ ਸ਼੍ਰੀ ਸਚਿਨ ਕੁਮਾਰ ਜੀ ਨਾਲ ਸਕੂਲ ਦਾ ਸਰਵੇਖਣ ਅਤੇ ਮੁਲਾਕਣ ਕੀਤਾ ਗਿਆ । ਟੀਮ ਵੱਲੋਂ ਸਕੂਲ ਦੇ ਕਲਾਸ ਰੂਮ, ਕੰਪਿਊਟਰ ਲੈਬ, ਸਾਇੰਸ ਰੂਮ, ਮੈਥ, ਸਮਾਜਿਕ ਸਿੱਖਿਆ, ਅੰਗਰੇਜੀ ਕਾਰਨਰ, ਕੈਰਿਅਰ ਅਤੇ ਗਾਇੰਡਸ ਸੈਲ, ਆਰਟ ਕਰਾਫਟ ਰੂਮ, ਸਕੂਲ ਕੈਂਪਸ, ਖੇਡ ਦੇ ਮੈਦਾਨ ਅਤੇ ਬੱਚਿਆ ਦੇ ਦੁਪਹਿਰ ਦੇ ਖਾਣੇ ਲਈ ਬਣੇ ਮੀਡ ਡੇ ਮਿਲ ਬਲਾਕ ਦਾ ਸਰਵੇਖਣ ਕੀਤਾ ਗਿਆ ਅਤੇ ਸਮੁੱਚੀ ਟੀਮ ਵੱਲੋਂ ਪ੍ਰੰਸ਼ਸਾ ਕੀਤੀ ਗਈ ਅਤੇ ਤਸੱਲੀ ਪ੍ਰਗਟਾਈ। ਸਕੂਲ ਮੁੱਖੀ ਸ਼੍ਰੀ ਸਚਿਨ ਕੁਮਾਰ ਜੀ ਵੱਲੋਂ ਟੀਮ ਨੂੰ ਸਕੂਲ ਵਿਚ ਵਿਦਿਆਰਥੀਆਂ ਲਈ ਵਿਸ਼ੇਸ਼ ਸਹੂਲਤਾਂ ਤਹਿਤ ਮਿਲ ਰਹੇ ਲਾਭਾ ਜਿਵੇ ਵਜੀਫੇ, ਵਰਦੀਆਂ, ਕਿਤਾਬਾਂ ਅਤੇ ਲੜਕੀਆਂ ਨੂੰ ਮਿਲ ਰਹੀਆ ਵਿਸ਼ੇਸ਼ ਸਹੂਲਤਾਂ ਜਿਵੇ ਕੇ.ਜੀ.ਬੀ.ਵੀ ਅਤੇ ਰਮਸਾ ਤਹਿਤ ਚਲ ਰਜੇ ਦੋ ਗਰਲਜ ਹੋਸਟਲ, ਕਰਾਟੇ ਟ੍ਰੇਨਿੰਗ ਆਦਿ ਬਾਰੇ ਜਾਣੂ ਕਰਵਾਇਆ ਗਿਆ ।ਟੀਮ ਨੂੰ ਸਕੂਲ ਦੀਆਂ ਵਿਦਿਅਕ, ਖੇਡਾਂ ਅਤੇ ਵੱਖ-੨ ਗਤੀਵਿਧਿਆਂ ਵਿਚ ਪ੍ਰਾਪਤ ਉਪਲਬਧੀਆਂ ਬਾਰੇ ਵੀ ਵਿਸ਼ਥਾਪੂਰਵਕ ਜਾਣਕਾਰੀ ਦਿੱਤੀ ਗਈ ਟੀਮ ਵੱਲੋਂ ਸਕੂਲ ਵਿਚ ਚਲ ਰਹੇ ਪ੍ਰੋਜੈਕਟ ਸੱਚ ਦੀ ਹੱਟੀ ਅਤੇ ਸਿਹਤਮੰਦ ਵਿਦਿਆਰਥੀ ਦੀ ਵੀ ਕਾਫੀ ਪ੍ਰੰਸ਼ਸਾ ਕੀਤੀ ਗਈ । ਟੀਮ ਵੱਲੋਂ ਸਕੂਲ ਦਾ ਸਾਰਾ ਰਿਕਾਰਡ ਵੀ ਚੈੱਕ ਕੀਤਾ ਗਿਆ ਜੋਕਿ ਮੁਕੰਮਲ ਅਤੇ ਸਹੀ ਪਾਇਆ ਗਿਆ । ਸਮੁੱਚੀ ਟੀਮ ਵੱਲੋਂ ਸਕੂਲ ਮੁੱਖੀ ਸ਼੍ਰੀ ਸਚਿਨ ਕੁਮਾਰ ਅਤੇ ਸਮੂਹ ਸਟਾਫ ਦੇ ਕੰਮ ਦੀ ਪ੍ਰੰਸ਼ਸਾ ਕਰਦੇ ਹੋਏ ਕਿ ਕਿਹਾ ਕਿ ਸਾਰਾ ਸਟਾਫ ਪੂਰੀ ਇਮਨਦਾਰੀ ਅਤੇ ਤਨਦੇਹੀ ਨਾਲ ਕੰਮ ਕਰ ਰਿਹਾ ਹੈ । ਇਸ ਦੌਰਾਨ ਸ੍ਰੀ ਰਾਜ ਸਿੰਘ, ਸ਼੍ਰਮਤੀ ਰੁਪਾਲੀ ਬਾਂਸਲ, ਸ਼੍ਰੀਮਤੀ ਰਾਜਦੀਪ ਕੌਰ, ਸ਼੍ਰੀ ਬਲਜੀਤ ਸਿੰਘ, ਸ਼੍ਰੀਮਤੀ ਹਰਵਿੰਦਰ ਕੌਰ, ਸ਼੍ਰੀਮਤੀ ਰੀਤੂ ਕਾਂਸਲ, ਸ਼੍ਰੀਮਤੀ ਰਵਿਤਾ ਬਾਸਲ ਅਤੇ ਸਮੂਹ ਸਟਾਫ ਹਾਜਰ ਰਿਹਾ ।

print
Share Button
Print Friendly, PDF & Email

Leave a Reply

Your email address will not be published. Required fields are marked *