ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਦੀ ਕਲਮ ਛੋੜ ਹੜਤਾਲ ਲਗਾਤਾਰ ਜਾਰੀ

ss1

ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਦੀ ਕਲਮ ਛੋੜ ਹੜਤਾਲ ਲਗਾਤਾਰ ਜਾਰੀ

17ਵੇਂ ਦਿਨ ਵੀ ਦਫਤਰਾਂ ਦਾ ਮੁੰਕਮਲ ਕੰਮ ਠੱਪ ਕਰਕੇ ਸਰਕਾਰ ਦੇ ਖਿਲਾਫ ਦਿੱਤਾ ਗਿਆ ਧਰਨਾ

photoਸਾਦਿਕ, 17 ਨਵੰਬਰ (ਗੁਲਜ਼ਾਰ ਮਦੀਨਾ) ਰਿਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਵਲੋਂ ਦਿੱਤੇ ਗਏ ਐਕਸ਼ਨ ਅਨੁਸਾਰ ਅਮਰੀਕ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਅਤੇ ਬਲਬੀਰ, ਜਨਰਲ ਸਕੱਤਰ ਜਿਲ੍ਹਾ ਫਰੀਦਕੋਟ ਯੂਨਿਟ ਦੀ ਰਹਿਨੁਮਾਈ ਹੇਠ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਵਲੋਂ ਅੱਜ 17112016 ਨੂੰ ਲਗਾਤਾਰ 17ਵੇ ਦਿਨ ਦਫਤਰ ਡਿਪਟੀ ਕਮਿਸ਼ਨਰ/ਐਸ.ਡੀ.ਐਮ/ਤਹਿਸੀਲ/ ਸਬਤਹਿਸੀਲ ਦਫਤਰਾਂ ਦੀ ਤਾਲਾਬੰਦੀ ਕਰਕੇ ਸਰਕਾਰ ਮੁੰਕਮਲ ਕੰਮ ਬੰਦ ਕਰਦੇ ਹੋਏ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿੱਚ ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ, ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਫਰੀਦਕੋਟ ਨੇ ਧਰਨੇ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਕਲਮਛੋੜ ਹੜਤਾਲ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਨਾਲ ਸਮੂਲੀਅਤ ਕੀਤੀ ਜਾਵੇਗੀ ਅਤੇ ਸਰਕਾਰ ਖਿਲਾਫ ਧਰਨੇ ਜਾਰੀ ਰੱਖੇ ਜਾਣਗੇ। ਇਸ ਦੀ ਲੜੀ ਵਿੱਚ ਮਿਤੀ 18.11.2016 ਸਮੂਹ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਜਿਲ੍ਹਾ ਪੱਧਰ ਤੇ ਬਜਾਰਾ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਕੋਈ ਹੁੰਗਾਰਾਂ ਨਹੀਂ ਭਰਦੀ ਤਾਂ ਇਹ ਹੜਤਾਲ ਅੱਣਮਿਥੇ ਸਮੇਂ ਲਈ ਅੱਗੇ ਵਧਾਈ ਜਾਵੇਗੀ ਅਤੇ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਦਫਤਰਾਂ ਨੂੰ ਤਾਲਾਬੰਦੀ ਕਰਕੇ ਰੋਜਾਨਾ ਰੋਸ ਧਰਨਿਆਂ ਤੇ ਬੈਠਿਆ ਜਾਵੇਗਾ। ਇਸ ਸਮੇਂ ਸ਼੍ਰੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ, ਸ੍ਰੀ ਨਰਿੰਦਰ ਸ਼ਰਮਾ, ਜਨਰਲ ਸਕੱਤਰ, ਭੁਪਿੰਦਰ ਸਿੰਘ, ਸ੍ਰੀ ਕਰਨ ਜੈਨ, ਦਰਸ਼ਨ ਸਿੰਘ, ਸ਼੍ਰੀਮਤੀ ਮਿੰਨੀ ਛਾਬੜਾ, ਸ੍ਰੀਮਤੀ ਚਰਨਜੀਤ ਕੋਰ, ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀ ਨਰਿੰਦਰ ਕੁਮਾਰ, ਆਤਮਾ ਸਿੰਘ, ਸ਼੍ਰੀਮਤੀ ਨਰਿੰਦਰ ਪਾਲ ਕੌਰ ਅਤੇ ਯੁਨੀਅਨ ਦੇ ਹੋਰ ਅਹੁੱਦੇਦਾਰ ਸ਼ਾਮਲ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *