ਆੜਤੀਏ ਵੱਲੋਂ ਵੱਧ ਤੋਲੇ ਝੋਨੇ ਦੀ ਭਰਵਾਈ ਦੇ ਵਾਅਦੇ ਤੋਂ ਭੱਜਣ ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

ss1

ਮਾਮਲਾ ਚੀਮਾ ਅਨਾਜ ਮੰਡੀ ਵਿੱਚ ਕਿਸਾਨ ਦਾ ਆੜਤੀਏ ਵੱਲੋਂ ਝੋਨਾ ਵੱਧ ਤੋਲੇ ਜਾਣ ਦਾ
ਆੜਤੀਏ ਵੱਲੋਂ ਵੱਧ ਤੋਲੇ ਝੋਨੇ ਦੀ ਭਰਵਾਈ ਦੇ ਵਾਅਦੇ ਤੋਂ ਭੱਜਣ ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ
ਆੜਤੀਏ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

vikrant-bansalਭਦੌੜ 17 ਨਵੰਬਰ (ਵਿਕਰਾਂਤ ਬਾਂਸਲ) ਬੀਤੇ ਦਿਨੀਂ ਪਿੰਡ ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਆੜਤੀਏ ਵੱਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਦਾ ਕੋਈ ਹੱਲ ਨਾ ਹੋਣ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿੱਚ ਮੀਟਿੰਗ ਹੋਈ ਅਤੇ ਪੀੜਤ ਕਿਸਾਨ ਦੇ ਹੱਕ ਵਿੱਚ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਇਸ ਮਾਮਲੇ ਸੰੰਬੰਧੀ ਪੀੜਤ ਕਿਸਾਨ ਅਤੇ ਯੂਨੀਅਨ ਆਗੂ ਦਰਸ਼ਨ ਸਿੰਘ ਚੀਮਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਚੀਮਾ ਦੀ ਦਾਣਾ ਮੰਡੀ ਵਿੱਚ ਕਮਿਸ਼ਨ ਏਜੰਟ ਬਿੱਟੂ ਬਰਨਾਲਾ ਦੀ ਆੜਤ ਤੇ ਮੇਰੇ ਪਿਤਾ ਝੋਨੇ ਦੀ ਤੁਲਾਈ ਕਰਵਾ ਰਿਹਾ ਸੀ ਤਾਂ ਝੋਨਾ ਵੱਧ ਤੋਲਿਆ ਜਾ ਰਿਹਾ ਸੀ, ਜਿਸ ਵਾਰੇ ਮੈਨੂੰ ਪਤਾ ਲੱਗਿਆ ਤਾਂ ਮੈ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਆੜਤੀਆ ਪ੍ਰਤੀ ਗੱਟੇ ਪਿੱਛੇ 300 ਗ੍ਰਾਮ ਤੋਂ ਵੱਧ ਝੋਨਾ ਤੋਲਦਾ ਰੰਗੇ ਹੱਥੀਂ ਫੜ ਲਿਆ ਇਸ ਉਪਰੰਤ ਇਸਦੀ ਸੂਚਨਾ ਸੰਬੰਧਤ ਅਧਿਕਾਰੀਆਂ ਤੇ ਸੰਬੰਧਤ ਆੜਤੀਏ ਤੱਕ ਪਹੁੰਚਾ ਦਿੱਤੀ ਸੀ ਪੀੜਤ ਕਿਸਾਨ ਨੇ ਦੱਸਿਆ ਕਿ ਉਕਤ ਆੜਤੀਏ ਨੇ ਵੱਧ ਤੋਲੇ ਝੋਨੇ ਦੀ ਭਰਪਾਈ ਕਰਨ ਦਾ ਵਾਅਦਾ ਕਰਨ ਤੇ ਸਾਨੂੰ ਚੁੱਪ ਕਰਵਾ ਦਿੱਤਾ, ਪ੍ਰੰਤੂ ਹੁਣ ਉਹ ਆਪਣੇ ਕੀਤੇ ਵਾਅਦੇ ਤੋਂ ਭੱਜ ਗਿਆ ਹੈ ਦਰਸ਼ਨ ਸਿੰਘ ਨੇ ਦੱਸਿਆ ਕਿ ਝੋਨਾ ਵੱਧ ਤੋਲਣ ਦੇ ਸਾਡੇ ਕੋਲ ਪੁਖਤਾ ਸਬੂਤ ਵੀ ਮੌਜੂਦ ਹਨ ਅਤੇ ਹੁਣ ਇਹ ਮਸਲਾ ਉਗਰਾਹਾਂ ਯੂਨੀਅਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਬੀ.ਕੇ.ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਦਰਸ਼ਨ ਸਿੰਘ ਦੇ ਵੱਧ ਤੋਲਣ ਦੇ ਮਸਲੇ ਤੇ ਪ੍ਰਸ਼ਾਸ਼ਨ ਕਾਰਵਾਈ ਕਰੇ ਅਤੇ ਉਸਦੀ ਭਰਵਾਈ ਕਰਵਾਵੇ ਅਤੇ ਜੇਕਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ ਇਸ ਸੰਬੰਧੀ ਉਕਤ ਆੜਤੀਏ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਿਸਾਨ ਦਰਸ਼ਨ ਸਿੰਘ ਦੇ ਇਲਜਾਮ ਬੇਬੁਨਿਆਦ ਹਨ ਅਤੇ ਜੇਕਰ ਉਨਾ ਨੂੰ ਝੋਨਾ ਵੱਧ ਤੋਲਿਆ ਲੱਗ ਰਿਹਾ ਹੈ ਤਾਂ ਉਸਦੇ ਬਣਦੇ ਪੈਸੇ ਮੈਂ ਗੁਰੂ ਘਰ ਰੱਖਣ ਨੂੰ ਤਿਆਰ ਹਾਂ ਜੇਕਰ ਇਨਾਂ ਦੇ ਬਣਦੇ ਹਨ ਗੁਰੂ ਘਰੋਂ ਚੱਕ ਲੈਣ ਇਸ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀ ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ, ਪਰ ਆੜਤੀਏ ਤੇ ਕਿਸਾਨ ਦਾ ਸਮਝੌਤਾ ਹੋਣ ਦੀ ਗੱਲ ਚੱਲਣ ਕਰਕੇ ਕਾਰਵਾਈ ਰੋਕ ਦਿੱਤੀ ਸੀ, ਪ੍ਰੰਤੂ ਬੀਤੇ ਕੱਲ ਪੀੜਤ ਕਿਸਾਨ ਵੱਲੋਂ ਕਾਰਵਾਈ ਕਰਨ ਲਈ ਕਹਿਣ ਤੇ ਇਹ ਮਾਮਲਾ ਉਚ ਅਧਿਕਾਰੀਆਂ ਤੱਕ ਆੜਤੀਏ ਤੇ ਕਾਰਵਾਈ ਲਈ ਸਿਕਾਇਤ ਭੇਜ ਦਿੱਤੀ ਹੈ।

print
Share Button
Print Friendly, PDF & Email