ਪਿੰਡ ਸੈਦੇਵਾਲਾ ਵਿੱਚ ਸਮੂਹਿਕ ਵਿਆਹ ਤੇ ਭੰਡਾਰਾ 19 ਨੂੰ

ss1

ਪਿੰਡ ਸੈਦੇਵਾਲਾ ਵਿੱਚ ਸਮੂਹਿਕ ਵਿਆਹ ਤੇ ਭੰਡਾਰਾ 19 ਨੂੰ

ਬੁਢਲਾਡਾ 17, ਨਵੰਬਰ(ਤਰਸੇਮ ਸ਼ਰਮਾਂ): ਗਰੀਬ ਬੇਸਹਾਰਾ ਲੜਕੀਆਂ ਦੀਆਂ ਸ਼ਾਦੀਆਂ ਅਤੇ ਭੰਡਾਰਾ 19 ਨਵੰਬਰ ਨੂੰ ਪਿੰਡ ਸੈਦੇਵਾਲਾ ਵਿਖੇ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪੀਰ ਭਗਤ ਬਾਬਾ ਕਾਲਾ ਸੈਦੇਵਾਲ ਨੇ ਦੱਸਿਆ ਕਿ ਜੈ ਬਾਬਾ ਨੀਵੇਂ ਸ਼ਾਹ ਪੀਰ ਖਾਨਗਾਂ ਵਾਲਾ, ਜੈ ਬਾਬਾ ਸਮਝ ਨਾਥ ਬਾਬਾ ਖੇਮ ਦਾਸ, ਬਾਬਾ ਕਾਲੀ ਕੰਵਲੀ ਵਾਲਾ ਦੀ 5ਵੀਂ ਪੀੜ੍ਹੀ ਦੇ ਆਸ਼ੀਰਵਾਦ ਸਦਕਾ 7 ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਬਰਾਤੀਆਂ ਦੇ ਸੁਵਾਗਤ ਲਈ ਜਿੱਥੇ ਅਟੁੱਟ ਲੰਗਰ ਵਰਤਾਇਆਂ ਜਾਵੇਗਾ ਉੱਥੇ ਉਹਨਾਂ ਦੇ ਮਨੋਰੰਜਨ ਲਈ ਵਿਸ਼ੇਸ਼ ਕਲਾਕਾਰ ਗੁਲਾਮ ਜੁਗਨੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਉਹਨਾਂ ਕਿਹਾ ਕਿ ਬਾਬਾ ਰਾਮਨਾਥ ਦੀ ਅਗਵਾਈ ਵਿੱਚ ਇਸ ਭੰਡਾਰੇ ਅਤੇ ਵਿਆਹ ਸਮਾਰੋਹ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਹਨਾਂ ਦੱਸਿਆਂ ਕਿ ਇਸ ਮੌਕੇ ਰਾਤ ਸਮੇਂ ਪੀਰਾਂ ਦੇ ਦਿਵਾਨ ਵੀ ਲਗਾਏ ਜਾਣਗੇ। ਇਸ ਸਮੂਹਿਕ ਵਿਆਹ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਪੀਰ ਭਗਤ ਸ਼ਾਮਲ ਹੋਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *