ਕੇਜਰੀਵਾਲ ਨੇ ਗਾਇਆ ਪੰਜਾਬੀਆਂ ਲਈ ਗਾਣਾ

ss1

ਕੇਜਰੀਵਾਲ ਨੇ ਗਾਇਆ ਪੰਜਾਬੀਆਂ ਲਈ ਗਾਣਾ

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਗਾਇਆ ਪੰਜਾਬੀਆਂ ਲਈ ਗਾਣਾ। ਪੰਜਾਬੀ ਵੋਟਰਾਂ ਲਈ ਗਾਇਆ ਇਹ ਗਾਣਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਗਾਣੇ ‘ਚ ਕੇਜਰੀਵਾਲ ਵੋਟਰਾਂ ਨੂੰ ਭ੍ਰਿਸ਼ਟਾਚਾਰ ਮੁਕਤ ‘ਆਪ’ ਸਰਕਾਰ ਚੁਣਨ ਦੀ ਅਪੀਲ ਕਰ ਰਹੇ ਹਨ। ਇਸ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਦਾ ਪੰਜਾਬ ‘ਚ ਨਸ਼ੇ ਦੀ ਬੁਰਾਈ ‘ਤੇ ਗਾਇਆ ਗਾਣਾ ਲਾਂਚ ਕੀਤਾ ਗਿਆ ਸੀ। ਇਸ ਗਾਣੇ ‘ਚ ਬਾਦਲ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ।

ਕੇਜਰੀਵਾਲ ਨੇ ਕਿਸ਼ੋਰ ਕੁਮਾਰ ਦੇ ਮਸ਼ਹੂਰ ਗਾਣੇ ‘ਆ ਚਲ ਕੇ ਤੁਜੇ ਮੈਂ ਲੇ ਕੇ ਚਲੂੰ, ਏਕ ਐਸੇ ਗਗਨ ਕੇ ਤਲੇ…’ ਦੇ ਰਾਹੀਂ ਆਪਣੀ ਗੱਲ ਰੱਖੀ ਹੈ। ਇਹ ਗਾਣਾ ਸਾਲ 1964 ‘ਚ ਆਈ ਫਿਲਮ ‘ਦੂਰ ਗਗਨ ਕੀ ਛਾਂਵ ਮੇਂ’ ‘ਚੋਂ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਫੇਸਬੁਕ ਪੇਜ ‘ਤੇ ਸ਼ੇਅਰ ਕੀਤੇ ਵੀਡੀਓ ‘ਚ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਲਈ… ‘ਏਕ ਐਸੇ ਗਗਨ ਕੇ ਤਲੇ, ਜਹਾਂ ਚੋਰ ਨ ਹੋ, ਬਸ ‘ਆਪ’ ਕਾ ਰਾਜ ਚਲੇ ਗਾ ਰਹੇ ਹਨ।’

print
Share Button
Print Friendly, PDF & Email

Leave a Reply

Your email address will not be published. Required fields are marked *